‘ਦ ਖ਼ਾਲਸ ਬਿਊਰੋ : ਸੀਨੀਅਰ ਵਕੀਲ ਅਮਨ ਲੇਖੀ ਨੇ ਅੱਜ ਭਾਰਤ ਦੇ ਵਧੀਕ ਸਾਲਿਸਟਰ ਜਨਰਲ ਦੇ ਅਹੁਦੇ ਤੋਂ ਅਸ ਤੀਫਾ ਦੇ ਦਿੱਤਾ। ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਕਿਰਨ ਰਿਜਿਜੂ ਨੂੰ ਸੰਬੋਧਿਤ ਦੋ ਲਾਈਨਾਂ ਵਾਲੇ ਪੱਤਰ ਵਿੱਚ ਲੇਖੀ ਨੇ ਕਿਹਾ ਕਿ ਉਹ ਤੁਰੰਤ ਸੁਪਰੀਮ ਕੋਰਟ ਵਿੱਚ ਵਧੀਕ ਸਾਲਿਸਟਰ ਜਨਰਲ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਨੇ ਆਪਣੇ ਅਸਤੀਫੇ ਦਾ ਕੋਈ ਖਾਸ ਕਾਰਨ ਨਹੀਂ ਦੱਸਿਆ ਹੈ। ਲੇਖੀ ਨੂੰ ਮਾਰਚ 2018 ਵਿੱਚ ਇਸ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਸੀ ਅਤੇ 30 ਜੂਨ 2023 ਤੱਕ ਤਿੰਨ ਸਾਲਾਂ ਲਈ 1 ਜੁਲਾਈ 2020 ਨੂੰ ਮੁੜ ਨਿਯੁਕਤ ਕੀਤਾ ਗਿਆ ਸੀ।