The Khalas Tv Blog India ਇੰਝ ਹੁੰਦੀ ਐ ਬੱਲੇ-ਬੱਲੇ-ਪੱਗਾਂ ਦਾ ਮਾਣ ਵਧਾਉਣ ਲਈ ਸ਼ਾਬਾਸ਼! ਮੁੰਡਿਓ
India International Punjab

ਇੰਝ ਹੁੰਦੀ ਐ ਬੱਲੇ-ਬੱਲੇ-ਪੱਗਾਂ ਦਾ ਮਾਣ ਵਧਾਉਣ ਲਈ ਸ਼ਾਬਾਸ਼! ਮੁੰਡਿਓ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਬ੍ਰਿਟਿਸ਼ ਕੋਲੰਬੀਆ ਦੀ ਪੁਲਿਸ ਨੇ ਕੈਨੇਡਾ ਦੇ ਪਹਾੜੀ ਖੇਤਰ ਰਿੱਝ ਮੀਡੋ ਕੋਲ ਗੋਲਡਨ ਯੀਅਰ ਪ੍ਰੋਵਿਨਸ਼ਲ ਪਾਰਕ ਵਿੱਚ ਘੁੰਮਣ ਗਏ ਦੋ ਸੈਲਾਨੀਆਂ ਨੂੰ ਪੱਗਾਂ ਨਾਲ ਦਰਿਆ ‘ਚੋਂ ਕੱਢਣ ਵਾਲੇ ਦਸਤਾਰਧਾਰੀ ਪੰਜਾਬੀ ਨੌਜਵਾਨਾਂ ਨੂੰ ਕਮਿਊਨਿਟੀ ਲੀਡਰ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਪੰਜਾਬੀਆਂ ਵੱਲੋਂ ਪੱਗਾਂ ਨਾਲ ਲੋਕਾਂ ਦੀ ਜਾਨ ਬਚਾਉਣ ਦੀਆਂ ਕਹਾਣੀਆਂ ਵਿੱਚ ਇਹ ਇਕ ਨਵਾਂ ਸ਼ਾਨਦਾਰ ਪੰਨਾ ਜੁੜਨਾ ਕਿਹਾ ਜਾ ਸਕਦਾ ਹੈ।

ਜਾਣਕਾਰੀ ਮੁਤਾਬਿਕ ਪੰਜਾਬ ਤੋਂ ਗਗਨਦੀਪ ਸਿੰਘ, ਅਜੈ ਕੁਮਾਰ, ਗੁਰਪ੍ਰੀਤ ਸਿੰਘ, ਅਰਵਿੰਦਰਜੀਤ ਸਿੰਘ ਤੇ ਕੁਲਜਿੰਦਰ ਸਿੰਘ ਪੜ੍ਹਾਈ ਲਈ ਵੀਜ਼ਾ ਲੈ ਕੇ ਕੈਨੇਡਾ ਗਏ ਹੋਏ ਹਨ ਅਤੇ ਵੱਖ-ਵੱਖ ਕਾਲਜਾਂ ਵਿੱਚ ਪੜ੍ਹਾਈ ਕਰ ਰਹੇ ਹਨ। ਦੱਸਿਆ ਗਿਆ ਹੈ ਕਿ ਕੁਝ ਦਿਨ ਪਹਿਲਾਂ ਇਹ ਪੰਜੇ ਦੋਸਤ ਰਿੱਝ ਮੀਡੋ ਨੇੜੇ ਪਹਾੜੀ ਝਰਨੇ ਕੋਲ ਘੁੰਮਣ ਗਏ ਹੋਏ ਸਨ।

ਇਸ ਦੌਰਾਨ ਅਚਾਨਕ ਉਨ੍ਹਾਂ ਨੂੰ ‘ਬਚਾਓ ਬਚਾਓ’ਦੀ ਆਵਾਜ਼ ਸੁਣੀ। ਉਨ੍ਹਾਂ ਵੇਖਿਆ ਕਿ ਦੋ ਸੈਲਾਨੀ ਪਾਣੀ ਦੇ ਤੇਜ਼ ਵਹਾਅ ਵਿੱਚ ਫਸੇ ਹੋਏ ਹਨ। ਇਨ੍ਹਾਂ ਮੁੰਡਿਆਂ ਨੇ ਆਪਣੀਆਂ ਦਸਤਾਰਾਂ ਦੀ ਮਦਦ ਨਾਲ ਉਨ੍ਹਾਂ ਦੀ ਜਾਨ ਬਚਾਈ। ਰਿੱਝ ਮੀਡੋ ਪੁਲੀਸ ਨੇ ਕਿਹਾ ਕਿ ਜੇ ਇਹ ਵਿਦਿਆਰਥੀ ਮਦਦ ਨਾ ਕਰਦੇ ਤਾਂ ਦੋਵਾਂ ਵਿਅਕਤੀਆਂ ਦੀ ਜਾਨ ਜਾ ਸਕਦੀ ਸੀ।

ਕਈ ਹੋਰ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਦੀ ਇਸ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬੀ ਮੁੰਡਿਆਂ ਨੇ ਦਸਤਾਰ ਦੀ ਸ਼ਾਨ ਵਧਾਈ ਹੈ। ਇਨਾਮ ਹਾਸਿਲ ਕਰਨ ਵਾਲੇ ਨੌਜਵਾਨਾਣ ਦਾ ਕਹਿਣਾ ਸੀ ਕਿ ਦਸਤਾਰ ਮਾਨ ਸਨਮਾਨ ਦਾ ਪ੍ਰਤੀਕ ਹੈ। ਪੱਗ ਤਾਂ ਮੁੜ ਤੋਂ ਬੰਨ੍ਹੀ ਜਾ ਸਕਦੀ ਸੀ, ਪਰ ਜਾਨਾਂ ਬਚਾਉਣੀਆਂ ਜਰੂਰੀ ਸਨ।

https://globalnews.ca/news/8326308/heroes-sikh-honoured-turban-rescue-golden-ears-park-bc/


ਪੁਲਿਸ ਨੇ ਕਿਹਾ ਹੈ ਕਿ ਅਜਿਹਾ ਬਹਾਦਰੀ ਭਰਿਆ ਕਾਰਨਾਮਾ ਪਹਿਲਾਂ ਕਦੇ ਦੇਖਣ ਲਈ ਨਹੀਂ ਮਿਲਿਆ। ਚੇਤੇ ਕਰਾਇਆ ਜਾਂਦਾ ਹੈ ਕਿ ਨਿਊਜ਼ੀਲੈਂਡ ਵਿੱਚ ਵੀ ਇੱਕ ਸਿੱਖ ਨੌਜਵਾਨ ਨੇ ਸੜਕ ਹਾਦਸੇ ਵਿੱਚ ਜਖਮੀ ਦੀ ਮੱਲ੍ਹਮ ਪੱਟੀ ਲਾਹ ਕੇ ਕੀਤੀ ਸੀ ਅਤੇ ਉਸ ਵੇਲੇ ਦੀ ਘਟਨਾ ਵੀ ਚਾਰੇ ਪਾਸਿਓਂ ਵਾਹਵਾਹੀ ਖੱਟੀ ਸੀ

Exit mobile version