The Khalas Tv Blog India ਆਰਿਅਨ ਖ਼ਾਨ ਦੀ ਜ਼ਮਾਨਤ ਅਰਜ਼ੀ ਰੱਦ, ਰਹਿਣਾ ਪਵੇਗਾ ਜੇਲ੍ਹ ਵਿੱਚ
India Punjab

ਆਰਿਅਨ ਖ਼ਾਨ ਦੀ ਜ਼ਮਾਨਤ ਅਰਜ਼ੀ ਰੱਦ, ਰਹਿਣਾ ਪਵੇਗਾ ਜੇਲ੍ਹ ਵਿੱਚ

‘ਦ ਖਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਡਰੱਗ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਅਦਾਕਾਰ ਸ਼ਾਹਰੁਖ ਖਾਨ ਦੇ ਲੜਕੇ ਆਰਿਅਨ ਦੀ ਜਮਾਨਤ ਅਰਜ਼ੀ ਖਾਰਜ ਹੋ ਗਈ ਹੈ। ਹੁਣ ਉਸਨੂੰ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ। ਮੁੰਬਈ ਦੇ ਮੇਟ੍ਰੋਪਾਲਿਟਨ ਮਜਿਸਟ੍ਰੇਟ ਕੋਰਟ ਨੇ ਆਰਿਅਨ ਖਾਨ, ਅਰਬਾਜ਼ ਖਾਨ ਤੇ ਮੁਨਮੁਨ ਧਮੇਚਾ ਦੀ ਵੀ ਜ਼ਮਾਨਤ ਅਰਜ਼ੀ ਖਾਰਜ ਕੀਤੀ ਹੈ। ਇਸ ਤੋਂ ਬਾਅਦ ਕੋਰਟ ਨੇ ਆਰਿਅਨ ਸਣੇ 4 ਪੁਰਸ਼ਾਂ ਤੇ 2 ਔਰਤਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਆਰਿਅਨ ਖਾਨ ਦੀ ਇਹ 14 ਦਿਨ ਦੀ ਨਿਆਂਇਕ ਹਿਰਾਸਤ ਹੈ। ਜ਼ਿਕਰਯੋਗ ਹੈ ਕਿ ਮੁੰਬਈ ਦੇ ਇੱਕ ਕ੍ਰੂਜ ਉੱਤੇ ਹੋ ਰਹੀ ਕਥਿਤ ਰੇਵ ਪਾਰਟੀ ਨਾਲ ਇਹ ਮਾਮਲਾ ਜੁੜਿਆ ਹੋਇਆ ਹੈ। ਐੱਨਐੱਸਬੀ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਗੱਲ ਕਹੀ ਹੈ। ਇਸ ਮਾਮਲੇ ਵਿੱਚ ਆਰਿਅਨ ਸਣੇ 8 ਲੋਕ ਹਿਰਾਸਤ ਵਿਚ ਲਏ ਗਏ ਸਨ, ਇਨ੍ਹਾਂ ਵਿੱਚ ਆਰਿਅਨ ਸਣੇ ਤਿੰਨ ਲੋਕ ਗ੍ਰਿਫਤਾਰ ਕੀਤੇ ਗਏ ਹਨ।

Exit mobile version