The Khalas Tv Blog International ਜਿਸ ਤੋਂ ਡਰਦਿਆਂ ਅਫਗਾਨਿਸਤਾਨ ਤੋਂ ਭੱਜਣਾ ਪਿਆ, ਉਸੇ ਤਾਲਿਬਾਨ ਦੀ ਬਾਂਹ ਫੜੀ ਅਸ਼ਰਫ ਗਨੀ ਦੇ ਭਰਾ ਨੇ
International

ਜਿਸ ਤੋਂ ਡਰਦਿਆਂ ਅਫਗਾਨਿਸਤਾਨ ਤੋਂ ਭੱਜਣਾ ਪਿਆ, ਉਸੇ ਤਾਲਿਬਾਨ ਦੀ ਬਾਂਹ ਫੜੀ ਅਸ਼ਰਫ ਗਨੀ ਦੇ ਭਰਾ ਨੇ

Afghanistan's President Ashraf Ghani looks on while attending a Joint Coordination and Monitoring Board meeting (JCMB) at the Afghan presidential palace in Kabul on July 28, 2021. (Photo by SAJJAD HUSSAIN / AFP) (Photo by SAJJAD HUSSAIN/AFP via Getty Images)

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਅਫਗਾਨਿਸਤਾਨ ‘ਚ ਤਾਲਿਬਾਨ ਦੀ ਧਾੜ ਆਉਣ ਤੋਂ ਬਾਅਦ ਦੇਸ਼ ਤੋਂ ਭੱਜੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦੇ ਭਰਾ ਹਸ਼ਮਤ ਗਨੀ ਨੇ ਕਥਿਤ ਤੌਰ ‘ਤੇ ਤਾਲਿਬਾਨ ਨਾਲ ਹੱਥ ਮਿਲਾ ਲਿਆ ਹੈ। ਖਬਰਾਂ ਦੇ ਅਨੁਸਾਰ ਹਸ਼ਮਤ ਗਨੀ ਨੇ ਤਾਲਿਬਾਨ ਨੇਤਾ ਖਲੀਲ-ਉਰ-ਰਹਿਮਾਨ ਅਤੇ ਧਾਰਮਿਕ ਨੇਤਾ ਮੁਫਤੀ ਮਹਿਮੂਦ ਜ਼ਾਕਿਰ ਦੀ ਮੌਜੂਦਗੀ ਵਿੱਚ ਅੱਤਵਾਦੀ ਸਮੂਹ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਅਸ਼ਰਫ ਗਨੀ ਇਸ ਸਮੇਂ ਆਪਣੇ ਪਰਿਵਾਰ ਨਾਲ ਸੰਯੁਕਤ ਅਰਬ ਅਮੀਰਾਤ ਵਿੱਚ ਹੈ।ਕਾਬੁਲ ਨਿਊਜ਼ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਸੀ ਕਿ ਗਨੀ ਕਾਬੁਲ ਤੋਂ ਭੱਜਣ ਤੋਂ ਬਾਅਦ ਅਬੂ ਧਾਬੀ, ਯੂਏਈ ਵਿੱਚ ਹਨ।ਇਸ ਤੋਂ ਪਹਿਲਾਂ ਉਹ ਗੁਆਂਢੀ ਦੇਸ਼ ਤਾਜਿਕਸਤਾਨ ਗਿਆ ਸੀ ਪਰ ਉਸਦੇ ਜਹਾਜ਼ ਨੂੰ ਇੱਥੇ ਉਤਰਨ ਨਹੀਂ ਦਿੱਤਾ ਗਿਆ।

ਅਸ਼ਰਫ ਗਨੀ ਉੱਤੇ ਦੋਸ਼ ਲੱਗੇ ਹਨ ਕਿ ਉਹ 15 ਅਗਸਤ ਨੂੰ ਕਾਬੁਲ ਨੂੰ ਤਾਲਿਬਾਨ ਦੇ ਹਵਾਲੇ ਕਰਨ ਤੋਂ ਬਾਅਦ ਚਾਰ ਕਾਰਾਂ ਅਤੇ ਇੱਕ ਹੈਲੀਕਾਪਟਰ ਵਿੱਚ ਬਹੁਤ ਸਾਰੀ ਨਕਦੀ ਲੈ ਕੇ ਦੇਸ਼ ਛੱਡ ਕੇ ਭੱਜ ਗਏ। ਹਾਲਾਂਕਿ ਇਸਦਾ ਗਨੀ ਨੇ ਖੰਡਨ ਕੀਤਾ ਹੈ।ਅਫਗਾਨਿਸਤਾਨ ਦੇ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਬਾਅਦ ਵਿੱਚ ਆਪਣੇ ਆਪ ਨੂੰ ਦੇਸ਼ ਦਾ ਕਾਰਜਕਾਰੀ ਰਾਸ਼ਟਰਪਤੀ ਐਲਾਨ ਦਿੱਤਾ ਹੈ।ਉਨ੍ਹਾਂ ਨੇ ਟਵੀਟ ਕੀਤਾ ਕਿ ਸੰਵਿਧਾਨ ਦੇ ਅਨੁਸਾਰ ਜੇ ਰਾਸ਼ਟਰਪਤੀ ਗੈਰਹਾਜ਼ਰ ਹਨ, ਮਰਦੇ ਹਨ ਜਾਂ ਅਸਤੀਫਾ ਦਿੰਦੇ ਹਨ, ਤਾਂ ਉਪ ਰਾਸ਼ਟਰਪਤੀ ਉਨ੍ਹਾਂ ਦੀ ਮੌਜੂਦਗੀ ਵਿੱਚ ਕਾਰਜਕਾਰੀ ਰਾਸ਼ਟਰਪਤੀ ਬਣ ਜਾਂਦੇ ਹਨ।

Exit mobile version