The Khalas Tv Blog India ਬਦਲਾਪੁਰ ਬਲਾਤਕਾਰ ਦੇ ਦੋਸ਼ੀ ਦੀ ਪੁਲਿਸ ਫਾਇਰਿੰਗ ‘ਚ ਮੌਤ, ਪਰਿਵਾਰ ਨੇ ਐਨਕਾਊਂਟਰ ਦਾ ਕੀਤਾ ਦਾਅਵਾ
India

ਬਦਲਾਪੁਰ ਬਲਾਤਕਾਰ ਦੇ ਦੋਸ਼ੀ ਦੀ ਪੁਲਿਸ ਫਾਇਰਿੰਗ ‘ਚ ਮੌਤ, ਪਰਿਵਾਰ ਨੇ ਐਨਕਾਊਂਟਰ ਦਾ ਕੀਤਾ ਦਾਅਵਾ

ਮਹਾਰਾਸ਼ਟਰ : 23 ਸਤੰਬਰ ਨੂੰ ਮਹਾਰਾਸ਼ਟਰ ਦੇ ਬਦਲਾਪੁਰ ਦੇ ਇੱਕ ਸਕੂਲ ਵਿੱਚ ਦੋ ਲੜਕੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਅਕਸ਼ੈ ਸ਼ਿੰਦੇ ਦੀ ਪੁਲਿਸ ਗੋਲੀਬਾਰੀ ਵਿੱਚ ਮੌਤ ਹੋ ਗਈ ਸੀ। ਮਹਾਰਾਸ਼ਟਰ ਸਰਕਾਰ ਨੇ ਕਿਹਾ ਕਿ ਦੋਸ਼ੀ ਨੇ ਪੁਲਿਸ ਕਰਮਚਾਰੀ ਦਾ ਰਿਵਾਲਵਰ ਖੋਹ ਲਿਆ ਸੀ ਜਦੋਂ ਉਸਨੂੰ ਜਾਂਚ ਲਈ ਲਿਜਾਇਆ ਜਾ ਰਿਹਾ ਸੀ ਅਤੇ ਸਿਪਾਹੀ ‘ਤੇ ਗੋਲੀ ਚਲਾ ਦਿੱਤੀ ਸੀ। ਪੁਲਿਸ ਨੇ ਸਵੈ-ਰੱਖਿਆ ਵਿਚ ਉਸ ‘ਤੇ ਗੋਲੀ ਚਲਾ ਦਿੱਤੀ।

ਪੁਲਿਸ ਮੁਤਾਬਕ 24 ਸਾਲਾ ਦੋਸ਼ੀ ਦੀ ਸਾਬਕਾ ਪਤਨੀ ਨੇ ਉਸ ਖਿਲਾਫ ਐੱਫ.ਆਈ.ਆਰ. ਦਰਜ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਉਸ ਨੂੰ ਤਲੋਜਾ ਜੇਲ੍ਹ ਤੋਂ ਸ਼ਾਮ 5:30 ਵਜੇ ਤਫ਼ਤੀਸ਼ ਲਈ ਬਦਲਾਪੁਰ ਲੈ ਗਈ। ਵਾਪਸ ਪਰਤਦੇ ਸਮੇਂ ਪੁਲਿਸ ਦੀ ਗੱਡੀ ਸ਼ਾਮ 6 ਤੋਂ 6:15 ਦੇ ਵਿਚਕਾਰ ਠਾਣੇ ਦੇ ਮੁੰਬਰਾ ਬਾਈਪਾਸ ‘ਤੇ ਸੀ।

ਫਿਰ ਮੁਲਜ਼ਮ ਨੇ ਸਹਾਇਕ ਥਾਣੇਦਾਰ (ਏਪੀਆਈ) ਨੀਲੇਸ਼ ਮੋਰ ਦੇ ਕਮਰ ਤੋਂ ਰਿਵਾਲਵਰ ਖੋਹ ਲਿਆ ਅਤੇ 3 ਰਾਉਂਡ ਫਾਇਰ ਕੀਤੇ। ਇਸ ਵਿੱਚ ਇੱਕ ਗੋਲੀ ਏਪੀਆਈ ਮੋਰੇ ਦੇ ਪੱਟ ਵਿੱਚ ਲੱਗੀ। ਫਿਰ ਇੱਕ ਹੋਰ ਪੁਲਿਸ ਮੁਲਾਜ਼ਮ ਨੇ ਦੋਸ਼ੀ ‘ਤੇ ਗੋਲੀ ਚਲਾ ਦਿੱਤੀ। ਏਪੀਆਈ ਮੋਰ ਅਤੇ ਸ਼ਿੰਦੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸ਼ਿੰਦੇ ਨੂੰ ਮ੍ਰਿਤਕ ਐਲਾਨ ਦਿੱਤਾ।

ਹਾਲਾਂਕਿ ਦੋਸ਼ੀ ਦੇ ਪਰਿਵਾਰ ਨੇ ਉਸ ਦੇ ਐਨਕਾਊਂਟਰ ਦਾ ਦਾਅਵਾ ਕੀਤਾ ਹੈ। ਅਕਸ਼ੈ ਦੀ ਮਾਂ ਅਤੇ ਚਾਚੇ ਨੇ ਕਿਹਾ ਕਿ ਇਹ ਪੁਲਿਸ ਅਤੇ ਬਦਲਾਪੁਰ ਸਕੂਲ ਮੈਨੇਜਮੈਂਟ ਦੀ ਸਾਜ਼ਿਸ਼ ਹੈ। ਪੁਲਿਸ ਨੇ ਉਸ ਨੂੰ ਜੇਲ੍ਹ ਵਿੱਚ ਬਹੁਤ ਕੁੱਟਿਆ। ਮਾਮਲੇ ਨੂੰ ਦਬਾਉਣ ਲਈ ਉਸ ਦਾ ਕਤਲ ਕਰ ਦਿੱਤਾ ਗਿਆ। ਅਸੀਂ ਉਸਦੀ ਦੇਹ ਨਹੀਂ ਲਵਾਂਗੇ।

Exit mobile version