The Khalas Tv Blog Punjab ਬੱਦੀ ਫੈਕਟਰੀ ‘ਚ ਭਿਆਨਕ ਅੱਗ !100 ਮਜ਼ਦੂਰ ਸਨ ! ਕਈਆਂ ਨੇ ਛੱਤ ਤੋਂ ਮਾਰੀਆਂ ਛਾਲਾਂ ! ਵੱਡੀ ਗਿਣਤੀ ਲਾਪਤਾ ! ਫੌਜ ਸਦੀ
Punjab

ਬੱਦੀ ਫੈਕਟਰੀ ‘ਚ ਭਿਆਨਕ ਅੱਗ !100 ਮਜ਼ਦੂਰ ਸਨ ! ਕਈਆਂ ਨੇ ਛੱਤ ਤੋਂ ਮਾਰੀਆਂ ਛਾਲਾਂ ! ਵੱਡੀ ਗਿਣਤੀ ਲਾਪਤਾ ! ਫੌਜ ਸਦੀ

ਬਿਉਰ ਰਿਪੋਰਟ : ਹਿਮਾਚਲ ਦੇ ਬੱਦੀ ਵਿੱਚ ਸ਼ੁੱਕਰਵਾਰ ਨੂੰ ਕਾਸਮੈਟਿਕ ਅਤੇ ਪਰਫਿਊਮ ਬਣਾਉਣ ਵਾਲੀ ਫੈਕਟਰੀ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ । ਜਾਨ ਬਚਾਉਣ ਦੇ ਲਈ ਕੁਝ ਮਜ਼ਦੂਰਾਂ ਨੇ ਛੱਤ ਤੋਂ ਛਾਲ ਮਾਰ ਦਿੱਤੀ । 30 ਮਜ਼ਦੂਰਾਂ ਨੂੰ ਹੁਣ ਤੱਕ ਬਾਹਰ ਕੱਢਿਆ ਜਾ ਚੁੱਕਿਆ ਹੈ । 25 ਮਜ਼ਦੂਰਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ,ਜਦਕਿ 5 ਨੂੰ ਚੰਡੀਗੜ੍ਹ ਦੇ PGI ਰੈਫਰ ਕਰ ਦਿੱਤਾ ਗਿਆ ਹੈ । NDRF ਅਤੇ ਤਕਰੀਬਨ 13 ਫਾਇਰ ਬ੍ਰਿਗੇਡ ਦੀਆਂ ਟੀਮਾਂ ਬਚਾਅ ਕਾਰਜ ਵਿੱਚ ਲਗੀਆਂ ਹਨ । ਮਦਦ ਦੇ ਲਈ NDRF ਦੇ ਬਾਅਦ ਹਰਿਆਣਾ ਦੇ ਪੰਚਕੂਲਾ ਸਥਿਤ ਚੰਡੀਮੰਦਰ ਕੈਂਡ ਤੋਂ ਫੌਜ ਨੂੰ ਵੀ ਬੁਲਾਇਆ ਗਿਆ ਹੈ । ਆਲੇ-ਦੁਆਲੇ ਦੀਆਂ ਫੈਕਟਰੀਆਂ ਵੀ ਖਾਲੀ ਕਰਵਾਇਆ ਗਈਆਂ ਹਨ। ਸੋਲਨ ਦੇ ਡੀਸੀ ਮਨਮੋਹਨ ਸ਼ਰਮਾ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾਇਆ ਗਿਆ ਹੈ ਅਤੇ ਲਾਪਤਾ ਲੋਕਾਂ ਦੀ ਲਿਸਟ ਤਿਆਰ ਕੀਤੀ ਗਈ ਹੈ । ਜਿਸ ਤੋਂ ਬਾਅਦ ਫੈਕਟਰੀ ਦੀ ਬਿਲਡਿੰਗ ਦੇ ਅੰਦਰ ਜਾਕੇ ਤਲਾਸ਼ ਕੀਤੀ ਜਾਵੇਗੀ।

100 ਤੋਂ ਵੱਧ ਲੋਕ ਕੰਮ ਕਰ ਰਹੇ ਸਨ

ਬੱਦੀ ਦੇ ਝਾੜਮਾਜਤੀ ਸਥਿਤ ਕਾਸਮੈਟਿਕ ਪ੍ਰੋਡਕਟ ਅਤੇ ਪਰਫਿਊਮ ਬਣਾਉਣ ਵਾਲੀ ਫੈਕਟਰੀ ਬਣੀ ਹੋਈ ਸੀ। ਹਰ ਰੋਜ਼ ਦੇ ਵਾਂਗ ਹੀ ਸ਼ੁੱਕਰਵਾਰ ਨੂੰ ਤਕਰੀਬਨ 100 ਮਜ਼ਦੂਰ ਕੰਮ ਕਰ ਰਹੇ ਸਨ। ਦੁਪਹਿਰ ਤਕਰੀਬਨ 2 ਵਜੇ ਲੰਚ ਦਾ ਸਮਾਂ ਸੀ ਅਚਾਨਕ ਫੈਕਟਰੀ ਵਿੱਚ ਅੱਗ ਲੱਗ ਗਈ । ਕੰਮ ਕਰ ਰਹੇ ਮਜ਼ਦੂਰ ਧੂੰਆਂ ਵੇਖਦੇ ਬਾਹਰ ਭੱਜਣ ਲੱਗੇ । ਪਰ ਬਿਲਡਿੰਗ ਦੀ ਮੰਜ਼ਿਲਾਂ ‘ਤੇ ਮੌਜੂਦਾ ਮਜ਼ਦੂਰ ਫੱਸ ਗਏ । ਵੇਖਦੇ ਹੀ ਵੇਖਦੇ ਫੈਕਟਰੀ ਵਿੱਚ ਅੱਗ ਫੈਲ ਗਈ । ਆਲੇ-ਦੁਆਲੇ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਇਤਲਾਹ ਦਿੱਤੀ । ਇਸ ਦੇ ਬਾਅਦ ਸਿਹਤ ਵਿਭਾਗ ਦੀ ਟੀਮ ਐਂਬੂਲੈਂਸ ਦੇ ਨਾਲ ਮੌਕੇ ਤੇ ਪਹੁੰਚੀ,ਹੁਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ ।

Exit mobile version