The Khalas Tv Blog Punjab ਪੁਲਿਸ ਮੁਲਾਜ਼ਮ ਨੇ ਮੰਗੀ ਰਿਸ਼ਵਤ ,ਕਿਹਾ ਗਹਿਣੇ ਵੇਚੋ ਜਾਂ ਪੈਸੇ ਮੰਗ ਕੇ ਲਿਆਓ, ਨਹੀਂ ਤਾਂ ਪਵੇਗਾ ਪਰਚਾ
Punjab

ਪੁਲਿਸ ਮੁਲਾਜ਼ਮ ਨੇ ਮੰਗੀ ਰਿਸ਼ਵਤ ,ਕਿਹਾ ਗਹਿਣੇ ਵੇਚੋ ਜਾਂ ਪੈਸੇ ਮੰਗ ਕੇ ਲਿਆਓ, ਨਹੀਂ ਤਾਂ ਪਵੇਗਾ ਪਰਚਾ

Amritsar :  ਪੰਜਾਬ ਪੁਲਿਸ ਅਕਸਰ ਆਪਣੇ ਕਾਰਨਾਮਿਆਂ ਨੂੰ ਲੈ ਕੇ ਚਰਚਾ ਵਿੱਚ ਬਣੀ ਰਹਿੰਦੀ ਹੈ। ਪਰ ਇਸ ਤਾਂ ਹੱਦ ਹੀ ਹੋ ਗਈ ਹੈ। ਵਿਵਾਦਾਂ ਵਿੱਚ ਰਹਿਣ ਵਾਲੀ ਪੰਜਾਬ ਪੁਲਿਸ ਉਪਰ ਇੱਕ ਵਾਰ ਮੁੜ ਤੋਂ ਰਿਸ਼ਵਤ ਲੈਣ ਦਾ ਦੋਸ਼ ਲੱਗਿਆ ਹੈ। ਇਸ ਵਾਰ ਪੰਜਾਬ ਪੁਲਿਸ ਦੇ ਇੱਕ ਏਐਸਆਈ ਦੀ ਰਿਸ਼ਵਤ ਮੰਗਣ ਦਾ ਕਾਰਨਾਮਾ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਹਾਲਾਂਕਿ ਵੀਡੀਓ ਵੇਖਣ ‘ਤੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਸਵਪਨ ਸ਼ਰਮਾ ਦੇ ਨਿਰਦੇਸ਼ਾਂ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਏਐਸਆਈ ਭਗਵਾਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮਾਮਲਾ ਅੰਮ੍ਰਿਤਸਰ ਅਧੀਨ ਥਾਣਾ ਲੋਪੋਕੇ ਦਾ ਹੈ, ਜਿਥੋਂ ਦਾ ਏਐਸਆਈ ਭਗਵਾਨ ਸਿੰਘ, ਪਿੰਡ ਦੇ ਇੱਕ ਪਰਿਵਾਰ ਉਪਰ ਨਸ਼ਾ ਵੇਚਣ ਦਾ ਦੋਸ਼ ਲਾ ਕੇ 1 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ ਅਤੇ ਫਿਰ 35 ਹਜ਼ਾਰ ਰੁਪਏ ਉਪਰ ਆ ਗਿਆ ਸੀ।

ਜਾਣਕਾਰੀ ਅਨੁਸਾਰ ਏਐਸਆਈ ਸਵੇਰੇ ਹੀ ਪਿੰਡ ਵਿੱਚ ਉਕਤ ਘਰ ਪੁੱਜ ਗਿਆ ਅਤੇ ਪਰਿਵਾਰ ਤੋਂ ਪਰਚਾ ਨਾ ਪਾਉਣ ਲੲ. 35 ਹਜ਼ਾਰ ਰੁਪਏ ਦੀ ਮੰਗ ਕਰਨ ਲੱਗਾ। ਪਰਿਵਾਰ ਵੱਲੋਂ ਪੈਸੇ ਨਾ ਹੋਣ ਦੀ ਦੁਹਾਈ ਪਾਈ ਗਈ, ਕਿ ਉਹ ਤਾਂ ਕਰਿਆਨੇ ਦੀ ਛੋਟੀ ਜਿਹੀ ਦੁਕਾਨ ਕਰਦੇ ਹਨ ਅਤੇ 2-2 ਰੁਪਏ ਦਾ ਸਾਮਾਨ ਵੇਚ ਕੇ ਢਿੱਡ ਪਾਲਦੇ ਹਨ। ਪਰ ਵੀਡੀਓ ਵਿੱਚ ਜਿਵੇਂ ਏੇਐਸਆਈ ਬੋਲ ਰਿਹਾ ਹੈ ਕਿ ਉਹ ਉਧਾਰ ਨਹੀਂ ਕਰਦਾ, ਭਾਵੇਂ ਜਿਥੋਂ ਮਰਜ਼ੀ ਪੈਸੇ ਲਿਆ ਕੇ ਦਿਓ। ਉਸ ਨੇ ਪਰਿਵਾਰ ਨੂੰ ਕਿਹਾ ਕਿ ਭਾਵੇਂ ਗਹਿਣੇ ਵੇਚੋ ਜਾਂ ਫਿਰ ਮੰਗ ਕੇ ਲਿਆਓ, ਨਹੀਂ ਤਾਂ ਪਰਚਾ ਤਾਂ ਕਰ ਹੀ ਦੇਵਾਂਗਾ।

ਇਸ ਸਾਰੀ ਗੱਲਬਾਤ ਦੀ ਪੂਰੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਜਦੋਂ ਇਸ ਸਬੰਧੀ ਐਸਐਸਪੀ ਸਪਵਨ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਏਐਸਆਈ ਭਗਵਾਨ ਸਿੰਘ ਵਿਰੁੱਧ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Exit mobile version