The Khalas Tv Blog Punjab ਪੱਤਰਕਾਰ ਰਮੇਸ਼ ਬਹਿਲ ‘ਤੇ ਹਮਲਾ, ਆਕਾਲੀ ਦਲ ਦੇ ਇਸ ਆਗੂ ਨੇ ਇਨਸਾਫ ਦੀ ਕੀਤੀ ਮੰਗ
Punjab

ਪੱਤਰਕਾਰ ਰਮੇਸ਼ ਬਹਿਲ ‘ਤੇ ਹਮਲਾ, ਆਕਾਲੀ ਦਲ ਦੇ ਇਸ ਆਗੂ ਨੇ ਇਨਸਾਫ ਦੀ ਕੀਤੀ ਮੰਗ

ਬਟਾਲਾ : ਬੀਤੇ ਦਿਨੀਂ ਬਟਾਲਾ ਤੋਂ ਪੱਤਰਕਾਰ ਰਮੇਸ਼ ਬਹਿਲ ‘ਤੇ ਅਣਪਛਾਤਿਆਂ ਨੇ ਹਮਲਾ ਕਰ ਦਿੱਤਾ। ਜਿਸ ਦੌਰਾਨ ਰਮੇਸ਼ ਬਹਿਲ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਉਸਨੂੰ ਹਲਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੱਤਰਕਾਰ ਰਮੇਸ਼ ਬਹਿਲ ’ਤੇ ਹੋਏ ਇਸ ਹਮਲੇ ਦੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ ਦਲਜੀਤ ਸਿੰਘ ਚੀਮਾ ਨੇ ਨਿਖੇਧੀ ਕੀਤੀ ਹੈ।

ਇੱਕ ਟਵੀਟ ਕਰਦਿਆਂ ਚੀਮਾ ਨੇ ਕਿਹਾ ਕਿ ਮੈਂ ਬਟਾਲਾ ਤੋਂ ਪੱਤਰਕਾਰ ਰਮੇਸ਼ ਬਹਿਲ ‘ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕਰਦਾ ਹਾਂ, ਜਿਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਹਸਪਤਾਲ ‘ਚ ਗੰਭੀਰ ਹਾਲਤ ‘ਚ ਦਾਖਲ ਹੈ। ਉਸ ਨੇ ਖੁਦ ਹਸਪਤਾਲ ਦੇ ਬੈੱਡ ਤੋਂ ਰਿਕਾਰਡ ਕੀਤੀ ਇੱਕ ਵੀਡੀਓ ਵਿੱਚ ਇੱਕ ਵਿਸਤ੍ਰਿਤ ਬਿਆਨ ਜਾਰੀ ਕੀਤਾ ਅਤੇ ਇਸ ਹਮਲੇ ਦੇ ਕਾਰਨਾਂ ਅਤੇ ਇਸ ਹਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਬਾਰੇ ਦੱਸਿਆ।

https://x.com/drcheemasad/status/1845289596495520098

ਉਸਨੇ ਨੇ ਨਿਆਂਪਾਲਿਕਾ ਨੂੰ ਵੀ ਇਨਸਾਫ ਦੀ ਅਪੀਲ ਕੀਤੀ ਹੈ। ਮੈਨੂੰ ਉਮੀਦ ਹੈ ਕਿ ਪੰਜਾਬ ਦੇ ਮੁੱਖ ਮੰਤਰੀ, ਡੀਜੀਪੀ ਅਤੇ ਨਿਆਂਪਾਲਿਕਾ ਹੈਰਾਨ ਕਰਨ ਵਾਲੇ ਖੁਲਾਸੇ ਨੂੰ ਸੁਣਨਗੇ ਅਤੇ ਸਾਰੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨਗੇ।

Exit mobile version