The Khalas Tv Blog International ਪਾਕਿਸਤਾਨੀ ਕ੍ਰਿਕੇਟ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਕੀਤਾ ਵੱਡਾ ਐਲਾਨ, ਲਿਖਿਆ ਭਾਵੁਕ ਨੋਟ
International Sports

ਪਾਕਿਸਤਾਨੀ ਕ੍ਰਿਕੇਟ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਕੀਤਾ ਵੱਡਾ ਐਲਾਨ, ਲਿਖਿਆ ਭਾਵੁਕ ਨੋਟ

ਬਿਉਰੋ ਰਿਪੋਰਟ: ਪਾਕਿਸਤਾਨੀ ਕ੍ਰਿਕੇਟ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਕ੍ਰਿਕੇਟ ਟੀਮ ਦੀ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਹੈ। ਪੋਸਟ ’ਚ ਉਨ੍ਹਾਂ ਨੇ ਆਪਣੇ ਕਪਤਾਨੀ ਅਨੁਭਵ ਨੂੰ ਸ਼ਾਨਦਾਰ ਦੱਸਿਆ ਹੈ। ਇਹ ਕਹਿੰਦਿਆਂ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ।

ਬਾਬਰ ਆਜ਼ਮ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, “ਫੈਨਜ਼, ਮੈਂ ਅੱਜ ਤੁਹਾਡੇ ਨਾਲ ਇੱਕ ਖਬਰ ਸਾਂਝੀ ਕਰ ਰਿਹਾ ਹਾਂ। ਮੈਂ ਪਾਕਿਸਤਾਨ ਪੁਰਸ਼ ਕ੍ਰਿਕੇਟ ਟੀਮ ਦੀ ਕਪਤਾਨੀ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਟੀਮ ਦੀ ਅਗਵਾਈ ਕਰਨਾ ਸਨਮਾਨ ਦੀ ਗੱਲ ਹੈ ਪਰ ਹੁਣ ਮੇਰੇ ਲਈ ਅਹੁਦਾ ਛੱਡਣ ਅਤੇ ਆਪਣੀ ਖੇਡ ’ਤੇ ਧਿਆਨ ਦੇਣ ਦਾ ਸਮਾਂ ਆ ਗਿਆ ਹੈ।”

ਬਾਬਰ ਆਜ਼ਮ ਨੇ ਆਪਣੇ ਪ੍ਰਦਰਸ਼ਨ ਨੂੰ ਪਹਿਲ ਦੇਣ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਹੁਣ ਉਹ ਆਪਣੇ ਪਰਿਵਾਰ ਨਾਲ ਵੀ ਸਮਾਂ ਬਿਤਾਉਣਗੇ।

ਬਾਬਰ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਤੁਹਾਡੇ ਸਮਰਥਨ ਅਤੇ ਮੇਰੇ ਵਿੱਚ ਵਿਸ਼ਵਾਸ ਲਈ ਮੈਂ ਤੁਹਾਡਾ ਧੰਨਵਾਦੀ ਹਾਂ। ਤੁਹਾਡਾ ਉਤਸ਼ਾਹ ਮੇਰੇ ਲਈ ਮਾਇਨੇ ਰੱਖਦਾ ਹੈ। ਅਸੀਂ ਮਿਲ ਕੇ ਜੋ ਹਾਸਲ ਕੀਤਾ, ਉਸ ’ਤੇ ਮੈਨੂੰ ਮਾਣ ਹੈ। ਇੱਕ ਖਿਡਾਰੀ ਦੇ ਰੂਪ ਵਿੱਚ ਟੀਮ ਦਾ ਯੋਦਗਾਨ ਜਾਰੀ ਰੱਖਣ ਨੂੰ ਲੈ ਕੇ ਮੈਂ ਉਤਸ਼ਾਹਿਤ ਹਾਂ।

ਦੱਸ ਦੇਈਏ ਟੀਮ ਦੇ ਲਗਾਤਾਰ ਖਰਾਬ ਪ੍ਰਦਰਸ਼ਨ ਕਰਕੇ ਪਾਕਿਸਤਾਨੀ ਫੈਨਜ਼ ਬਾਬਰ ਆਜ਼ਮ ਦਾ ਕਾਫੀ ਵਿਰੋਧ ਕਰ ਰਹੇ ਸਨ। ਇਸ ਨੂੰ ਲੈ ਕੇ ਅਕਸਰ ਕਿਆਸ ਲਾਏ ਜਾਂਦੇ ਰਹੇ ਸਨ ਕਿ ਬਾਬਰ ਆਪਣੀ ਕਪਤਾਨੀ ਤੋਂ ਜਲਦ ਅਸਤੀਫਾ ਦੇ ਸਕਦੇ ਹਨ।

Exit mobile version