The Khalas Tv Blog Punjab ਗਾਇਕ ਬੱਬੂ ਮਾਨ ਨਾਲ ਫਿਰ ਹੋਇਆ ਮਾੜਾ! ਫੜ ਲਿਆ ਸਿਰ ! ਫੈਨਸ ਵੀ ਨਿਰਾਸ਼ !
Punjab

ਗਾਇਕ ਬੱਬੂ ਮਾਨ ਨਾਲ ਫਿਰ ਹੋਇਆ ਮਾੜਾ! ਫੜ ਲਿਆ ਸਿਰ ! ਫੈਨਸ ਵੀ ਨਿਰਾਸ਼ !

ਬਿਊਰੋ ਰਿਪੋਰਟ : ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਨੂੰ ਸਵਾ ਮਹੀਨੇ ਵਿੱਚ ਦੂਜੀ ਵਾਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਿਸ ਦੀ ਵਜ੍ਹਾ ਕਰਕੇ ਨਾ ਸਿਰਫ ਉਹ ਆਪ ਪਰੇਸ਼ਾਨ ਹਨ ਉਨ੍ਹਾਂ ਦੇ ਫੈਨਸ ਵੀ ਹੈਰਾਨ ਅਤੇ ਨਿਰਾਸ਼ ਹਨ । ਪਹਿਲਾਂ 29 ਮਾਰਚ ਨੂੰ ਬੱਬੂ ਮਾਨ ਦੇ ਜਨਮ ਦਿਨ ਵਾਲੇ ਦਿਨ ਉਨ੍ਹਾਂ ਦਾ ਟਵਿੱਟਰ ਹੈਂਡਲ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ ਹੁਣ ਫੇਸਬੁੱਕ ਤੋਂ ਆਈ ਖ਼ਬਰ ਨੇ ਬੱਬੂ ਮਾਨ ਦੀ ਸਿਰਦਰਦੀ ਵਧਾ ਦਿੱਤੀ ਹੈ । ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪ ਦਿੱਤੀ ਹੈ ।

ਫੇਸਬੁੱਕ ਅਕਾਊਂਟ ਹੈੱਕ

ਪੰਜਾਬ ਗਾਇਕ ਬੱਬੂ ਮਾਨ ਦਾ ਫੇਸਬੁੱਕ ਅਕਾਊਂਟ ਕਿਸੇ ਨੇ ਹੈੱਕ ਕਰ ਲਿਆ । ਉਨ੍ਹਾਂ ਨੇ ਫੇਸਬੁੱਕ ਨੂੰ ਇਹ ਜਾਣਕਾਰੀ ਦਿੱਤੀ ਹੈ ਅਤੇ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਉਧਰ ਬੱਬੂ ਮਾਨ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਪਲੇਟ ਫਾਰਮ ਇੰਸਟਰਾਗਰਾਮ ‘ਤੇ ਸਾਂਝੀ ਕੀਤੀ ਹੈ ਤਾਂਕਿ ਫੈਨਸ ਨੂੰ ਵੀ ਇਸ ਦੀ ਜਾਣਕਾਰੀ ਮਿਲ ਸਕੇ । ਬੱਬੂ ਮਾਨ ਨੂੰ ਇਹ ਉਸ ਵੇਲੇ ਪਤਾ ਚੱਲਿਆ ਜਦੋਂ ਉਨ੍ਹਾਂ ਦੇ ਫੇਸਬੁੱਕ ਅਕਾਊਂਟ ਅਚਾਨਕ LOCK ਹੋ ਗਿਆ ਅਤੇ ਫੇਸਬੁੱਕ ‘ਤੇ ਵਿਖਾਈ ਦੇਣਾ ਵੀ ਬੰਦ ਹੋ ਗਿਆ। ਜਿਸ ਦੇ ਬਾਅਦ ਬੱਬੂ ਮਾਨ ਦੀ ਸੋਸ਼ਲ ਮੀਡੀਆ ਟੀਮ ਨੇ ਫੇਸਬੁੱਕ ਨਾਲ ਸੰਪਰਕ ਕੀਤਾ ਅਤੇ ਇੰਸਟਰਾਗਰਾਮ ‘ਤੇ ਜਾਣਕਾਰੀ ਦਿੱਤੀ । ਫੇਸਬੁੱਕ ਬੱਬੂ ਮਾਨ ਦੇ ਅਕਾਊਂਟ ਦੀ ਜਾਂਚ ਕਰ ਰਿਹਾ ਹੈ । ਇਸ ਤੋਂ ਪਹਿਲਾਂ 29 ਮਾਰਚ ਨੂੰ ਉਨ੍ਹਾਂ ਦਾ ਟਵਿੱਟਰ ਅਕਾਉਂਟ ਬਲਾਕ ਕਰ ਦਿੱਤਾ ਗਿਆ ਸੀ ।

ਇਸ ਵਜ੍ਹਾ ਨਾਲ ਟਵਿੱਟਰ ਅਕਾਉਂਟ ਬੈਨ ਹੋਇਆ ਸੀ

29 ਮਾਰਚ ਨੂੰ ਬੱਬੂ ਮਾਨ ਦੇ ਜਨਮ ਦਿਨ ਵਾਲੇ ਦਿਨ ਭਾਰਤ ਵਿੱਚ ਉਨ੍ਹਾਂ ਦਾ ਟਵਿੱਟਰ ਅਕਾਉਂਟ ਬੈਨ ਕਰ ਦਿੱਤਾ ਗਿਆ ਸੀ । ਇਸ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਉਨ੍ਹਾਂ ਨੂੰ ਮਿਲ ਰਹੀਆਂ ਧਮਕੀਆਂ ਸਨ । ਬੱਬੂ ਮਾਨ ਦੇ ਟਵਿੱਟਰ ‘ਤੇ 2 ਲੱਖ 42 ਹਜ਼ਾਰ ਫਾਲੋਅਰ ਹਨ ।
ਸਿੱਧੂ ਮੂਸੇਵਾਲਾ ਦੇ ਮਾਮਲੇ ਵਿੱਚ ਬੱਬੂ ਮਾਨ ਕੋਲੋ ਮਾਨਸਾ ਪੁਲਿਸ ਪੁੱਛ-ਗਿੱਛ ਕਰ ਚੁੱਕੀ ਹੈ । ਬੰਬੀਹਾ ਗੈਂਗ ਵੱਲੋਂ ਉਨ੍ਹਾਂ ਨੂੰ ਕਈ ਵਾਰ ਧਮਕੀ ਵੀ ਮਿਲ ਚੁੱਕੀ ਹੈ ।

Exit mobile version