The Khalas Tv Blog India ਆਸਟ੍ਰੇਲੀਆ ਦੇ ਨਵੇਂ ਵੀਜ਼ੇ ਨੂੰ ਲੈਕੇ ਭਾਰਤੀਆਂ ‘ਚ ਉਤਸ਼ਾਹ ! 14 ਦਿਨਾਂ ‘ਚ 40 ਹਜ਼ਾਰ ਨੇ ਅਪਲਾਈ,ਇਹ ਹੈ ਅਖੀਰਲੀ ਤਰੀਕ
India International Punjab

ਆਸਟ੍ਰੇਲੀਆ ਦੇ ਨਵੇਂ ਵੀਜ਼ੇ ਨੂੰ ਲੈਕੇ ਭਾਰਤੀਆਂ ‘ਚ ਉਤਸ਼ਾਹ ! 14 ਦਿਨਾਂ ‘ਚ 40 ਹਜ਼ਾਰ ਨੇ ਅਪਲਾਈ,ਇਹ ਹੈ ਅਖੀਰਲੀ ਤਰੀਕ

ਬਿਉਰੋ ਰਿਪੋਰਟ – ਆਸਟ੍ਰੇਲੀਆ (Australia) ਦੇ ਭਾਰਤ ਲਈ ਸ਼ੁਰੂ ਕੀਤੇ ਗਏ ਸਪੈਸ਼ਲ ਵਰਕਿੰਗ ਹਾਲੀਡੇਅ ਮੇਕਰ ਵੀਜ਼ਾ (Special Working Holiday visa) ਪ੍ਰੋਗਰਾਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ । 1000 ਸਪੈਸ਼ਲ ਵੀਜ਼ਾ ਦੇ ਲ਼ਈ 40 ਹਜ਼ਾਰ ਤੋਂ ਵੀ ਜ਼ਿਆਦਾ ਅਰਜ਼ੀਆਂ ਆ ਚੁੱਕਿਆ ਹਨ । ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਸਹਾਇਕ ਮੰਤਰੀ ਮੈਟ ਥਿਸਲੈਟਵੇਟ ਨੇ ਇਸ ਦਾ ਖੁਲਾਸਾ ਕੀਤਾ ਹੈ ।

ਇਹ ਵੀਜ਼ਾ 18-30 ਸਾਲ ਦੀ ਉਮਰ ਤੱਕ ਦੇ ਭਾਰਤੀਆਂ ਲਈ ਸ਼ੁਰੂ ਕੀਤਾ ਗਿਆ ਹੈ । ਜੋ ਆਸਟ੍ਰੇਲੀਆ ਵਿੱਚ ਪੜਨ ਦੇ ਨਾਲ 12 ਮਹੀਨੇ ਤੱਕ ਕੰਮ ਵੀ ਕਰ ਸਕਣਗੇ । ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਇਸ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਹੋਰ ਮਜਬੂਤ ਹੋਣਗੇ ।

ਸਪੈਸ਼ਲ ਵਰਕਿੰਗ ਹਾਲੀਡੇਅ ਮੇਕਰ ਵੀਜ਼ਾ ਪ੍ਰੋਗਰਾਮ ਅਕਤੂਬਰ 1 ਨੂੰ ਸ਼ੁਰੂ ਹੋਇਆ ਸੀ ਅਤੇ ਇਸ ਮਹੀਨੇ ਦੇ ਅਖੀਰ ਵਿੱਚ ਖਤਮ ਹੋਵੇਗਾ । ਇਸ ਸਕੀਮ ਵਿੱਚ ਆਸਟੇਲੀਆ ਜਾਣ ਵਾਲੇ ਉਮੀਦਵਾਰਾਂ ਨੂੰ ਲਾਟਰੀ ਦੇ ਜ਼ਰੀਏ ਚੁਣਿਆ ਜਾਵੇਗਾ ।

ਇਸ ਨਵੇਂ ਵੀਜ਼ਾ ਸਿਸਟਮ ਨਾਲ ਭਾਰਤੀ ਨੌਜਵਾਨਾਂ ਨੂੰ ਆਸਟ੍ਰੇਲੀਆ ਵਿੱਚ ਲੈਕੇ ਉੱਥੇ ਦੇ ਸਭਿਆਚਾਰ ਅਤੇ ਤਰੱਕੀ ਨੂੰ ਸਮਝਣ ਦਾ ਮੌਕਾ ਮਿਲੇਗਾ । ਆਸਟ੍ਰੇਲੀਆ ਨੇ ਕਿਹਾ ਕਿ ਬਹੁਤ ਸਾਰੇ ਭਾਗੀਦਾਰਾਂ ਤੋਂ ਖੇਤੀਬਾੜੀ ਵਿੱਚ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਹੈ, ਪਰ ਉਨ੍ਹਾਂ ਕੋਲ ਛੋਟੇ ਕੋਰਸ ਕਰਨ ਜਾਂ ਆਪਣੇ ਅੰਗਰੇਜ਼ੀ ਹੁਨਰ ਵਿੱਚ ਸੁਧਾਰ ਕਰਨ ਦਾ ਬਦਲ ਵੀ ਹੋਵੇਗਾ। ਥੀਸਲਥਵਾਇਟ ਨੇ ਕਿਹਾ ਕਿ ਇਹ ਪਹਿਲ ਦੋਵਾਂ ਦੇਸ਼ਾਂ ਵਿਚਾਲੇ ਨੇੜਲੇ ਅਤੇ ਵਧਦੇ ਸਬੰਧਾਂ ਨੂੰ ਦਰਸਾਉਂਦੀ ਹੈ ਅਤੇ ਭਾਰਤੀ ਵਿਰਾਸਤ ਦੇ ਲਗਭਗ 10 ਲੱਖ ਨਾਗਰਿਕ ਹੁਣ ਇੱਥੇ ਰਹਿ ਰਹੇ ਹਨ

Exit mobile version