The Khalas Tv Blog International ਪਾਕਿਸਤਾਨ ’ਚ ਯਾਤਰੀ ਵੈਨ ’ਤੇ ਹਮਲਾ! ਔਰਤਾਂ ਤੇ ਬੱਚਿਆਂ ਸਣੇ 50 ਦੀ ਮੌਤ, ਕਈ ਜ਼ਖ਼ਮੀ; ਦੋ ਦਿਨਾਂ ’ਚ ਦੂਜਾ ਹਮਲਾ
International

ਪਾਕਿਸਤਾਨ ’ਚ ਯਾਤਰੀ ਵੈਨ ’ਤੇ ਹਮਲਾ! ਔਰਤਾਂ ਤੇ ਬੱਚਿਆਂ ਸਣੇ 50 ਦੀ ਮੌਤ, ਕਈ ਜ਼ਖ਼ਮੀ; ਦੋ ਦਿਨਾਂ ’ਚ ਦੂਜਾ ਹਮਲਾ

ਬਿਉਰੋ ਰਿਪੋਰਟ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਯਾਤਰੀ ਵੈਨ ’ਤੇ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿੱਟ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਇਹ ਘਟਨਾ ਖੈਬਰ ਪਖਤੂਨਖਵਾ ਦੀ ਕੁਰੱਮ ਘਾਟੀ ਦੀ ਹੈ। ਵੈਨ ਪੇਸ਼ਾਵਰ ਤੋਂ ਕੁਰੱਮ ਵੱਲ ਜਾ ਰਹੀ ਸੀ। ਕੁੱਰਮ ਦੇ ਡੀਪੀਓ ਮੁਤਾਬਕ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਇਸ ਤੋਂ ਪਹਿਲਾਂ ਮੰਗਲਵਾਰ ਰਾਤ ਨੂੰ ਖੈਬਰ ਪਖਤੂਨਖਵਾ ਸੂਬੇ ਦੇ ਬੰਨੂ ਜ਼ਿਲੇ ’ਚ ਫੌਜ ਦੀ ਇਕ ਚੌਕੀ ’ਤੇ ਆਤਮਘਾਤੀ ਹਮਲਾ ਹੋਇਆ ਸੀ। ਇਸ ਹਮਲੇ ਵਿਚ 12 ਪਾਕਿਸਤਾਨੀ ਸੈਨਿਕ ਮਾਰੇ ਗਏ ਸਨ। ਉਥੇ ਹੀ ਛੇ ਅੱਤਵਾਦੀ ਵੀ ਮਾਰੇ ਗਏ।

ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਅੱਤਵਾਦੀਆਂ ਨੇ ਗੱਡੀ ਨੂੰ ਚੈਕ ਪੋਸਟ ਦੀ ਕੰਧ ਨਾਲ ਟਕਰਾਇਆ ਅਤੇ ਉਸ ’ਚ ਰੱਖੇ ਵਿਸਫੋਟਕ ਨੂੰ ਧਮਾਕਾ ਕਰ ਦਿੱਤਾ। ਇਸ ਧਮਾਕੇ ’ਚ 12 ਜਵਾਨ ਸ਼ਹੀਦ ਹੋ ਗਏ ਸਨ। ਜਵਾਬੀ ਕਾਰਵਾਈ ’ਚ ਫੌਜ ਨੇ ਵੀ 6 ਅੱਤਵਾਦੀਆਂ ਨੂੰ ਮਾਰ ਦਿੱਤਾ।

ਪੰਜ ਦਿਨ ਪਹਿਲਾਂ ਬਲੋਚਿਸਤਾਨ ਵਿੱਚ ਹੋਇਆ ਸੀ ਹਮਲਾ

ਇਸ ਤੋਂ ਪਹਿਲਾਂ 16 ਨਵੰਬਰ ਨੂੰ ਪਾਕਿਸਤਾਨ ਦੇ ਪੱਛਮੀ ਸੂਬੇ ਬਲੋਚਿਸਤਾਨ ਵਿੱਚ ਵੀ ਫੌਜ ਦੀ ਇੱਕ ਚੌਕੀ ’ਤੇ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿੱਚ ਪਾਕਿਸਤਾਨੀ ਸੁਰੱਖਿਆ ਬਲਾਂ ਦੇ 7 ਜਵਾਨ ਸ਼ਹੀਦ ਹੋ ਗਏ ਸਨ। ਅੱਤਵਾਦੀ ਬਲੋਚਿਸਤਾਨ ਲਿਬਰੇਸ਼ਨ ਆਰਮੀ (BLA) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਨਿਊਜ਼ ਏਜੰਸੀ ਏਐਫਪੀ ਨੇ ਇੱਕ ਸਥਾਨਕ ਵਿਅਕਤੀ ਦੇ ਹਵਾਲੇ ਨਾਲ ਦੱਸਿਆ ਕਿ ਹਮਲੇ ਵਿੱਚ 40 ਤੋਂ 50 ਬਲੋਚ ਵਿਦਰੋਹੀ ਸ਼ਾਮਲ ਸਨ। ਇਸ ਦੌਰਾਨ ਬਲੋਚ ਬਾਗੀਆਂ ਨੇ ਫੌਜ ਦੀ ਚੌਕੀ ’ਤੇ ਗੋਲ਼ੀਬਾਰੀ ਕੀਤੀ। ਹਮਲੇ ’ਚ 7 ਜਵਾਨਾਂ ਦੀ ਮੌਤ ਤੋਂ ਇਲਾਵਾ 15 ਜਵਾਨ ਜ਼ਖ਼ਮੀ ਵੀ ਹੋਏ ਹਨ।

Exit mobile version