The Khalas Tv Blog International ਅਸਟ੍ਰੇਲੀਆ ਨੇ ਰੂਸ ਦੇ ਕਾਰਬਾਰੀਆਂ ‘ਤੇ ਕੱਸੀ ਲਗਾਮ
International

ਅਸਟ੍ਰੇਲੀਆ ਨੇ ਰੂਸ ਦੇ ਕਾਰਬਾਰੀਆਂ ‘ਤੇ ਕੱਸੀ ਲਗਾਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਸਟ੍ਰੇਲੀਆ ਨੇ ਰੂਸ ਦੇ 33 ਅਰਬਪਤੀ ਕਾਰੋਬਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਉੱਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਇਨ੍ਹਾਂ ਵਿੱਚ ਮਸ਼ਹੂਰ ਕਾਰੋਬਾਰੀ ਰੋਮਨ ਅਬਰਾਮੋਵਿਚ ਵੀ ਸ਼ਾਮਿਲ ਹੈ। ਅਬਰਾਮੋਵਿਚ ਚੇਲਸੀ ਫੁੱਟਬਾਲ ਦੇ ਮਾਲਿਕ ਹਨ। ਇਨ੍ਹਾਂ ਤੋਂ ਇਲਾਵਾ ਕਾਰੋਬਾਰੀ ਅਲੈਕਸੇ ਮਿਲਰ, ਦਿਮਿਤਰੀ ਲੇਬੇਦੇਵ, ਸੇਗੇਈ ਚੋਮੇਜੋਵ, ਨਿਕੋਲਾਏ ਟੋਕਾਰੇਵ, ਇਗੋਰ ਸ਼ੁਵਾਲੇਵ ਅਤੇ ਕਿਰੀਲ ਦਿਮਿਤਪੀਵ ਉੱਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਜ਼ਿਆਦਾ ਨਿੱਜੀ ਦੌਲਤ ਰੱਖਣ ਵਾਲੇ ਅਤੇ ਰੂਸ ਲਈ ਆਰਥਿਕ ਅਤੇ ਰਣਨੀਤਕ ਮਹੱਤਵ ਰੱਖਣ ਵਾਲਿਆਂ ‘ਤੇ ਪਾਬੰਦੀ ਲਗਾਈ ਜਾਵੇਗੀ। ਅਸਟਰੇਲੀਆ ਨੇ ਕਿਹਾ, “ਆਸਟਰੇਲੀਅਨ ਸਰਕਾਰ ਯੂਕਰੇਨ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਯੂਕਰੇਨ ਦੇ ਲੋਕਾਂ ਲਈ ਆਪਣੇ ਪੱਕੇ ਸਮਰਥਨ ਨੂੰ ਦੁਹਰਾਉਂਦੀ ਹੈ।”

Exit mobile version