The Khalas Tv Blog Punjab ਬੈਂਸ ਦਾ ਪੁਲਿਸ ਰਿਮਾਂਡ ਤੋਂ ਛੁੱਟਿਆ ਖਹਿੜਾ
Punjab

ਬੈਂਸ ਦਾ ਪੁਲਿਸ ਰਿਮਾਂਡ ਤੋਂ ਛੁੱਟਿਆ ਖਹਿੜਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੁਧਿਆਣਾ ਦੀ ਇੱਕ ਅਦਾਲਤ ਨੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਬਲਾਤਕਾਰ ਮਾਮਲੇ ‘ਚ ਪੁਲਿਸ ਰਿਮਾਂਡ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਪੁਲਿਸ ਨੂੰ ਰਿਮਾਂਡ ਦੇਣ ਤੋਂ ਇਨਕਾਰ ਕਰਦਿਆਂ ਬੈਂਸ ਨੂੰ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸਿਮਰਜੀਤ ਬੈਂਸ ਨੂੰ ਇਸ ਤੋਂ ਪਹਿਲਾਂ ਗ੍ਰਿਫ਼ਤਾਰੀ ਉਪਰੰਤ 2 ਵਾਰੀ ਰਿਮਾਂਡ ‘ਤੇ ਭੇਜਿਆ ਗਿਆ ਹੈ। 

ਬੈਂਸ ਨੇ ਆਪਣੇ ਭਰਾ ਪਰਮਜੀਤ ਪੰਮਾ, ਜਸਵੀਰ ਕੌਰ ਭਾਬੀ ਦੇ ਨਾਲ 2 ਹੋਰ ਨਾਲ ਸਮਰਪਣ ਕੀਤਾ ਸੀ। ਇਸ ਮਾਮਲੇ ‘ਚ 7 ਜਣਿਆਂ ‘ਤੇ ਮਾਮਲਾ ਦਰਜ ਹੋਇਆ ਸੀ। ਇਹ ਮਾਮਲਾ ਲੁਧਿਆਣਾ ਦੀ ਇੱਕ ਵਿਧਵਾ ਔਰਤ ਨਾਲ ਬਲਾਤਕਾਰ ਕਰਨ ਦਾ ਹੈ, ਜਿਸ ਨੇ ਬੈਂਸ ‘ਤੇ ਬਲਾਤਕਾਰ ਕਰਨ ਦੇ ਦੋਸ਼ ਲਾਏ ਸਨ।

ਮੁਲਜ਼ਮ ਨੇ ਅਦਾਲਤ ਵਿੱਚ ਆਤਮ ਸਮਰਪਣ ਕਰਨ ਤੋਂ ਪਹਿਲਾਂ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜ਼ਮਾਨਤ ਲਈ ਪੂਰੀ ਟਿੱਲ ਲਾਈ ਸੀ ਪਰ ਕਿਧਰੇ ਵੀ ਢੋਈ ਨਾ ਮਿਲੀ ਤੇ ਆਖਰਕਾਰ ਉਸ ਨੂੰ ਸਮਰਪਣ ਕਰਨਾ ਹੀ ਪਿਆ। ਬੈਂਸ ਨੂੰ ਇਸ ਮਾਮਲੇ ‘ਚ ਅਦਾਲਤ ਵੱਲੋਂ ਭਗੌ ੜਾ ਕਰਾਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਉਸਨੂੰ ਲਗਾਤਾਰ ਲੱਭ ਰਹੀ ਸੀ। ਬੈਂਸ ਦਾ ਇੱਕ ਭਰਾ ਅਤੇ ਨਿੱਜੀ ਸਹਾਇਕ ਪਹਿਲਾਂ ਹੀ ਗ੍ਰਿਫਤਾਰ ਕਰ ਲਏ ਗਏ ਸਨ।

ਸਾਲ 2021 ‘ਚ ਵਿਧਵਾ ਔਰਤ ਦੀ ਸ਼ਿਕਾਇਤ ‘ਤੇ ਲੁਧਿਆਣਾ ਦੇ ਥਾਣਾ ਡਵੀਜ਼ਨ ਨੰ. 6 ਦੀ  ਪੁਲਿਸ ਵੱਲੋਂ ਅਦਾਲਤ ਦੇ ਹੁਕਮਾਂ ‘ਤੇ ਵਿਧਾਇਕ ਬੈਂਸ ਅਤੇ ਹੋਰਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਬੈਂਸ ਉੱਤੇ ਇੱਕ 44 ਸਾਲਾ ਔਰਤ ਨੇ ਦੋ ਸ਼ ਲਾਇਆ ਸੀ ਕਿ ਜਾਇਦਾਦ ਵਿਵਾਦ ਦੇ ਇੱਕ ਮਾਮਲੇ ਵਿੱਚ ਮਦਦ ਲਈ ਉਸ ਕੋਲ ਪਹੁੰਚ ਕਰਨ ਤੋਂ ਬਾਅਦ ਸਾਬਕਾ ਵਿਧਾਇਕ ਨੇ ਉਸ ਨਾਲ ਕਈ ਵਾਰ ਬਲਾ ਤ ਕਾਰ ਕੀਤਾ ਸੀ। ਔਰਤ ਨੇ 16 ਨਵੰਬਰ, 2020 ਨੂੰ ਸਿਮਰਜੀਤ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ, ਪਰ ਅਦਾਲਤ ਦੇ ਨਿਰਦੇਸ਼ਾਂ ‘ਤੇ 10 ਜੁਲਾਈ, 2021 ਨੂੰ ਐੱਫਆਈਆਰ ਦਰਜ ਕੀਤੀ ਗਈ ਸੀ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 10 ਜੂਨ ਨੂੰ ਬ ਲਾ ਤ ਕਾਰ ਦੇ ਮਾਮਲੇ ਵਿੱਚ ਸਿਮਰਜੀਤ ਅਤੇ ਅੱਠ ਹੋਰਾਂ ਦੀਆਂ ਅਗਾਊਂ ਜ਼ਮਾਨਤ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਸੀ। ਅਦਾਲਤ ਨੇ ਨਿਰਦੇਸ਼ ਦਿੱਤਾ ਸੀ ਕਿ ਜੇਕਰ ਉਹ ਹੇਠਲੀ ਅਦਾਲਤ ਵਿੱਚ ਪੇਸ਼ ਹੁੰਦੇ ਹਨ ਤਾਂ ਪਟੀਸ਼ਨਾਂ ਨੂੰ ਇੱਕ ਹਫ਼ਤੇ ਦੇ ਅੰਦਰ ਨਿਪਟਾਇਆ ਜਾਵੇ। ਇਸੇ ਦੌਰਾਨ ਸਿਮਰਜੀਤ ਸਿੰਘ ਦੇ ਵੱਡੇ ਭਰਾ ਅਤੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਦੋ ਸ਼ ਲਾਇਆ ਕਿ ਉਨ੍ਹਾਂ ਦੇ ਭਰਾਵਾਂ ਨੂੰ ਬਲਾ ਤਕਾਰ ਦੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਿਆਂਪਾਲਿਕਾ ’ਤੇ ਭਰੋਸਾ ਹੈ ਅਤੇ ਉਹ ਇਸ ਮਾਮਲੇ ’ਚ ਸਫ਼ਾਈ ਵੀ ਪੇਸ਼ ਕਰਨਗੇ।

Exit mobile version