‘ਦ ਖ਼ਾਲਸ ਬਿਊਰੋ : ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰਦੁਆਰਾ ਕਰਤੇ ਪਰਵਾਨ ਸਾਹਿਬ, ਕਾਬੁਲ ਵਿਖੇ ਹੋਏ ਹਮ ਲੇ ਦੀ ਸਖ਼ਤ ਨਿਖੇ ਧੀ ਕਰਦਿਆਂ ਕਿਹਾ ਹੈ ਕਿ ਅਫਗਾ ਨਿਸਤਾਨ ਵਿੱਚ ਅੱਜ ਸਵੇਰੇ ਦਹਿਸ਼ਤਗਰਦਾਂ ਵੱਲੋਂ ਗੁਰਦੁਆਰਾ ਸਾਹਿਬ ਉੱਤੇ ਕੀਤੇ ਹ ਮਲੇ ਦੌਰਾਨ ਦੋ ਲਾਪਤਾ ਸਿੱਖਾਂ ਵਿੱਚੋ ਇਕ ਸਿੱਖ ਦੀ ਗੋ ਲੀ ਲੱਗਣ ਕਾਰਨ ਮੌ ਤ ਹੋ ਗਈ ਹੈ। ਸੰਸਾਰ ਅੰਦਰ ਘਟੀਆ ਰਾਜਨੀਤੀ ਕਰ ਰਹੇ ਸੱਤਾਧਾਰੀਆਂ ਵਲੋਂ ਘੱਟ ਗਿਣਤੀਆਂ ਨੂੰ ਨਿਸ਼ਾ ਨਾ ਬਨਾਉਣਾ ਨਿਹਾਇਤ ਨੀਵੇਂ ਦਰਜੇ ਦਾ ਵਰਤਾਰਾ ਹੈ।
ਜਥੇਦਾਰ ਨੇ ਕਿਹਾ ਕਿ ਇਸ ਘਟੀਆ ਤੇ ਨਫਰਤੀ ਵਰਤਾਰੇ ਨੂੰ ਰੋਕਣ ਲਈ ਵਿਸ਼ਵ ਦੀਆਂ ਸਮੂਹ ਮਨੁੱਖੀ ਅਧਿਕਾਰ ਲਈ ਲੜਾ ਈ ਲ ੜ ਰਹੀਆ ਧਿਰਾਂ ਨੂੰ ਇਕ ਪਲੇਟਫਾਰਮ ਉੱਤੇ ਇਕੱਠੇ ਹੋ ਕੇ ਲਾਮਬੰਦ ਹੋਣ ਦੀ ਜ਼ਰੂਰਤ ਹੈ। ਜਥੇਦਾਰ ਨੇ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਉੱਥੋਂ ਦੀ ਸਰਕਾਰ ਦੇ ਨਾਲ ਰਾਬਤਾ ਕਰਕੇ ਉੱਥੇ ਰਹਿ ਰਹੇ ਸਿੱਖਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਸਾਰੀਆਂ ਸਿੱਖ ਸੰਸਥਾਵਾਂ ਨੂੰ ਆਪਣੇ-ਆਪਣੇ ਮੁਲਕਾਂ ਦੀਆਂ ਸਰਕਾਰਾਂ ਦੇ ਨਾਲ ਰਾਬਤਾ ਕਾਇਮ ਕਰਕੇ ਉੱਥੇ ਫਸੇ ਸਿੱਖਾਂ ਨੂੰ ਕੱਢਣ ਦਾ ਯਤਨ ਕਰਨ ਲਈ ਕਿਹਾ ਹੈ।