‘ ਦ ਖ਼ਾਲਸ ਬਿਊਰੋ : ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਧਮਾ ਕੇ ‘ਤੇ ਦੁੱਖ ਜਾਹਿਰ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਜ਼ਬਰਦਸਤ ਧਮਾ ਕਾ ਹੈ ਅਤੇ ਇਹ ਧਮਾ ਕਾ ਹੋਇਆ ਵੀ ਉਸ ਸਮੇਂ ਹੈ ਜਦੋਂ ਕਚਿਹਿਰੀਆਂ ਵਿੱਚ ਭੀੜ ਬਹੁਤ ਹੁੰਦੀ ਹੈ। ਆਸ਼ੂ ਨੇ ਖਦਸ਼ਾ ਜਾਹਿਰ ਕਰਦਿਆਂ ਕਿਹਾ ਕਿ ਘਟ ਨਾ ਵਾਲੀ ਥਾਂ ‘ਤੇ ਇੱਕ ਸਰੀਰ ਪੂਰੀ ਤਰ੍ਹਾਂ ਨਾਲ ਖਿੱਲਰਿਆ ਪਿਆ ਹੋਇਆ ਨਜ਼ਰ ਆ ਰਿਹਾ ਹੈ ਕਿ ਸ਼ਾਇਦ ਕੋਈ ਸੁਸਾਈਡ ਬੰਬ (Suicide Bomber) ਨਾ ਹੋਵੇ। ਇਹ ਧਮਾ ਕਾ ਪੁਰਸ਼ਾਂ ਵਾਲੇ ਬਾਥਰੂਮ ਵਿੱਚ ਹੋਇਆ ਹੈ। ਫੋਰੈਂਸਿਕ ਦੀਆਂ ਟੀਮਾਂ ਬੁਲਾ ਲਈਆਂ ਗਈਆਂ ਹਨ। ਸਾਰੀ ਇਮਾਰਤ ਖਾਲੀ ਕਰਵਾ ਲਈ ਗਈ ਹੈ ਅਤੇ ਸਾਰੇ ਇਲਾਕੇ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ ਤਾਂ ਜੋ ਕਈ ਹੋਰ ਅਜਿਹੀ ਘਟਨਾ ਨਾ ਵਾਪਰ ਜਾਵੇ। ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਸ਼ਾਂਤੀ ਬਣਾਈ ਰੱਖਣ।