The Khalas Tv Blog India ਇਤਿਹਾਸ ਦੁਬਾਰਾ ਲਿਖਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ – ਸੋਨੀਆ ਗਾਂਧੀ
India

ਇਤਿਹਾਸ ਦੁਬਾਰਾ ਲਿਖਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ – ਸੋਨੀਆ ਗਾਂਧੀ

‘ ਦ ਖ਼ਾਲਸ ਬਿਊਰੋ : ਕਾਂਗਰਸ ਪਾਰਟੀ ਦੇ 137ਵੇਂ ਸਥਾਪਨਾ ਦਿਵਸ ਮੌਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਇਤਿਹਾਸ ਨੂੰ ਦੁਬਾਰਾ ਲਿਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਮਾਜ ਦੇ ਧਰਮ ਨਿਰਪੱਖ ਤਾਨੇ-ਬਾਨੇ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਨੂੰ ਫਿਰ ਤੋਂ ਲਿਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉਹ ਖੁਦ ਨੂੰ ਇਤਿਹਾਸ ਵਿੱਚ ਉਹ ਜਗ੍ਹਾ ਦੇਣਾ ਚਾਹੁੰਦੇ ਹਨ ਜਿਸਦੇ ਉਹ ਹੱਕਦਾਰ ਨਹੀਂ ਹਨ। ਸਾਡੇ ਲੋਕਤੰਤਰ ਦੀਆਂ ਬਿਹਤਰ ਪਰੰਪਰਾਵਾਂ ਨੂੰ ਜਾਣ-ਬੁੱਝ ਕੇ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।

ਸੋਨੀਆ ਗਾਂਧੀ ਨੇ ਕਿਹਾ ਕਿ ਨਫ਼ਰਤ ਅਤੇ ਭੇਦ-ਭਾਵ ਨਾਲ ਭਰੀ ਵੰਡੀਆਂ ਪਾਉਣ ਵਾਲੀ ਵਿਚਾਰਧਾਰਾ ਅਤੇ ਜਿਨ੍ਹਾਂ ਦੀ ਸਾਡੇ ਸਵਤੰਤਰਤਾ ਅੰਦੋਲਨ ਵਿੱਚ ਕੋਈ ਭੂਮਿਕਾ ਨਹੀਂ ਸੀ, ਹੁਣ ਸਾਡੇ ਸਮਾਜ ਦੇ ਧਰਮ ਨਿਰਪੱਖ ਤਾਨੇ-ਬਾਨੇ ਨੂੰ ਸੱਟ ਪਹੁੰਚਾ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਸ ਪ੍ਰੋਗਰਾਮ ਵਿੱਚ ਜਦੋਂ ਸੋਨੀਆ ਗਾਂਧੀ ਪਾਰਟੀ ਦਾ ਝੰਡਾ ਲਹਿਰਾਉਣ ਲੱਗੇ ਤਾਂ ਝੰਡਾ ਡੋਰ ਦੇ ਨਾਲ ਸੋਨੀਆ ਗਾਂਧੀ ਦੇ ਹੱਥ ‘ਤੇ ਡਿੱਗ ਗਿਆ। ਇਸ ਤੋਂ ਬਾਅਦ ਸੋਨੀਆ ਗਾਂਧੀ ਨੇ ਕਾਂਗਰਸੀ ਵਰਕਰਾਂ ਦੀ ਮਦਦ ਦੇ ਨਾਲ ਥੱਲੇ ਤੋਂ ਹੀਂ ਹੱਥ ਨਾਲ ਝੰਡਾ ਲਹਿਰਾਇਆ।

Exit mobile version