The Khalas Tv Blog Punjab ਅਜ਼ੀਜ਼ ਖਾਨ ਨਾਲ ਵਾਪਰਿਆ ਇਹ ਹਾਦਸਾ !
Punjab

ਅਜ਼ੀਜ਼ ਖਾਨ ਨਾਲ ਵਾਪਰਿਆ ਇਹ ਹਾਦਸਾ !

Aziz khan died in accident

ਗੈਂਸਸਟਰ ਕੁਲਬੀਰ ਨੁਰੂਆਣਾ ਦਾ ਸਾਥੀ ਸੀ ਅਜ਼ੀਜ਼ ਖਾਨ

ਬਿਊਰੋ ਰਿਪੋਰਟ : ਸਾਬਕਾ ਗੈਂਗਸਟਰ ਕੁਲਬੀਰ ਨੁਰੂਆਣਾ ਦੇ ਸਾਥੀ ਅਜ਼ੀਜ਼ ਖਾਨ ਦੀ ਮੌ ਤ ਹੋ ਗਈ ਹੈ ਜਦਕਿ ਗੰਨਮੈਨ ਬੁਰੀ ਤਰ੍ਹਾਂ ਜ਼ਖਮੀ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅਜ਼ੀਜ਼ ਖਾਨ ਦੀ ਸੜਕ ਦੁਰਘਟਨਾ ਵਿੱਚ ਮੌਤ ਹੋਈ ਹੈ। ਉਹ ਸੰਗਰੂਰ ਦੇ ਕਾਲਾ ਝਾੜ ਟੋਲ ਪਲਾਜ਼ਾ ਤੋਂ ਜਾ ਰਹੇ ਸਨ । ਸੰਗਣੀ ਧੁੰਦ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਗੱਡੀ ਡਿਵਾਈਡਰ ਨਾਲ ਟਕਰਾ ਗਈ । ਹਾਦਸਾ ਇਨ੍ਹਾਂ ਭਿਆਨਕ ਸੀ ਕਿ ਅਜ਼ੀਜ਼ ਖਾਨ ਨੂੰ ਬਚਾਇਆ ਨਹੀਂ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਹਾਦਸਾ ਹੋਇਆ ਅਜ਼ੀਜ਼ ਖਾਨ ਟੋਲ ਪਲਾਜ਼ਾ ਪਾਰ ਕਰ ਚੁੱਕੇ ਸਨ। ਦੁਰਘਟਨਾ ਤੋਂ ਬਾਅਦ ਅਜ਼ੀਜ਼ ਖਾਨ ਅਤੇ ਉਨ੍ਹਾਂ ਦੇ ਗੰਨਮੈਨ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਪਹੁੰਚਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਅਜ਼ੀਜ਼ ਖਾਨ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਉਸ ਦੇ ਗੰਨਮੈਨ ਦਾ ਇਲਾਜ ਚੱਲ ਰਿਹਾ ਹੈ ।

ਅਜ਼ੀਜ਼ ਖਾਨ ਤਲਵੰਡੀ ਸਾਬੋ ਨਗਰ ਕੌਂਸਲ ਦਾ ਪ੍ਰਧਾਨ ਵੀ ਰਹਿ ਚੁੱਕਾ ਹੈ । ਇਸ ਤੋਂ ਇਲਾਵਾ ਉਹ ਗੈਂਗ ਸਟਰ ਕੁਲਬੀਰ ਨੁਰੂਆਣਾ ਦਾ ਪੱਕਾ ਮਿੱਤਰ ਸੀ ਅਤੇ ਹਰ ਸਮੇਂ ਹਥਿਆਰਾਂ ਦੀ ਸੁਰੱਖਿਆ ਵਿੱਚ ਰਹਿੰਦਾ ਸੀ । ਕੁਲਬੀਰ ਨੁਰੂਆਣਾ ਦਾ 7 ਜੁਲਾਈ 2021 ਨੂੰ ਬਠਿੰਡਾ ਵਿੱਚ ਕਤ ਲ ਕਰ ਦਿੱਤਾ ਗਿਆ ਸੀ । ਉਸ ਦੇ ਆਪਣੇ ਨਿੱਜੀ ਗੰਨਮੈਨ ਨੇ ਹੀ ਗੋਲੀਆਂ ਮਾਰ ਕੇ ਕਤ ਲ ਕੀਤਾ ਸੀ । ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਕੁਲਬੀਰ ਨਰੂਆਣਾ ਦੇ ਨਿੱਜੀ ਗੰਨਮੈਨ ਮਨਪ੍ਰੀਤ ਸਿੰਘ ਉਰਫ ਮੰਨਾ ਵੱਲੋਂ ਹੀ ਗੋਲੀਆਂ ਚਲਾਈਆਂ ਗਈਆਂ ਸਨ । ਕੁਲਬੀਰ ਦੇ ਸਾਥੀ ਚਮਕੌਰ ਸਿੰਘ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ । ਦੋਵਾਂ ਦੀ ਮੌ ਤ ਹੋ ਗਈ ਸੀ । ਇਸ ਤੋ ਪਹਿਲਾਂ ਹੀ ਕੁਲਬੀਰ ਨਰੂਆਣਾ ਨੂੰ ਬਠਿੰਡਾ ਰਿੰਗ ਰੋਡ ‘ਤੇ ਨਿਸ਼ਾਨਾ ਬਣਾਇਆ ਗਿਆ ਸੀ ਪਰ ਉਹ ਬਚ ਗਿਆ ਸੀ ।

Exit mobile version