The Khalas Tv Blog Punjab ਅਸ਼ਵਨੀ ਸ਼ਰਮਾ ਨੇ ਪੰਜਾਬ ‘ਚ ਭਾਜਪਾ ਦੀ ਹਾਰ ਤੇ ਪਾਰਟੀ ਦਾ ਕੀਤਾ ਬਚਾਅ
Punjab

ਅਸ਼ਵਨੀ ਸ਼ਰਮਾ ਨੇ ਪੰਜਾਬ ‘ਚ ਭਾਜਪਾ ਦੀ ਹਾਰ ਤੇ ਪਾਰਟੀ ਦਾ ਕੀਤਾ ਬਚਾਅ

‘ਦ ਖ਼ਾਲਸ ਬਿਊਰੋ :ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਵਿੱਚ ਭਾਜਪਾ ਦੀ ਹਾਰ ਤੇ ਪਾਰਟੀ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਇੱਕ ਸੁਨਾਮੀ ਦੀ ਤਰਾਂ ਸੀ ਪਰ ਸਾਡੇ ਵਰਕਰਾਂ ਨੇ ਵੀ ਬਹੁਤ ਮਿਹਨਤ ਕੀਤੀ ਹੈ। ਆਪਣੀ ਜਿੱਤ ਲਈ ਉਹਨਾਂ ਇਲਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਦੀ ਹਾਰ ਨਾਲ ਭਾਜਪਾ ਨੂੰ 2024 ਵਿਚ ਫਾਇਦਾ ਹੋਵੇਗਾ।
ਆਪਣੇ ਪੁਰਾਣੇ ਭਾਈਵਾਲ ਅਕਾਲੀ ਦਲ ਨਾਲ ਗੱਠਜੋੜ ਟੁੱਟਣ ਦੀ ਗੱਲ ਤੇ ਉਹਨਾਂ ਇਸ ਨੂੰ ਫਾਇਦੇਮੰਦ ਦਸਿਆ ਤੇ ਕਿਹਾ ਕਿ ਇਸ ਹਾਰ ਨਾਲ ਭਾਜਪਾ ਦੇ ਵੋਟ ਬੈਂਕ ਨੂੰ ਕੋਈ ਨੁਕਸਾਨ ਨਹੀਂ ਹੋਇਆ, ਸਗੋਂ ਇਸ ਵਾਰ ਭਾਜਪਾ ਦਾ ਵੋਟ ਬੈਂਕ ਵਧਿਆ ਹੈ।ਉਨ੍ਹਾਂ ਇਹ ਵੀ ਮੰਨਿਆ ਕਿ ਪੰਜਾਬ ਵਿੱਚ ਕਿਸਾਨ ਅੰਦੋਲਨ ਕਾਰਨ ਭਾਜਪਾ ਨੂੰ ਨੁਕਸਾਨ ਹੋਇਆ ਹੈ।

Exit mobile version