The Khalas Tv Blog International ਕਾਂਗੋ ਵਿੱਚ ਅੱਤਵਾਦੀ ਹਮ ਲਾ, 18 ਮੌ ਤਾਂ
International

ਕਾਂਗੋ ਵਿੱਚ ਅੱਤਵਾਦੀ ਹਮ ਲਾ, 18 ਮੌ ਤਾਂ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕਾਂਗੋ ਦੇ ਇਤੁਰੀ ਸੂਬੇ ਦੇ ਦੋ ਪਿੰਡਾਂ ’ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਹੈ। ਇਸ ਵਿਚ 18 ਲੋਕਾਂ ਦੀ ਮੌਤ ਹੋ ਗਈ ਹੈ।ਸੈਨਾ ਤੋਂ ਮਿਲੀ ਜਾਣਕਾਰੀ ਅਨੁਸਾਰ ਸਥਾਨਕ ਅਧਿਕਾਰੀਆਂ ਅਤੇ ਖੇਤਰ ਵਿਚ ਹਿੰਸਾ ਦਾ ਪਤਾ ਲਗਾਉਣ ਵਾਲੇ ਸਮੂਹ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 18 ਤੋਂ 29 ਦੇ ਵਿਚ ਹੈ। ਕਿਊ ਸਕਿਓਰਿਟੀ ਟਰੈਕਰ ਦੇ ਅਨੁਸਾਰ ਹਮਲੇ ਵਿਚ ਮਾਰੇ ਗਏ ਜ਼ਿਆਦਾਤਰ ਲੋਕ ਡਰੋਡੋ ਅਤੇ ਮਬਾ-ਡੋਂਗੀ ਪਿੰਡ ਦੇ ਰਹਿਣ ਵਾਲੇ ਸੀ ਅਤੇ ਇਹ ਸਾਰੇ ਆਮ ਨਾਗਰਿਕ ਸੀ।

ਇਹ ਹਮਲਾ ਕੋਆਪਰੇਅਵ ਫਾਰ ਡਿਵੈਲਪਮੈਂਟ ਆਫ ਕਾਂਗੋ ਦੇ ਅੱਤਵਾਦੀਆਂ ਨੇ ਕੀਤਾ ਸੀ। ਨਜ਼ਦੀਕ ਦੇ ਨਾਰਥ ਬੇਹਮਾ ਇਲਾਕੇ ਦੇ ਪ੍ਰਮੁੱਖ ਵਿਲੀ ਪਿਲੋ ਮੁਲੰਦਰੋ ਨੇ ਦੱਸਿਆ ਕਿ ਹਮਲੇ ਵਿਚ ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ ਹੈ।
ਕਿਵੂ ਸਕਿਓਰਿਟੀ ਟਰੈਕਰ ਨੇ ਦੱਸਿਆ ਕਿ ਸਥਾਨਕ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਇਸ ਹਮਲੇ ਵਿਚ ਘੱਟ ਤੋਂ ਘੱਟ 18 ਤੋਂ 29 ਲੋਕਾਂ ਦੀ ਮੌਤ ਹੋਈ ਹੈ। ਇਸ ਨੇ ਪਹਿਲਾਂ ਕਿਹਾ ਸੀ ਕਿ ਹਮਲੇ ਵਿਚ 107 ਲੋਕਾਂ ਦੀ ਮੌਤ ਹੋਈ ਲੇਕਿਨ ਬਾਅਦ ਵਿਚ ਸਪਸ਼ਟੀਕਰਣ ਦਿੰਦੇ ਹੋਏ ਕਿਹਾ ਕਿ ਇਹ ਜਾਣਕਾਰੀ ਗਲਤ ਸੀ।

Exit mobile version