The Khalas Tv Blog Punjab ਅੱਧੀ ਰਾਤ ਨੂੰ ਕਿਸਾਨਾਂ ‘ਤੇ ਪੁ ਲਿਸ ਨੇ ਵਰਾਈਆਂ ਲਾ ਠੀਆਂ
Punjab

ਅੱਧੀ ਰਾਤ ਨੂੰ ਕਿਸਾਨਾਂ ‘ਤੇ ਪੁ ਲਿਸ ਨੇ ਵਰਾਈਆਂ ਲਾ ਠੀਆਂ

ਦ ਖ਼ਾਲਸ ਬਿਊਰੋ : ਮਾਲਵਾ ਇਲਾਕੇ ਵਿੱਚ ਗੁਲਾਬੀ ਸੁੰਡੀ ਨਾਲ ਖਰਾਬ ਹੋਈ ਨਰਮੇ ਦੀ ਫ਼ਸਲ ਦਾ ਰਹਿੰਦਾ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਲੰਬੀ ਇਲਾਕੇ ਵਿੱਚ ਤਹਿਸੀਲਦਾਰ ਦਾ ਘਿ ਰਾਓ ਕੀਤਾ ਗਿਆ ਸੀ ਪਰ ਕਲ ਰਾਤ ਸਮੇਂ ਪੁ ਲੀਸ ਵੱਲੋਂ ਧੱ ਕਾ ਕਰ ਕੇ ਕਿਸਾਨਾਂ ਵੱਲੋਂ ਕੀਤਾ ਗਿਆ ਘਿਰਾਓ ਧੱ ਕੇ ਨਾਲ ਚੁੱਕਾ ਦਿੱਤਾ ਗਿਆ ਤੇ ਵਿ ਰੋਧ ਕਰਨ ਤੇ ਕਿਸਾਨਾਂ ਉਤੇ ਲਾ ਠੀਚਾ ਰਜ ਕੀਤਾ ਗਿਆ। ਲਾ ਠੀ ਚਾ ਰਜ਼ ‘ਚ ਛੇ ਕਿਸਾਨ ਅਤੇ ਇੱਕ ਖੇਤ ਮਜ਼ਦੂਰ ਆਗੂ ਜ਼ ਖ਼ਮੀ ਹੋਇਆ ਹੈ, ਜਿਨ੍ਹਾਂ ਨੂੰ ਸਰਕਾਰੀ ਸਿਹਤ ਕੇਂਦਰ ਲੰਬੀ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਦੋਂਕਿ ਬਲਾਕ ਪ੍ਰਧਾਨ ਸਮੇਤ ਦੋ ਦਰਜਨ ਕਿਸਾਨਾਂ ਦੇ ਹਲਕੀਆਂ ਸੱਟਾਂ ਹਨ।
ਪੁਲਿਸ ਪ੍ਰਸ਼ਾਸਨ ਦੀ ਇਸ ਕਾਰਵਾਈ ਦੇ ਕਾਰਣ ਕਿਸਾਨਾਂ ਵਿੱਚ ਰੋਹ ਭੜ ਕ ਉਠਿਆ ਹੈ ਤੇ ਇਸ ਦੇ ਖ਼ਿ ਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਧਰ ਨਾ ਦਿਤਾ ਜਾ ਰਿਹਾ ਹੈ ਤੇ ਕਸੂਰਵਾਰ ਪੁਲੀਸ ਅਧਿਕਾਰੀਆਂ ਖਿਲਾ ਫ਼ ਤੁਰੰਤ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕੱਲ੍ਹ ਜਥੇਬੰਦੀ ਦੀ ਅਗਵਾਈ ਵਿੱਚ ਸੈਂਕੜੇ ਕਿਸਾਨਾਂ ਵੱਲੋਂ ਲੰਬੀ ਦੇ ਤਹਿਸੀਲਦਾਰ ਦਾ ਘਿਰਾਓ ਕੀਤਾ ਹੋਇਆ ਸੀ, ਜਿੱਥੇ ਪੁ ਲੀਸ ਵੱਲੋਂ ਬਲ ਦਾ ਪ੍ਰਯੋਗ ਕਰਦਿਆਂ ਕਿਸਾਨਾਂ ‘ਤੇ ਅੱਧੀ ਰਾਤ ਨੂੰ ਲਾਠੀਚਾਰਜ ਕੀਤਾ ਗਿਆ, ਜਿਸ ਨਾਲ ਕਈ ਕਿਸਾਨ ਫੱਟ ੜ ਹੋਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਕਿਸਾਨ ਵਿਰੋ ਧੀ ਚਿਹਰਾ ਨੰਗਾ ਹੋ ਗਿਆ ਹੈ, ਜਿਸ ਨੂੰ ਬਰਦਾ ਸ਼ਤ ਨਹੀਂ ਕੀਤਾ ਜਾਵੇਗਾ।

Exit mobile version