The Khalas Tv Blog International “ਤੀਜਾ ਵਿਸ਼ਵ ਯੁੱ ਧ ਹੋਇਆ ਤਾਂ ਖੁੱਲ੍ਹ ਕੇ ਵਰਤੇ ਜਾਣਗੇ ਪ੍ਰ ਮਾਣੂ”
International

“ਤੀਜਾ ਵਿਸ਼ਵ ਯੁੱ ਧ ਹੋਇਆ ਤਾਂ ਖੁੱਲ੍ਹ ਕੇ ਵਰਤੇ ਜਾਣਗੇ ਪ੍ਰ ਮਾਣੂ”

‘ਦ ਖ਼ਲਸ ਬਿਊਰੋ : ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਰੂਸ-ਯੂਕਰੇਨ ਯੁੱ ਧ ਨੂੰ ਲੈ ਕੇ ਅੱਜ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਜੇ ਤੀਜਾ ਵਿਸ਼ਵ ਯੁੱਧ ਹੋਇਆ ਤਾਂ ਇਸ ਵਿੱਚ ਪ੍ਰ ਮਾਣੂ ਹਥਿਆ ਰਾਂ ਦੀ ਵਰਤੋਂ ਖੁੱਲ੍ਹ ਕੇ ਹੋਵੇਗੀ, ਜਿਸ ਕਰਕੇ ਇਹ ਜੰ ਗ ਸਾਰਿਆਂ ਦੇ ਲਈ ਵਿਨਾਸ਼ਕਾ ਰੀ ਸਾਬਿਤ ਹੋਵੇਗੀ।  ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਨਿਊਕਲੀਅਰ ਡਿਟਰੈਂਸ ਫੋਰਸ ਨੂੰ ਚੌਕਸ ਰਹਿਣ ਦਾ ਹੁਕਮ ਦਿੱਤਾ ਹੈ। ਯੂਕਰੇਨ ‘ਤੇ ਹਮ ਲੇ ਤੋਂ ਪਹਿਲਾਂ ਵੀ ਵਲਾਦੀਮੀਰ ਪੁਤਿਨ ਨੇ ਆਪਣੇ ਭਾਸ਼ਣ ‘ਚ ਧਮ ਕੀ ਦਿੱਤੀ ਸੀ ਕਿ ਜੇਕਰ ਕਿਸੇ ਦੇਸ਼ ਨੇ ਰੂਸ ਅਤੇ ਯੂਕਰੇਨ ਦੇ ਮੁੱਦੇ ‘ਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਇੰਨੀ ਵੱਡੀ ਕੀਮਤ ਚੁਕਾਉਣੀ ਪਵੇਗੀ, ਜਿਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾਵੇਗਾ। ਦੱਸ ਦਈਏ ਕਿ ਰੂਸ ਦਾ ਯੂਕਰੇਨ ‘ਤੇ ਹਮ ਲੇ ਦਾ ਅੱਜ ਸੱਤਵਾਂ ਦਿਨ ਹੈ।

Exit mobile version