The Khalas Tv Blog International ਜਰਮਨੀ ਦੇ ਕ੍ਰਿਸਮਿਸ ਬਾਜ਼ਾਰ ‘ਤੇ ਹਮਲਾ: ਸਾਊਦੀ ਡਾਕਟਰ ਨੇ ਤੇਜ਼ ਰਫਤਾਰ ਕਾਰ ਨਾਲ ਲੋਕਾਂ ‘ਤੇ ਦਰੜਿਆ, 2 ਦੀ ਮੌਤ, 68 ਜ਼ਖਮੀ
International

ਜਰਮਨੀ ਦੇ ਕ੍ਰਿਸਮਿਸ ਬਾਜ਼ਾਰ ‘ਤੇ ਹਮਲਾ: ਸਾਊਦੀ ਡਾਕਟਰ ਨੇ ਤੇਜ਼ ਰਫਤਾਰ ਕਾਰ ਨਾਲ ਲੋਕਾਂ ‘ਤੇ ਦਰੜਿਆ, 2 ਦੀ ਮੌਤ, 68 ਜ਼ਖਮੀ

ਜਰਮਨੀ ਦੇ ਮੈਗਡੇਬਰਗ ਵਿੱਚ ਇੱਕ ਕ੍ਰਿਸਮਸ ਮਾਰਕੀਟ ਵਿੱਚ ਸ਼ੁੱਕਰਵਾਰ ਨੂੰ ਇੱਕ ਵਿਅਕਤੀ ਨੇ ਲੋਕਾਂ ਵਿੱਚ ਕਾਰ ਚਲਾ ਦਿੱਤੀ। ਇਸ ਘਟਨਾ ‘ਚ ਦੋ ਦੀ ਮੌਤ ਹੋ ਗਈ ਅਤੇ 68 ਲੋਕ ਜ਼ਖਮੀ ਹੋ ਗਏ। ਇਸ ਹਮਲੇ ਦਾ ਦੋਸ਼ੀ 50 ਸਾਲਾ ਸਾਊਦੀ ਅਰਬ ਦਾ ਡਾਕਟਰ ਹੈ, ਜੋ ਜਰਮਨੀ ਦੇ ਪੂਰਬੀ ਸੂਬੇ ਸੈਕਸਨੀ-ਐਨਹਾਲਟ ਦਾ ਰਹਿਣ ਵਾਲਾ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ ਅਤੇ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।

ਮੈਗਡੇਬਰਗ ਦੇ ਪ੍ਰੀਮੀਅਰ ਰੇਇਨਰ ਹੈਸਲਹੋਫ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਸਾਊਦੀ ਅਰਬ ਦਾ ਨਾਗਰਿਕ ਹੈ ਅਤੇ 2006 ਤੋਂ ਜਰਮਨੀ ਵਿੱਚ ਰਹਿ ਰਿਹਾ ਹੈ। ਇਹ ਹਮਲਾ ਦੇਸ਼ ਅਤੇ ਸ਼ਹਿਰ ਲਈ ਤਬਾਹੀ ਹੈ।

ਹੈਸਲਹੌਫ ਨੇ ਅੱਗੇ ਕਿਹਾ- ਫਿਲਹਾਲ ਜੋ ਅਸੀਂ ਜਾਣਦੇ ਹਾਂ, ਉਸ ਮੁਤਾਬਕ ਉਹ ਇਕੱਲਾ ਹਮਲਾਵਰ ਸੀ, ਇਸ ਲਈ ਸਾਨੂੰ ਨਹੀਂ ਲੱਗਦਾ ਕਿ ਕੋਈ ਹੋਰ ਖ਼ਤਰਾ ਹੈ।

Exit mobile version