The Khalas Tv Blog Punjab ਆਖਿਰ ਨੂੰ ਚੰਨੀ ਦੀ ਟੁੱਟੀ ਗੂੜੀ ਨੀਂਦ
Punjab

ਆਖਿਰ ਨੂੰ ਚੰਨੀ ਦੀ ਟੁੱਟੀ ਗੂੜੀ ਨੀਂਦ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਿਰੋਧੀ ਸਿਆਸੀ ਪਾਰਟੀਆਂ ਦੇ ਤਾਅਨੇ ਮਿਹਣੇ ਸੁਣਨ ਤੋਂ ਬਾਅਦ ਆਖਿਰ ਨੂੰ ਅੱਜ ਨੀਂਦ ਵਿੱਚੋਂ ਜਾਗ ਖੁੱਲ ਗਈ ਹੈ। ਵੋਟਾਂ ਵਾਲੇ ਦਿਨ ਤੋਂ ਬਾਅਦ ਸਾਧੀ ਚੁੱਪ ਤਾਂਅ ਚੰਨੀ ਨੇ ਹਾਲੇ ਨਹੀਂ ਤੋੜੀ ਪਰ ਪੰਜਾਬ ਦੇ ਮੁੱਦਿਆ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਹੈ। ਉਂਝ ਉਨ੍ਹਾਂ ਦੇ ਧਾਰਮਿਕ ਥਾਵਾਂ ‘ਤੇ ਮੰਨਤਾਂ ਮੰਨਣ ਦੀਆਂ ਤਸਵੀਰਾਂ ਵੇਖਣ ਨੂੰ ਮਿਲਦੀਆਂ ਰਹੀਆਂ ਹਨ। ਅੱਜ ਉਨ੍ਹਾਂ ਨੇ ਪੰਜਾਬ ਦੇ ਕਈ ਮੰਤਰੀਆਂ ਅਤੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਕਰਕੇ ਯੂਕਰੇਨ ਵਿੱਚ ਫਸੇ ਪੰਜਾਬੀਆਂ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁੱਦੇ ਤੋਂ ਇਲਾਵਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਵੀ ਸਮੀਖਿਆ ਬੈਠਕ ਕੀਤੀ ਹੈ। 

ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੱਕੀ ਮੈਂਬਰਸ਼ਿਪ ਖਤਮ ਕਰ ਦਿੱਤੀ ਗਈ ਹੈ। ਜਿਸ ਨੂੰ ਲੈ ਕੇ ਪੰਜਾਬ ਵਿੱਚ ਕਾਫੀ ਬਾਵੇਲਾ ਮਚਿਆ ਹੋਇਆ ਹੈ ਪਰ ਮੁੱਖ ਮੰਤਰੀ ਦੀ ਚੁੱਪ ਦੀ ਹਰ ਪਾਸਿਉਂ ਅਲੋਚਨਾ ਹੋਈ ਹੈ। ਯੂਕਰੇਨ ਵਿੱਚ ਫਸੇ ਪੰਜਾਬੀ ਨੌਜਵਾਨਾਂ ਦੀ ਮਦਦ ਲਈ ਪੰਜਾਬ ਸਰਕਾਰ ਵੱਲੋਂ ਢਾਲਾ ਵੱਟਣ ਨੂੰ ਲੈ ਕੇ ਕਾਂਗਰਸ ਸਮੇਤ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਵੱਲੋਂ ਵਿਰੋਧ ਕੀਤਾ ਜਾਦਾ ਰਿਹਾ ਹੈ।

Exit mobile version