The Khalas Tv Blog International ਆਸਟ੍ਰੇਲਿਆ ‘ਚ ਹਰਿਆਣਾ ਤੇ ਪੰਜਾਬੀ ਨੌਜਵਾਨਾਂ ਕਿਉਂ ਕਰ ਰਹੇ ਅਜਿਹਾ ਕੰਮ ?
International

ਆਸਟ੍ਰੇਲਿਆ ‘ਚ ਹਰਿਆਣਾ ਤੇ ਪੰਜਾਬੀ ਨੌਜਵਾਨਾਂ ਕਿਉਂ ਕਰ ਰਹੇ ਅਜਿਹਾ ਕੰਮ ?

ਬਿਊਰੋ ਰਿਪੋਰਟ : ਆਸਟ੍ਰੇਲਿਆ ਵਿੱਚ ਭਾਰਤੀ ਇੱਕ ਦੂਜੇ ਨਾਲ ਉਲਝ ਦੇ ਹੋਏ ਨਜ਼ਰ ਆ ਰਹੇ ਹਨ । ਇੱਥੇ ਵੀ ਹਿੰਦੂ ਸਿੱਖਾਂ ਦੇ ਵਿਚਾਲੇ ਦਰਾਰ ਅਤੇ ਨਫਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਖਾਸ ਕਰਕੇ ਹਰਿਆਣਾ ਅਤੇ ਪੰਜਾਬ ਦੇ ਨੌਜਵਾਨ ਇੱਕ ਦੂਜੇ ਖਿਲਾਫ ਹਿੰਸਾ ‘ਤੇ ਉਤਰ ਆਏ ਹਨ । ਬੀਤੇ ਦਿਨੀ ਪੰਜਾਬ ਦੇ ਨੌਜਵਾਨ ਲਾਡੀ ਲਾਹੌਰਿਆ ਨੂੰ ਹਰਿਆਣਾ ਦੇ ਨੌਜਵਾਨਾਂ ਨੇ ਜਮਕੇ ਕੁੱਟਮਾਰ ਕੀਤੀ । ਨੌਜਵਾਨ ਨੂੰ ਕਾਰ ਦੇ ਅੰਦਰ ਡਾਂਗਾਂ ਨਾਲ ਕੁੱਟਿਆ ਗਿਆ । ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ ।

ਜਿੰਨਾਂ 3 ਨੌਜਵਾਨਾਂ ਨੇ ਲਾਡੀ ਨਾਲ ਕੁੱਟਮਾਰ ਕੀਤੀ ਹੈ ਉਨ੍ਹਾਂ ਨੇ ਮੂੰਹ ‘ਤੇ ਮਾਸਕ ਲਗਾਇਆ ਸੀ । ਹਮਲੇ ਵਿੱਚ ਲਾਡੀ ਨੂੰ ਗੰਭੀਰ ਸੱਟਾ ਲੱਗਿਆ ਹਨ । ਸਿਰਫ ਇਨ੍ਹਾਂ ਹੀ ਨਹੀਂ ਹਮਲਾਵਰਾ ਨੇ ਉਸ ਦੀ ਗੱਡੀ ਨੂੰ ਭੰਨ ਦਿੱਤਾ,ਲਾਡੀ ‘ਤੇ ਉਸ ਵੇਲੇ ਹਮਲਾ ਹੋਇਆ ਜਦੋਂ ਉਹ ਪਾਰਕਿੰਗ ਵਿੱਚ ਬੈਠਾ ਹੋਇਆ ਸੀ ।

ਹਰਿਆਣਾ ਦੇ ਵਿਦਿਆਰਥੀ ‘ਤੇ ਕਰਵਾਇਆ ਸੀ ਹਮਲਾ

ਲਾਡੀ ਲਾਹੌਰਿਆ ਦੇ ਨਾਲ ਕੁੱਟਮਾਰ ਦੇ ਪਿੱਛੇ ਵੱਡਾ ਕਾਰਨ ਵੀ ਸਾਹਮਣੇ ਆਇਆ ਹੈ । ਦੱਸ਼ਿਆ ਜਾ ਰਿਹਾ ਹੈ ਕਿ ਲਾਡੀ ਲਾਹੌਰਿਆ ਨੇ ਹਰਿਆਣਾ ਦੇ ਵਿਦਿਆਰਥੀ ‘ਤੇ ਆਪਣੇ ਹਮਾਇਤੀਆਂ ਨਾਲ ਹਮਲਾ ਕਰਵਾਇਆ ਸੀ । ਲਾਡੀ ਦੇ ਲੋਕਾਂ ਨੇ ਹਰਿਆਣਾ ਦੇ ਵਿਦਿਆਰਥੀ ਨਾਲ ਕੁੱਟਮਾਰ ਕੀਤੀ ਸੀ । ਮੰਨਿਆ ਜਾ ਰਿਹਾ ਹੈ ਕਿ ਇਸੇ ਦਾ ਬਦਲਾ ਲੈਣ ਦੇ ਲਈ ਹਰਿਆਣਾ ਦੇ ਨੌਜਵਾਨਾਂ ਨੇ ਲਾਡੀ ਲਾਹੌਰੀਆਂ ‘ਤੇ ਹਮਲਾ ਕੀਤਾ ਸੀ ।

Exit mobile version