‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਲਈ ਰਵਾਨਾ ਹੋਣ ਤੋਂ ਪਹਿਲਾਂ ਟਵੀਟ ਕਰਕੇ ਕਿਹਾ ਕਿ ਅੱਜ ਪੰਜਾਬ ਦੇ ਲਈ ਬਹੁਤ ਵੱਡਾ ਦਿਨ ਹੈ। ਨਵੀਂ ਉਮੀਦ ਦੀ ਇਸ ਸੁਨਿਹਰੀ ਸਵੇਰ ਵਿੱਚ ਅੱਜ ਪੂਰਾ ਪੰਜਾਬ ਇਕੱਠਾ ਹੋ ਕੇ ਇੱਕ ਖੁਸ਼ਹਾਲ ਪੰਜਾਬ ਬਣਾਉਣ ਦੀ ਸਹੁੰ ਚੁੱਕੇਗਾ। ਉਸ ਇਤਿਹਾਸਕ ਘੜੀ ਦਾ ਪ੍ਰਤੱਖਦਰਸ਼ੀ ਬਣਨ ਦੇ ਲਈ ਮੈਂ ਵੀ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਲਈ ਰਵਾਨਾ ਹੋ ਗਿਆ ਹੈ।