The Khalas Tv Blog India ਏਅਰਪੋਰਟ ‘ਤੇ ਬੈਗ ‘ਚੋਂ ਨਿਕਲੇ ਸਾਮਾਨ ਨੇ ਅਧਿਕਾਰੀਆਂ ਨੂੰ ਪਾਇਆ ਚੱਕਰਾਂ ‘ਚ
India

ਏਅਰਪੋਰਟ ‘ਤੇ ਬੈਗ ‘ਚੋਂ ਨਿਕਲੇ ਸਾਮਾਨ ਨੇ ਅਧਿਕਾਰੀਆਂ ਨੂੰ ਪਾਇਆ ਚੱਕਰਾਂ ‘ਚ

‘ਦ ਖ਼ਾਲਸ ਬਿਊਰੋ :ਦੁਨੀਆ ਵਿੱਚ ਕੁੱਝ ਲੋਕ ਆਪਣੇ ਨਿਵਕਲੇ ਕੰਮਾਂ ਕਰਕੇ ਅਕਸਰ ਕਾਫ਼ੀ ਚਰਚਾ ਵਿੱਚ ਰਹਿੰਦੇ ਹਨ। ਇਸੇ ਤਰਾਂ ਦੇ ਇੱਕ ਮਾਮਲਾ ਅੱਜ ਕਲ ਕਾਫ਼ੀ ਸੁਰਖੀਆਂ ਵਿੱਚ ਹੈ।ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿਣ ਵਾਲੇ ਆਈਪੀਐਸ ਅਧਿਕਾਰੀ ਅਰੁਣ ਬੋਥਰਾ ਦਾ ਇੱਕ ਟਵੀਟ ਸੋਸ਼ਲ ਮੀਡੀਆ ਤੇ ਬਹੁਤ ਮਸ਼ਹੂਰ ਹੋ ਰਿਹਾ ਹੈ।
ਦਰਅਸਲ, ਉਹਨਾਂ ਹਾਲ ਹੀ ਵਿੱਚ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਦੇ ਸਿਰਲੇਖ ਨੇ ਸਭ ਦਾ ਧਿਆਨ ਖਿੱਚਿਆ ਹੈ।
ਉਹਨਾਂ ਲਿਖਿਆ ਹੈ ਕਿ ‘ਜੈਪੁਰ ਏਅਰਪੋਰਟ ਦੇ ਸੁਰੱਖਿਆ ਕਰਮਚਾਰੀਆਂ ਨੇ ਮੈਨੂੰ ਆਪਣਾ ਹੈਂਡਬੈਗ ਖੋਲ੍ਹਣ ਲਈ ਕਿਹਾ।’ ਦੱਸ ਦਈਏ ਕਿ ਬੈਗ ‘ਚ ਜੋ ਕੁਝ ਨਿਕਲਿਆ, ਉਸ ਨੇ ਨਾ ਸਿਰਫ ਸਰਕਾਰੀ ਕਰਮਚਾਰੀਆਂ ‘ਚ ਸਗੋਂ ਆਮ ਲੋਕਾਂ ‘ਚ ਵੀ ਉਹਨਾਂ ਨੂੰ ਚਰਚਾ ਦਾ ਵਿਸ਼ਾ ਬਣਾ ਦਿਤਾ ਹੈ।
ਉਹਨਾਂ ਦੇ ਸਾਮਾਨ ਵਿੱਚੋਂ ਕੋਈ ਖਤਰਨਾਕ ਚੀਜ ਨਹੀਂ,ਸਗੋਂ ਮਟਰ ਸਨ,ਜਿਹਨਾਂ ਨੂੰ ਦੇਖ ਕੇ ਇੱਕ ਪੱਲ ਲਈ ਤਾਂ ਏਅਰਪੋਰਟ ਅਧਿਕਾਰੀ ਸੋਚਾਂ ਵਿੱਚ ਪੈ ਗਏ ਤੇ ਉਥੇ ਮੌਜੂਦ ਪਰ ਇੱਕ ਸ਼ਖਸ ਦੀਆਂ ਅੱਖਾਂ ਹੈਰਾਨੀ ਨਾਲ ਅੱਡੀਆਂ ਰਹਿ ਗਈਆਂ।

ਆਈਪੀਐਸ ਅਧਿਕਾਰੀ ਨੇ ਦੱਸਿਆ ਕਿ ਇਹ ਤਾਜ਼ਾ ਮਟਰ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਿਆ ਗਿਆ ਹੈ।
ਇਸ ਵਾਇਰਲ ਤਸਵੀਰ ‘ਤੇ ਕੁਝ ਲੋਕ ਅਲਗ-ਅਲਗ ਰਾਇ ਦੇ ਰਹੇ ਹਨ ।ਕੋਈ ਇਸ ਨੂੰ ਅਜਾਬ ਦੱਸ ਰਿਹਾ ਸੀ ਤੇ ਕਿਸੇ ਦਾ(ਮਜ਼ਾਕ ਵਿੱਚ) ਕਹਿਣਾ ਸੀ ਕਿ ‘ਇਹ ਤਾਂ ਮਟਰਾਂ ਦੀ ਤਸਕਰੀ ਹੈ’।
ਇਸ ਪੋਸਟ ‘ਤੇ ਆਈਏਐਸ ਅਧਿਕਾਰੀ ਅਵਨੀਸ਼ ਸ਼ਰਨ ਨੇ ਫਲਾਈਟ ‘ਚ ਸਬਜ਼ੀਆਂ ਲੈ ਕੇ ਜਾਣ ਦਾ ਆਪਣਾ ਅਨੁਭਵ ਵੀ ਸਾਂਝਾ ਕੀਤਾ ਹੈ। ਉਹਨਾਂ ਲਿਖਿਆ ਹੈ , ‘ਜਦੋਂ ਮੈਂ ਪਿਛਲੀ ਵਾਰ ਘਰੋਂ ਵਾਪਸ ਆ ਰਿਹਾ ਸੀ ਤਾਂ ਮੈਨੂੰ ਏਅਰਪੋਰਟ ‘ਤੇ ਇੰਡੀਗੋ ਵਾਲਿਆਂ ਨੂੰ ‘ਲੌਕੀ’ ਅਤੇ ‘ਬੈਂਗਣ’ ਲਈ 2 ਹਜ਼ਾਰ ਰੁਪਏ ਦੇਣੇ ਪਏ ਸਨ।’
ਓਡੀਸ਼ਾ ਕੇਡਰ ਦੇ ਆਈਪੀਐਸ ਅਧਿਕਾਰੀ ਅਰੁਣ ਬੋਥਰਾ ਟਵਿੱਟਰ ‘ਤੇ ਕਾਫੀ ਸਰਗਰਮ ਹਨ। ਮਾਈਕ੍ਰੋਬਲਾਗਿੰਗ ਪਲੇਟਫਾਰਮ ‘ਤੇ ਉਸ ਦੇ 2.3 ਲੱਖ ਤੋਂ ਵੱਧ ਫਾਲੋਅਰਜ਼ ਹਨ, ਜਿੱਥੇ ਉਸ ਦੀਆਂ ਪੋਸਟਾਂ ਮਜ਼ਾਕੀਆ ਤੋਂ ਦਿਲਚਸਪ ਤੱਕ ਹੁੰਦੀਆਂ ਹਨ।

Exit mobile version