The Khalas Tv Blog Punjab ਬਾਦਲ ਦੀ ਹਾਲਤ ਠੀਕ, ਰੁਟੀਨ ਜਾਂਚ ਲਈ ਹਸਪਤਾਲ ਦਾਖਲ
Punjab

ਬਾਦਲ ਦੀ ਹਾਲਤ ਠੀਕ, ਰੁਟੀਨ ਜਾਂਚ ਲਈ ਹਸਪਤਾਲ ਦਾਖਲ

ਦ ਖ਼ਾਲਸ ਬਿਊਰੋ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਧਾਨ ਸਭਾ ਲੰਬੀ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਅਤੇ ਰੁਟੀਨ ਦੇ ਟੈਸਟ ਚੱਸ ਰਹੇ ਹਨ। ਅਕਾਲੀ ਦਲ ਦੇ ਕੌਮਾਂਤਰੀ ਮਾਮਲਿਆਂ ਦਾ ਸਲਾਹਕਾਰ ਹਰਚਰਨ ਬੈਂਸ ਨੇ ਇਹ ਜਾਣਕਾਰੀ ਦਿੰਦਿਆ ਹੋਏ ਦੱਸਿਆ ਕਿ ਕਰੋਨਾ ਦੀ ਜਕੜ ਵਿੱਚ ਅਉਣ ਤੋਂ ਬਾਅਦ ਉਨ੍ਹਾਂ ਦੀ ਹਫਤਾਵਰੀ ਮੈਡੀਕਲ ਜਾਂਚ ਹੁੰਦੀ ਹੈ।

ਦਲ ਦੇ ਬਜ਼ੁਰਗ ਨੇਤਾ ਬਾਦਲ ਦੇ ਕਰੋਨਾ ਪਾਜੀਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸਿਹਤਯਾਬ ਹੋਣ ਤੋਂ ਬਾਅਦ ਉਹ ਪ੍ਰਚਾਰ ਵਿੱਚ ਡੱਟ ਗਏ ਸਨ । ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਖਬਰਾਂ ਮਿਲ ਗਈਆਂ ਸਨ ਕਿ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਲੰਬੀ ਤੋਂ ਪੀਜੀਆਈ ਲਿਜਾਇਆ ਜਾ ਰਿਹਾ ਹੈ।

Exit mobile version