The Khalas Tv Blog Punjab ‘ਗਗਨਦੀਪ ਸਿੰਘ ਦਾ 1 ਮਿੰਟ ‘ਚ ਆਸਟ੍ਰੇਲੀਆ ਦਾ ਵੀਜ਼ਾ ਮਨਜ਼ੂਰ’ !
Punjab

‘ਗਗਨਦੀਪ ਸਿੰਘ ਦਾ 1 ਮਿੰਟ ‘ਚ ਆਸਟ੍ਰੇਲੀਆ ਦਾ ਵੀਜ਼ਾ ਮਨਜ਼ੂਰ’ !

ਬਿਊਰੋ ਰਿਪੋਰਟ : ਲੰਮੇ ਵਕਤ ਤੋਂ ਵਿਦਿਆਰਥੀ ਪਰੇਸ਼ਾਨ ਸਨ ਕਿ ਆਸਟ੍ਰੇਲੀਆ ਸਰਕਾਰ ਭਾਰਤੀਆਂ ਨੂੰ ਵੀਜ਼ਾ ਦੇਣ ਵਿੱਚ ਦੇਰ ਕਰ ਰਹੀ ਹੈ, ਪਰ ਹੁਣ ਇੱਕ ਦਮ ਹੀ ਇਸ ਵਿੱਚ ਤੇਜ਼ੀ ਵੇਖੀ ਗਈ ਹੈ । ਜਲੰਧਰ ਦੇ ਰਹਿਣ ਵਾਲੇ ਗਗਨਦੀਪ ਸਿੰਘ ਨੇ ਲਾਟਰੋਬ ਯੂਨੀਵਰਸਿਟੀ ਮੈਲਬਰਨ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਲਈ 10 ਵਜਕੇ 7 ਮਿੰਟ ਵਿੱਚ ਆਨਲਾਈਨ ਅਪਲਾਈ ਕੀਤਾ ਸੀ ਅਤੇ 10 ਵਜਕੇ 8 ਮਿੰਟ ‘ਤੇ ਉਸ ਨੂੰ ਮਨਜ਼ੂਰੀ ਵੀ ਮਿਲ ਗਈ ਹੈ। ਸਿਰਫ ਗਗਨਦੀਪ ਸਿੰਘ ਹੀ ਨਹੀਂ ਬਲਕਿ ਅਜਿਹੇ ਕਈ ਵਿਦਿਆਰਥੀ ਹਨ ਜਿੰਨਾਂ ਦੇ ਵੀਜ਼ਾ ਵਿੱਚ ਤੇਜੀ ਵੇਖੀ ਗਈ ਹੈ । ਵੀਜ਼ਾ ਕਾਉਂਸਲੇਟ ਦਾ ਕਹਿਣਾ ਹੈ ਕਿ ਇੱਕ ਹਫਤੇ ਦੇ ਅੰਦਰ ਹੈਰਾਨ ਜਨਕ ਬਦਲਾਅ ਵੇਖਣ ਨੂੰ ਮਿਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀਜ਼ਾ ਮਨਜ਼ੂਰੀ ਦੀ ਰਫਤਾਰ 50 ਫੀਸਦੀ ਸੀ ਹੁਣ ਉਹ 90 ਫੀਸਦੀ ਹੋ ਗਈ ਹੈ। ਜਾਣਕਾਰ ਇਸ ਦੇ ਪਿੱਛੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਆਸਟ੍ਰੇਲੀਆ ਦੌਰੇ ਨੂੰ ਅਹਿਮ ਮੰਨ ਦੇ ਹਨ । ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਮੋਦੀ ਆਸਟ੍ਰੇਲੀਆ ਵਿੱਚ ਭਾਰਤੀਆਂ ਨੂੰ ਸੰਬੋਧਿਤ ਕਰ ਰਹੇ ਸਨ ਤਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਬਾਸ ਕਿਹਾ ਸੀ । ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਆਈ ਮਜ਼ਬੂਤੀ ਭਾਰਤ ਦੇ ਨਾਗਰਿਕਾਂ ‘ਤੇ ਆਸਟ੍ਰੇਲੀਆ ਦਾ ਭਰੋਸਾ ਵਧਾ ਰਹੀ ਹੈ।

ਇੱਕ ਵੀ ਵੀਜ਼ਾ ਰੱਦ ਨਹੀਂ

ਆਸਟ੍ਰੇਲੀਆ ਹਾਈਕਮਿਸ਼ਨ ਵਿੱਚ ਏਜੰਟ ਸੁਕਾਂਤ ਤ੍ਰਿਵੇਦੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਆਸਟ੍ਰੇਲੀਆ ਯਾਤਰਾ ਨਾਲ ਵੀਜ਼ਾ ਲੱਗਣ ਵਿੱਚ ਜ਼ਬਰਦਸਤ ਤੇਜ਼ੀ ਆਈ ਹੈ। ਹਫਤੇ ਦੇ ਅੰਦਰ 100 ਫੀਸਦੀ ਵੀਜ਼ਾ ਮਿਲੇ ਹਨ, ਇੱਥੋ ਤੱਕ 1 ਮਿੰਟ ਵਿੱਚ ਵੀਜ਼ਾ ਆਇਆ ਹੈ, ਹੁਣ ਮਾਰਕਿਟ ਬਦਲ ਜਾਵੇਗੀ,ਆਸਟੇਲੀਆਂ ਵੱਲ ਦੌੜ ਲੱਗੇਗੀ ਜੋ ਕੈਨੇਡਾ ਜਾਂ ਫਿਰ ਯੂਕੇ ਜਾ ਰਹੇ ਸਨ । ਉਧਰ ਆਸਟ੍ਰੇਲੀਆ ਸਟੱਡੀ ਵੀਜ਼ਾ ਕਾਉਂਸਲੇਟ ਪ੍ਰਿਅੰਕਾ ਸ਼ਰਮਾ ਦਾ ਕਹਿਣਾ ਹੈ ਕਿ ਨਜ਼ਰ ਨਾ ਲੱਗੇ ਇੱਕ ਵੀ ਵੀਜ਼ਾ ਰਿਜੈਕਟ ਨਹੀਂ ਹੋਇਆ ਹੈ। ਮੇਰੇ ਕਰੀਅਰ ਦਾ ਪਹਿਲਾਂ ਮੌਕਾ ਹੈ,ਜਦੋਂ ਅਜਿਹੀ ਤੇਜ਼ੀ ਆਈ ਹੈ, 20 ਵੀਜ਼ਾ ਪੂਰੇ ਆਏ ਹਨ,ਆਉਣ ਵਾਲੇ ਦਿਨਾਂ ਵਿੱਚ ਆਸਟ੍ਰੇਲੀਆ ਵਿੱਚ ਐਜੂਕੇਸ਼ਨ ਸਨਅਤ ਦੀ ਗ੍ਰੋਥ ਹੋਵੇਗੀ ।

50 ਤੋਂ 90 ਫੀਸਦੀ ਹੋਈ ਵੀਜ਼ਾ ਲੱਗਣ ਦੀ ਦਰ

2021 ਵਿੱਚ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਦੀ ਵੀਜ਼ਾ ਅਰਜ਼ੀ ਮਨਜ਼ੂਰੀ ਹੋਣ ਦੀ ਦਰ 62 ਫੀਸਦੀ ਸੀ ਜਦਕਿ ਅਕਤੂਬਰ 2022 ਵਿੱਚ ਇਹ ਦਰ 50 ਫੀਸਦ ਘੱਟ ਗਈ। ਪਿਛਲੇ ਸਾਲ ਭਾਰਤ,ਨੇਪਾਲ,ਸ੍ਰੀਲੰਕਾ ਦੇ ਵੀਜ਼ਾ ਅਰਜ਼ੀ ਨੂੰ ਮਨਜ਼ੂਰੀ ਦੀ ਦਰ 50 ਫੀਸਦੀ ਸੀ,ਆਸਟ੍ਰੇਲਿਆ ਸਰਕਾਰ ਨੇ ਦਾਅਵਾ ਕੀਤਾ ਸੀ ਸਟੂਡੈਂਟ ਵੀਜ਼ਾ ਦੀ ਦੁਰਵਰਤੋਂ ਹੋ ਰਹੀ ਹੈ। ਇਸ ਵਿੱਚ ਵੱਡੇ ਪੱਧਰ ‘ਤੇ ਅਰਜ਼ੀਆਂ ਰੱਦ ਹੋ ਰਹੀਆਂ ਸਨ । ਵੋਕੇਸ਼ਨਲ ਕੋਰਟ ਵਿੱਚ ਸਿਰਫ਼ 3.8 ਫੀਸਦੀ ਦੀ ਦਰ ਸੀ,ਯਾਨੀ 900 ਬੱਚਿਆਂ ਵਿੱਚ 34 ਨੂੰ ਵੀਜ਼ਾ ਮਿਲ ਰਿਹਾ ਸੀ,ਜੁਲਾਈ 2022 ਵਿੱਚ 96 ਹਜ਼ਾਰ ਭਾਰਤੀ ਵਿਦਿਆਰਥੀ ਆਸਟ੍ਰੇਲੀਆ ਵਿੱਚ ਸਿੱਖਿਆ ਲੈ ਰਹੇ ਸਨ । ਜੋ ਕਿ ਚੀਨ ਦੇ ਬਾਅਦ ਸਭ ਤੋਂ ਵੱਧ ਗਿਣਤੀ ਵਿੱਚ ਸਨ । 2023 ਵਿੱਚ 76 ਹਜ਼ਾਰ ਵਿਦਿਆਰਥੀਆਂ ਨੇ ਵੀਜ਼ਾ ਦੇ ਲਈ ਅਪਲਾਈ ਕੀਤੀ ਪਰ 50 ਫੀਸਦੀ ਹੀ ਵੀਜ਼ਾ ਮਨਜ਼ੂਰ ਹੋਏ ਸਨ । ਇਹ ਵੀ ਵਜ੍ਹਾ ਹੈ ਕਿ ਜ਼ਿਆਦਾਤਰ ਵਿਦਿਆਰਥੀ ਕੈਨੇਡਾ ਦਾ ਰੁੱਖ ਕਰ ਰਹੇ ਸਨ । ਆਸਟ੍ਰੇਲੀਆ ਹਾਈਕਮਿਸ਼ਨ ਨੇ 18 ਹਜ਼ਾਰ ਅਰਜ਼ੀਆਂ ਵੇਟਿੰਗ ਵਿੱਚ ਸੀ ਪਰ ਹੁਣ ਵੀਜ਼ਾ ਮਨਜ਼ੂਰੀ ਦੀ ਦਰ 95 ਫੀਸਦੀ ਤੱਕ ਪਹੁੰਚ ਗਈ ਹੈ।

ਪ੍ਰਧਾਨ ਮੰਤਰੀ ਦਾ ਭਾਰਤੀਆਂ ਨੂੰ ਭਰੋਸਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਸਟ੍ਰੇਲੀਆ ਵਿੱਚ ਕਿਹਾ ਸੀ ਕਿ ਭਾਰਤੀ ਵਿਦਿਆਰਥੀ ਦੋਵਾਂ ਮੁਲਕਾਂ ਨੂੰ ਕਰੀਬ ਲੈਕੇ ਆ ਰਹੇ ਹਨ। ਜਦੋਂ ਮੈਂ ਤੁਹਾਡੇ ਵਿੱਚ ਮੌਜੂਦ ਹਾਂ ਤਾਂ ਇੱਕ ਐਲਾਨ ਵੀ ਕਰਨ ਜਾ ਰਿਹਾ ਹਾਂ ਕਿ ਬ੍ਰਿਸਬੇਨ ਵਿੱਚ ਭਾਰਤੀ ਭਾਈਚਾਰੇ ਦੀ ਜੋ ਲੰਮੇ ਵਕਤ ਤੋਂ ਕਾਉਂਸਲੇਟ ਖੋਲ੍ਹਣ ਦੀ ਮੰਗ ਸੀ ਉਸ ਨੂੰ ਅਸੀਂ ਜਲਦ ਪੂਰਾ ਕਰਨ ਜਾ ਹੇ ਹਾਂ । ਭਾਰਤ ਅਤੇ ਆਸਟੇਲੀਆ ਵਿੱਚ ਚੰਗੇ ਰਿਸ਼ਤੇ ਹਰ ਇੱਕ ਵਿਅਕਤੀ ਨੂੰ ਮਜ਼ਬੂਤ ਕਰਨਗੇ । ਤੁਸੀਂ ਆਸਟ੍ਰੇਲੀਆ ਵਿੱਚ ਭਾਰਤੀ ਸਭਿਆਚਾਰ ਦੇ ਬਰੈਂਡ ਅੰਬੈਸਡਰ ਹੋ ।

Exit mobile version