The Khalas Tv Blog India ਲਖੀਮਪੁਰ ਖੀਰੀ ਕੇ ਸ ਵਿੱਚ ਅਸ਼ੀਸ਼ ਮਿਸ਼ਰਾ ਦੀ ਜ਼ਮਾ ਨਤ ਨੂੰ ਦਿੱਤੀ ਸੁਪਰੀਮ ਕੋਰਟ ‘ਚ ਚੁਣੌਤੀ
India

ਲਖੀਮਪੁਰ ਖੀਰੀ ਕੇ ਸ ਵਿੱਚ ਅਸ਼ੀਸ਼ ਮਿਸ਼ਰਾ ਦੀ ਜ਼ਮਾ ਨਤ ਨੂੰ ਦਿੱਤੀ ਸੁਪਰੀਮ ਕੋਰਟ ‘ਚ ਚੁਣੌਤੀ

‘ਦ ਖ਼ਾਲਸ ਬਿਊਰੋ : ਲਖੀਮਪੁਰ ਖੀਰੀ ਘ ਟਨਾ ਦੇ ਪੀ ੜਤ ਪਰਿਵਾਰਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਕੇ ਅਸ਼ੀਸ਼ ਮਿਸ਼ਰਾ ਦੀ ਜ਼ਮਾ ਨਤ ਨੂੰ ਚੁਣੌਤੀ ਦਿੱਤੀ ਹੈ। ਪਟੀਸ਼ਨਰਾਂ ਨੇ ਅਦਾਲਤ ਵਿੱਚ ਦਾਇਰ ਕੇ ਸ ਵਿੱਚ ਮੁਲ ਜ਼ਮ ਦੀ ਜ਼ਮਾ ਨਤ ਰੱਦ ਕਰਨ ਦੀ ਮੰਗ ਕੀਤੀ ਹੈ। ਇਲਾਹਾਬਾਦ ਹਾਈਕੋਰਟ ਵੱਲੋਂ ਕੇਂਦਰੀ ਰਾਜ ਗ੍ਰਹਿ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ 10 ਫਰਵਰੀ ਨੂੰ ਜ਼ਮਾ ਨਤ ਦੇ ਦਿੱਤੀ ਗਈ ਸੀ। ਮੁਲ ਜ਼ਮ ਸ਼ਾਂਤਮਈ ਕਿਸਾਨਾਂ ਨੂੰ ਆਪਣੀ ਥਾਰ ਜੀਪ ਰਾਹੀਂ ਕੁਚ ਲਣ ਦੇ ਦੋ ਸ਼ਾਂ ਤਹਿਤ ਜੇ ਲ੍ਹ ਵਿੱਚ ਬੰਦ ਸੀ। ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦੀ ਤਿੰਨ ਅਕਤੂਬਰ ਦੀ ਰੈਲੀ ਵਿੱਚ ਮੁਲ ਜ਼ਮ ਨੇ ਲੰਘ ਰਹੇ ਚਾਰ ਕਿਸਾਨਾਂ ਦੇ ਉੱਪਰ ਪਿੱਛਿਉਂ ਜੀਪ ਚੜਾ ਕੇ ਉਨ੍ਹਾਂ ਨੂੰ ਦਰੜ ਦਿੱਤਾ ਸੀ।

ਮੁਲ ਜ਼ਮ ਅਸ਼ੀਸ਼ ਮਿਸ਼ਰਾ ਨੂੰ ਇਲਾਹਾਬਾਦ ਹਾਈਕੋਰਟ ਵੱਲੋਂ ਜ਼ਮਾਨ ਤ ਦੇ ਦਿੱਤੀ ਗਈ ਸੀ ਪਰ ਜੇ ਲ੍ਹ ਤੋਂ ਰਿਹਾਅ 15 ਫਰਵਰੀ ਨੂੰ ਹੋਇਆ ਸੀ। ਕਿਸਾਨਾਂ ਵਿੱਚ ਅਦਾਲਤ ਦੇ ਫੈਸਲੇ ਲੈ ਕੇ ਭਾਰੀ ਰੋਸ ਹੈ। ਕਿਸਾਨਾਂ ਦਾ ਦੋ ਸ਼ ਹੈ ਕਿ ਭਾਰਤੀ ਜਨਤਾ ਪਾਰਟੀ ਮੁਲ ਜ਼ਮ ਨੂੰ ਸ਼ੁਰੂ ਤੋਂ ਹੀ ਬਚਾਉਂਦੀ ਆ ਰਹੀ ਹੈ। ਮੁਲ ਜ਼ਮ ਨੂੰ ਜੇ ਲ੍ਹ ਭੇਜਣ ਲਈ ਕਿਸਾਨਾਂ ਨੂੰ ਕਾਫ਼ੀ ਸੰਘਰ ਸ਼ ਕਰਨਾ ਪਿਆ ਸੀ ਅਤੇ ਅੰਤ ਸੁਪਰੀਮ ਕੋਰਟ ਦੇ ਦਖਲ ਨਾਲ ਉਹ ਜੇ ਲ੍ਹ ਦੀਆਂ ਸ ਲਾਖਾਂ ਪਿੱਛੇ ਗਿਆ ਸੀ।

ਇਸ ਘਟਨਾ ਪਿੱਛੋਂ ਹਿੰ ਸਾ ਭੜਕ ਗਈ ਸੀ, ਜਿਸਦੇ ਸਿੱਟੇ ਵਜੋਂ ਭਾਰਤੀ ਜਨਤਾ ਪਾਰਟੀ ਦੇ ਤਿੰਨ ਕਾਰਕੁੰਨਾਂ ਦੀ ਜਾ ਨ ਵੀ ਜਾਂਦੀ ਰਹੀ ਸੀ। ਤਿੰਨ ਅਕਤੂਬਰ ਨੂੰ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੀ ਰੈਲੀ ਰੱਖੀ ਗਈ ਸੀ ਜਿਸਦੇ ਵਿਰੋ ਧ ਵਿੱਚ ਕਿਸਾਨ ਉੱਥੇ ਪਹੁੰਚੇ ਸਨ। ਰੈਲੀ ਰੱਦ ਹੋਣ ਤੋਂ ਬਾਅਦ ਜਦੋਂ ਕਿਸਾਨ ਘਰਾਂ ਨੂੰ ਪਰਤ ਰਹੇ ਸਨ ਤਾਂ ਮੁਲਜ਼ ਮ ਨੇ ਉਨ੍ਹਾਂ ਉੱਪਰ ਗੱਡੀ ਚੜਾ ਦਿੱਤੀ। ਇੱਥੇ ਇਹ ਵੀ ਚੇਤੇ ਕਰਾਇਆ ਜਾਂਦਾ ਹੈ ਕਿ ਮੁਲ ਜ਼ਮ ਦੇ ਪਿਤਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਮਿੰਟਾਂ ਵਿੱਚ ਸਬਕ ਸਿਖਾਉਣ ਦੀ ਚਿਤਾਵਨੀ ਵੀ ਦਿੰਦੇ ਰਹੇ ਸਨ।

Exit mobile version