The Khalas Tv Blog Lok Sabha Election 2024 ਵੋਟਾਂ ਲਈ ਪ੍ਰਬੰਧ ਮੁਕੰਮਲ, 24,451 ਪੋਲਿੰਗ ਬੂਥਾਂ ’ਤੇ 2 ਲੱਖ ਦੇ ਕਰੀਬ ਸਿਵਲ ਸਟਾਫ਼
Lok Sabha Election 2024 Punjab

ਵੋਟਾਂ ਲਈ ਪ੍ਰਬੰਧ ਮੁਕੰਮਲ, 24,451 ਪੋਲਿੰਗ ਬੂਥਾਂ ’ਤੇ 2 ਲੱਖ ਦੇ ਕਰੀਬ ਸਿਵਲ ਸਟਾਫ਼

ਪਿਛਲੇ 83 ਦਿਨਾਂ ਤੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਚੱਲ ਰਿਹਾ ਪ੍ਰਚਾਰ ਬੀਤੀ ਸ਼ਾਮ ਬੰਦ ਹੋ ਗਿਆ ਹੈ ਅਤੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ਲਈ 2,14,00,000 ਤੋਂ ਵੱਧ ਵੋਟਰਾਂ ਵਾਸਤੇ 1 ਜੂਨ ਸ਼ਨੀਵਾਰ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਲਈ 24,451 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ।

ਇੱਕ ਨਿੱਜੀ ਚੈਨਲ ਨਾਲ ਗੱਲ ਕਰਦੇ ਹੋਏ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸੀ. ਨੇ ਦੱਸਿਆ ਕਿ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿਚ ਸਥਾਪਤ ਕੀਤੇ ਪੋਲਿੰਗ ਸਟੇਸ਼ਨਾਂ ਵਿਚ 2 ਲੱਖ ਤੋਂ ਵੱਧ ਸਿਵਲ ਸਟਾਫ਼ ਤੈਨਾਤ ਕੀਤਾ ਜਾ ਰਿਹਾ ਹੈ ਜੋ ਭਲਕੇ ਥਾਉਂ ਥਾਈਂ ਈ.ਵੀ.ਐਮ ਮਸ਼ੀਨਾਂ, ਵੀ.ਵੀ. ਪੈਟ ਅਤੇ ਹੋਰ ਸਾਜ਼ੋ ਸਾਮਾਨ ਨਾਲ ਪਹੁੰਚ ਜਾਵੇਗਾ। ਹਰ ਇਕ ਬੂਥ ’ਤੇ ਪਾਣੀ, ਟੈਂਟ, ਛਾਂ, ਬਾਥਰੂਮ ਆਦਿ ਦਾ ਇੰਤਜ਼ਾਮ ਕਰ ਦਿਤਾ ਗਿਆ ਹੈ। ਹਰ ਕਿਸਮ ਦੀ ਘਟਨਾ ’ਤੇ ਨਜ਼ਰ ਰੱਖਣ ਵਾਸਤੇ ਕੈਮਰੇ ਵੀ ਫਿਟ ਕੀਤੇ ਗਏ ਹਨ।

ਕਿਸੇ ਅਣਸੁਖਾਵੀਂ ਘਟਨਾ ਨੂੰ ਕੰਟਰੋਲ ਕਰਨ ਵਾਸਤੇ 300 ਤੋਂ ਵੱਧ ਫ਼ਲਾਇੰਗ ਟੀਮਾਂ ਦਾ ਪ੍ਰਬੰਧ ਵੀ ਕੀਤਾ ਹੈ। ਸਿਬਨ ਸੀ. ਨੇ ਦਸਿਆ ਕਿ ਕਰੜੀ ਸੁਰੱਖਿਆ ਵਾਸਤੇ ਪੰਜਾਬ ਪੁਲਿਸ, ਪੀ.ਏ.ਪੀ. ਦੇ ਜਵਾਨਾਂ ਦੇ ਨਾਲ-ਨਾਲ 564 ਕੇਂਦਰੀ ਬਲਾਂ ਦੇ ਜਵਾਨ ਤੇ ਹਥਿਆਰ ਬੰਦ ਅਮਲਾ ਵੀ ਤੈਨਾਤ ਕੀਤਾ ਗਿਆ ਹੈ।

ਸਿਬਨ ਸੀ. ਨੇ ਕਿਹਾ ਕਿ ਚੋਣ ਕਮਿਸ਼ਨ ਦਾ ਟੀਚਾ ਐਤਕੀਂ 70 ਤੋਂ ਪਾਰ ਅਤੇ ਹਿੰਸ ਮੁਕਤ ਚੋਣਾਂ ਦਾ ਇੰਤਜ਼ਾਮ ਕਰਨਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ 2019 ਲੋਕ ਸਭਾ ਚੋਣਾਂ ਵਿਚ ਰਾਸ਼ਟਰੀ ਪੱਧਰ ’ਤੇ ਵੋਟ ਪ੍ਰਤੀਸ਼ਤ 66 ਸੀ ਅਤ ਪੰਜਾਬ ਵਿਚ 65 ਫ਼ੀ ਸਦੀ ਸੀ ਜਿਸ ਨੂੰ ਵਧਾ ਕੇ ਐਤਕੀਂ 70 ਪਾਰ ਕਰਨ ਦੀ ਮਨਸ਼ਾ ਹੈ। ਬੀਜੇਪੀ ਪ੍ਰਧਾਨ ਜਾਖੜ ਵਲੋਂ ਕੇਂਦਰੀ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ਰਾਹੀਂ ਕੀਤੀ ਮੰਗ ਕਿ ਗਰਮੀ ਜ਼ਿਆਦਾ ਹੋਣ ਕਾਰਨ ਸਵੇਰੇ ਸ਼ਾਮ ਦੇ ਸਮੇਂ ਇਕ ਇਕ ਘੰਟਾ ਵਧਾਇਆ ਜਾਵੇ, ਬਾਰੇ ਪੁਛੇ ਸਵਾਲ ’ਤੇ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ 6 ਗੇੜਾਂ ਦੀਆਂ ਵੋਟਾਂ ਪੈ ਚੁੱਕੀਆਂ।

 

Exit mobile version