The Khalas Tv Blog India ਮਰਨਾ ਮਨਜ਼ੂਰ, ਪਰ ਅਫਗਾਨਿਸਤਾਨ ‘ਚ ਨਹੀਂ ਰਹਿਣਾ
India International

ਮਰਨਾ ਮਨਜ਼ੂਰ, ਪਰ ਅਫਗਾਨਿਸਤਾਨ ‘ਚ ਨਹੀਂ ਰਹਿਣਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਵਿੱਚ ਬਣੇ ਸੰਕਟ ਵਾਲੇ ਹਾਲਾਤਾਂ ਤੋਂ ਬਾਅਦ ਉੱਥੋਂ ਲਗਾਤਾਰ ਲੋਕਾਂ ਦਾ ਜਾਣਾ ਜਾਰੀ ਹੈ। ਅਮਰੀਕਾ ਅਤੇ ਬ੍ਰਿਟੇਨ ਵੱਲੋਂ ਵੱਡੇ ਅੱਤਵਾਦੀ ਹਮਲੇ ਦੀ ਚੇਤਾਵਨੀ ਤੋਂ ਬਾਅਦ ਵੀ ਲੋਕਾਂ ਦਾ ਹਿਜ਼ਰਤ ਕਰਨਾ ਜਾਰੀ ਹੈ। ਲੋਕ ਕਹਿ ਰਹੇ ਹਨ ਕਿ ਅਸੀਂ ਇੱਥੇ ਨਹੀਂ ਰਹਿਣਾ ਚਾਹੁੰਦੇ ਤੇ ਇੱਥੋਂ ਬਾਹਰ ਨਿਕਲਣ ਲਈ ਆਪਣੀ ਜਾਨ ਵੀ ਦੇਣ ਲਈ ਤਿਆਰ ਹਾਂ।

ਦੱਸ ਦਈਏ ਕਿ ਕਾਬੁਲ ਹਵਾਈ ਅੱਡੇ ਉੱਤੇ ਭਾਰੀ ਸੁਰੱਖਿਆ ਬਲ ਮੌਜੂਦ ਹੈ ਤੇ ਏਅਰਪੋਰਟ ਦੇ ਬਾਹਰ ਤਾਲਿਬਾਨ ਦੇ ਲੜਾਕੇ ਸੁਰੱਖਿਆ ਦੀ ਨਿਗਰਾਨੀ ਕਰ ਰਹੇ ਹਨ। ਅਫਗਾਨ ਦੀਆਂ ਏਅਰਪੋਰਟ ਅਥਾਰਿਟੀਆਂ ਮੁਤਾਬਿਕ ਭੀੜ-ਭੜੱਕੇ ਵਾਲੀਆਂ ਥਾਵਾਂ ਉੱਤੇ ਅੱਤਵਾਦੀਆਂ ਲਈ ਹਮਲਾ ਕਰਨਾ ਸੌਖਾ ਹੁੰਦਾ ਹੈ, ਤੇ ਦੂਜੇ ਪਾਸੇ ਕਾਬੁਲ ਏਅਰਪੋਰਟ ਉੱਤੇ ਲੋਕਾਂ ਦੀ ਭੀੜ ਲੱਗੀ ਹੋਈ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ਤੇ ਬ੍ਰਿਟੇਨ ਨੇ ਕਾਬੁਲ ਏਅਰਪੋਰਟ ਉੱਤੇ ਨਾਗਰਿਕਾਂ ਨੂੰ ਨਾ ਜਾਣ ਦੀ ਚਿਤਾਵਨੀ ਦਿੱਤੀ ਸੀ। ਪਰ ਇਸ ਅਲਰਟ ਦੇ ਬਾਵਜੂਦ ਲੋਕ ਕਾਬੁਲ ਹਵਾਈ ਅੱਡੇ ਆ ਰਹੇ ਹਨ ਤੇ ਫਲਾਇਟਾਂ ਦਾ ਇੰਚਜਾਰ ਕਰ ਰਹੇ ਹਨ। ਪਿਛਲੇ ਦਿਨੀਂ ਵੀ ਕਾਬੁਲ ਤੋਂ 82000 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। 31 ਅਗਸਤ ਤੱਕ ਇਹ ਦੇਸ਼ ਅਫਗਾਨਿਸਤਾਨ ਖਾਲੀ ਕਰਵਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।

ਹਾਲਾਂਕਿ ਅਮਰੀਕੀ ਵਿਦੇਸ਼ ਸਕੱਤਰ ਐਂਟਨੀ ਬਲਿੰਕਨ ਮੁਤਾਬਿਕ ਤਾਲਿਬਾਨ ਨੇ ਦੇਸ਼ ਖਾਲੀ ਕਰਨ ਦੀ 31 ਅਗਸਤ ਤੱਕ ਦੀ ਮਿਆਦ ਨੂੰ ਵਧਾਉਣ ਦੀ ਮੰਗ ਖਾਰਜ ਕਰ ਦਿੱਤੀ ਹੈ, ਪਰ 31 ਅਗਸਤ ਤੋਂ ਬਾਅਦ ਵੀ ਵਿਦੇਸ਼ੀ ਤੇ ਅਫਗਾਨ ਨਾਗਰਿਕ ਦੇਸ਼ ਛੱਡ ਸਕਦੇ ਹਨ।ਲੰਘੇ 24 ਘੰਟਿਆਂ ਦਰਮਿਆਨ ਅਮਰੀਕੀ ਉਡਾਨਾਂ ਰਾਹੀਂ ਤਕਰੀਬਨ 19 ਹਜ਼ਾਰ ਲੋਕ ਸੁਰੱਖਿਅਤ ਅਫਗਾਨ ਤੋਂ ਕੱਢੇ ਜਾ ਚੁੱਕੇ ਹਨ।

Exit mobile version