The Khalas Tv Blog India ਦੁਨੀਆ ਦੀ ਪਹਿਲੀ CNG ਬਾਈਕ ਭਾਰਤ ’ਚ ਲਾਂਚ! 330 ਕਿਲੋਮੀਟਰ ਦੀ ਮਾਇਲੇਜ, ਬੁਕਿੰਗ ਸ਼ੁਰੂ
India Lifestyle Punjab Technology

ਦੁਨੀਆ ਦੀ ਪਹਿਲੀ CNG ਬਾਈਕ ਭਾਰਤ ’ਚ ਲਾਂਚ! 330 ਕਿਲੋਮੀਟਰ ਦੀ ਮਾਇਲੇਜ, ਬੁਕਿੰਗ ਸ਼ੁਰੂ

ਬਿਉਰੋ ਰਿਪੋਰਟ – ਬਜਾਜ ਆਟੋ (BAJAJ AUTO) ਨੇ ਦੁਨੀਆ ਦੀ ਪਹਿਲੀ CNG ਬਾਈਕ ‘ਬਜਾਜ ਫ੍ਰੀਡਮ 125’ (BAJAJ FREEDOM) ਲਾਂਚ ਕੀਤੀ ਹੈ। ਬਾਈਕ ਨੂੰ ਚਲਾਉਣ ਦੇ ਲਈ 2 ਫਿਊਲ ਆਪਸ਼ਨ ਹੋਣਗੇ। 2 ਲੀਟਰ ਪੈਟਰੋਲ ਟੈਂਕ ਅਤੇ 2 ਕਿੱਲੋ ਦਾ CNG ਟੈਂਕ। ਦੋਵਾਂ ਨੂੰ ਫੁੱਲ ਕਰਵਾ ਕੇ 330 ਕਿਲੋਮੀਟਰ ਤੱਕ ਦੀ ਮਾਇਲੇਜ ਮਿਲੇਗੀ।

ਬਾਈਟ ਚਲਾਉਣ ਵਾਲੇ ਨੂੰ ਇੱਕ ਬਟਨ ਨਾਲ CNG ਤੋਂ ਪੈਟਰੋਲ ਅਤੇ ਪੈਟਰੋਲ ਤੋਂ CNG ਕਰਨ ਦਾ ਬਦਲ ਮਿਲੇਗਾ। ਇਸ ਦੀ ਕੀਮਤ 95,000 ਤੋਂ 1.10 ਲੱਖ EX SHOWROOM ਦੇ ਵਿਚਾਲੇ ਹੈ। ਬਾਈਕ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਡਿਲੀਵਰੀ ਸਭ ਤੋਂ ਪਹਿਲਾਂ ਮਹਾਰਾਸ਼ਟਰ ਅਤੇ ਗੁਜਰਾਤ ਤੋਂ ਸ਼ੁਰੂ ਹੋਵੇਗੀ। ਬਾਕੀ ਸੂਬਿਆਂ ਵਿੱਚ ਫੇਜ ਵਾਈਜ਼ ਡਿਲੀਵਰੀ ਦਿੱਤੀ ਜਾਵੇਗੀ।

New Bajaj CNG Bike Likely To Be Named Freedom 125

BAJAJ FREEDOM CNG ਬਾਈਕ ਤਿੰਨ ਵੈਰੀਐਂਟ ਵਿੱਚ ਮਿਲੇਗੀ। ਬਾਈਕ ਵਿੱਚ 11 ਤੋਂ ਜ਼ਿਆਦਾ ਸੇਫਟੀ ਟੈਸਟ ਕੀਤੇ ਗਏ ਹਨ। ਕੰਪਨੀ ਨੇ ਅਜਿਹਾ ਦਾਅਵਾ ਕੀਤਾ ਹੈ ਕਿ 10 ਟਨ ਲੋਡੇਡ ਟਰੱਕ ਦੇ ਹੇਠਾਂ ਆਉਣ ਦੇ ਬਾਵਜੂਦ ਟੈਕ ਲੀਕ ਨਹੀਂ ਹੋਵੇਗਾ। ਉੱਧਰ ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ CNG ਟੂ-ਵਹੀਲਰ ਚਲਾਉਣ ਦਾ ਖ਼ਰਚ 1 ਰੁਪਏ ਪ੍ਰਤੀ ਕਿਲੋਮੀਟਰ ਆਏਗਾ।

CNG ਨਾਲ 102 ਕਿਲੋਮੀਟਰ ਦੀ ਮਾਇਲੇਜ

ਪੂਰੀ ਤਰ੍ਹਾਂ ਗੈਸ ਨਾਲ ’ਤੇ CNG ਟੈਂਕ ਦਾ ਵਜ਼ਨ 18kg ਹੁੰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ CNG ’ਤੇ 100 ਕਿਲੋਮੀਟਰ ਪ੍ਰਤੀ ਕਿੱਲੋ ਅਤੇ ਪੈਟਰੋਲ ਦੇ ਨਾਲ 65kpl ਦੀ ਮਾਇਲੇਜ ਮਿਲੇਗੀ। ਬਜਾਜ ਵੱਲੋਂ ਇਸ ਨੂੰ ਮਿਸਰ, ਤੰਜ਼ਾਨੀਆ, ਕੋਲੰਬੀਆ, ਪੇਰੂ, ਬੰਗਲਾਦੇਸ਼ ਅਤੇ ਇੰਡੋਨੇਸ਼ੀਆ ਐਕਸਪੋਰਟ ਕੀਤਾ ਜਾਵੇਗਾ।

ਬਜਾਜ ਫ੍ਰੀਡਮ ਵਿੱਚ 125cc ਦਾ ਸਿੰਗਲ- ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ 9.5 PS ਦੀ ਪਾਵਰ ਅਤੇ 9.7Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ ਪੈਟਰੋਲ ਤੇ CNG ਦੋਵਾਂ ’ਤੇ ਚੱਲ ਸਕਦਾ ਹੈ।

Exit mobile version