The Khalas Tv Blog India 135 ਸਾਲਾਂ ਦੇ ਇਤਿਹਾਸ ਵਿੱਚ ਸਰਕਾਰ ਦਾ ਸਭ ਤੋਂ ਵੱਡਾ ਫੈਸਲਾ
India International Punjab

135 ਸਾਲਾਂ ਦੇ ਇਤਿਹਾਸ ਵਿੱਚ ਸਰਕਾਰ ਦਾ ਸਭ ਤੋਂ ਵੱਡਾ ਫੈਸਲਾ

‘ਦ ਖ਼ਾਲਸ ਟੀਵੀ ਬਿਊਰੋ:- ਆਸਟਰੇਲੀਆ ਵਿੱਚ ਖੇਤ ਮਜ਼ਦੂਰਾਂ ਨੂੰ ਹੁਣ ਘੱਟੋ-ਘੱਟ 25 ਡਾਲਰ ਪ੍ਰਤੀ ਘੰਟਾ ਮਿਹਨਤਾਨਾ ਮਿਲੇਗਾ। ਵੱਡੀ ਖਬਰ ਇਸ ਕਰਕੇ ਹੈ ਕਿਉਂਕਿ ਪਹਿਲਾਂ ਖੇਤਾਂ ਚ ਕੰਮ ਕਰਨ ਵਾਲਿਆਂ ਨੂੰ ਸਿਰਫ 3 ਡਾਲਰ ਹੀ ਮਿਲਦੇ ਸਨ। ਖੇਤੀ ਕਾਮਿਆਂ ਦੇ ਹੱਕ ਵਿਚ ਇਹ ਵੱਡਾ ਫੈਸਲਾ ਮੁਲਕ ਦੇ ਕਿਰਤ ਕਾਨੂੰਨਾਂ ਦੀ ਰਾਖੀ ਕਰਦੇ ‘ਫੇਅਰ ਵਰਕ ਕਮਿਸ਼ਨ’ਨੇ ਸੁਣਾਇਆ ਹੈ। ਕਮਿਸ਼ਨ ਮੁਤਾਬਕ ਖੇਤ ਮਾਲਕਾਂ ਨੇ ਕਾਮਿਆਂ ਦਾ ਵਿਆਪਕ ਸ਼ੋਸ਼ਣ ਕੀਤਾ ਹੈ ਭਾਵ ਕਿ ਸਿਰਫ ਆਸਟਰੇਲੀਆ ਹੀ ਨਹੀਂ ਹਰ ਮੁਲਕ ‘ਚ ਖੇਤ ਮਜ਼ਦੂਰਾਂ ਦਾ ਸੋਸ਼ਣ ਹੁੰਦਾ ਹੈ।

ਆਸਟਰੇਲੀਅਨ ਵਰਕਰਜ਼ ਯੂਨੀਅਨ ਦੇ ਰਾਸ਼ਟਰੀ ਸਕੱਤਰ ਡੇਨੀਅਲ ਵਾਲਟਨ ਨੇ ਕਿਹਾ ਕਿ ਇਹ ਫ਼ੈਸਲਾ ਯੂਨੀਅਨ ਦੇ 135 ਸਾਲਾਂ ਦੇ ਇਤਿਹਾਸ ਦੀਆਂ ਮਹਾਨ ਜਿੱਤਾਂ ਵਿੱਚੋਂ ਇੱਕ ਹੈ। ਉਹ ਪਰਵਾਸੀ ਕਾਮੇ ਜਿਹੜੇ ਮਾਲਕਾਂ ਤੇ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ ਬਣਦੇ ਸਨ, ਉਨਾਂ ਮਾਲਕਾਂ ਤੇ ਵੀ ਕਾਨੂੰਨੀ ਸ਼ਿੰਕਜਾ ਕਸਿਆ ਜਾਵੇਗਾ। ਤੇ ਇਨਾਂ ਦੀ ਲੁੱਟ ਦਾ ਸਿਕਾਰ ਖਾਸ ਕਰਕੇ ਘੱਟ ਅੰਗਰੇਜ਼ੀ ਜਾਣਨ ਵਾਲੇ ਕੱਚੇ, ਆਰਜ਼ੀ ਵੀਜ਼ਾਧਾਰਕ ਤੇ ਵਿਦਿਆਰਥੀ ਹੀ ਬਣਦੇ ਹਨ ਤੇ ਇਨ੍ਹਾਂ ’ਚ ਭਾਰਤੀ ਪੰਜਾਬੀ ਪਰਵਾਸੀਆਂ ਵੀ ਵੱਡੀ ਗਿਣਤੀ ਹੈ।

ਫੈਸਲਾ ਇਸ ਕਰਕੇ ਵੀ ਲਿਆ ਗਿਆ ਹੈ ਕਿ ਪਿਛਲੇ ਦੋ ਸਾਲਾਂ ਤੋਂ ਕਰੋਨਾ ਕਾਰਨ ਵਿਦੇਸ਼ਾਂ ਤੋਂ ਵਰਕਰ ਨਹੀਂ ਆਏ, ਸਥਾਨਕ ਆਸਟਰੇਲੀਅਨ ਕਾਮੇ ਤਾਂ ਘੱਟ ਤਨਖਾਹ ਹੋਣ ਕਰਕੇ ਖੇਤਾਂ ’ਚ ਪੈਰ ਨਹੀਂ ਧਰਦੇ ਨਾ ਹੀ ਹੁਣ ਕਰੋਨਾ ਵੇਲੇ ਧਰੇ। ਜਦਕਿ ਬਾਗ਼ਬਾਨੀ, ਫ਼ਲਾਂ-ਸਬਜ਼ੀਆਂ ਦੀ ਤੁੜਾਈ, ਪੈਕਿੰਗ, ਵੇਲਾ ਬੰਨ੍ਹਣੀਆਂ ਆਦਿ ਦਾ ਕੰਮ ਵਿਦੇਸ਼ੀ ਕੱਚੇ ਕਾਮਿਆਂ ’ਤੇ ਨਿਰਭਰ ਹੁੰਦਾ ਹੈ, ਇਸ ਕਰਕੇ ਕਾਸ਼ਤਕਾਰਾਂ ਤੇ ਕਾਰੋਬਾਰੀਆਂ ਨੂੰ ਕਾਮਿਆਂ ਦੀ ਭਾਰੀ ਕਿੱਲਤ ਝੱਲਣੀ ਪਈ।

ਹੁਣ ਆਸਟਰੇਲੀਅਨ ਵਰਕਰਜ਼ ਯੂਨੀਅਨ ਨੂੰ ਉਮੀਦ ਹੈ ਕਿ ਇਸ ਫੈਸਲੇ ਤੋਂ ਬਾਅਦ ਆਸਟਰੇਲਿਆਈ ਲੋਕ ਵੀ ਖੇਤਾਂ ਚ ਕੰਮ ਕਰਨਗੇ। ਇਸਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਡੇਵਿਡ ਲਿਟਲਪ੍ਰਾਊਡ ਨੇ ਕਿਹਾ ਕਿ ਉਹ ਕਮਿਸ਼ਨ ਦੀ ਭੂਮਿਕਾ ਦਾ ਸਨਮਾਨ ਕਰਦੇ ਹਨ ਅਤੇ ਫੈਸਲੇ ਦਾ ਮੁਲਾਂਕਣ ਕਰਨਗੇ।

Exit mobile version