‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੱਧ ਪ੍ਰਦੇਸ਼ ਦੇ ਵਿਦੀਸ਼ਾ ਜ਼ਿਲੇ ‘ਚ ਖੂਹ ਵਿਚ ਡਿਗਿਆ ਬੱਚਾ ਦੇਖਣਾ 40 ਲੋਕਾਂ ਨੂੰ ਮਹਿੰਗਾ ਪੈ ਗਿਆ। ਖੂਹ ਦੁਆਲੇ ਭਾਰੀ ਭੀੜ ਲੱਗੀ ਹੋਈ ਸੀ ਤੇ ਇਸੇ ਦੌਰਾਨ ਸਲੈਬ ਟੁੱਟ ਗਈ ਤੇ ਇਹ ਸਾਰੇ ਲੋਕ ਖੂਹ ਵਿੱਚ ਸੀ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਘਈ ਹੈ।ਕਈ ਲੋਕ ਹਾਲੇ ਵੀ ਫਸੇ ਹੋਏ ਹਨ।
ਦੱਸਿਆ ਜਾ ਰਿਹਾ ਹੈ ਕਿ ਐਨਡੀਆਰਐਫ, ਐਸਡੀਆਰਐਫ ਅਤੇ ਸਥਾਨਕ ਪ੍ਰਸ਼ਾਸਨ ਦੀ ਟੀਮ ਵੱਲੋਂ ਰਾਹਤ ਤੇ ਬਚਾਅ ਕਾਰਜ ਕੀਤਾ ਗਿਆ ਹੈ।19 ਦੇ ਕਰੀਬ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ।
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਹਾਦਸੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਰਾਜ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਵੀ ਇਸ ਘਟਨਾ ‘ਤੇ ਅਫਸੋਸ ਜਾਹਿਰ ਕੀਤਾ ਹੈ।
ਦਰਅਸਲ, ਗੰਜਬਾਸੋਦਾ ਦੇ ਲਾਲ ਪੱਥਰ ਪਿੰਡ ਵਿੱਚ ਸ਼ਾਮ ਨੂੰ 6 ਵਜੇ ਇੱਕ 14 ਸਾਲਾ ਲੜਕਾ ਖੂਹ ਵਿੱਚ ਡਿੱਗ ਗਿਆ ਸੀ। ਇਹ ਖੂਹ 30 ਫੁੱਟ ਦੱਸਿਆ ਜਾ ਰਿਹਾ ਹੈ।ਇਸ ਖੂਹ ਨੂੰ ਸੀਮੇਂਟ ਦੀ ਸਲੈਬ ਨਾਲ ਢੱਕਿਆ ਹੋਇਆ ਸੀ ਅਤੇ ਇਸੇ ਉਪਰ ਲੋਕ ਖੜ੍ਹੇ ਸਨ। ਲੋਕਾਂ ਦੇ ਭਾਰ ਨਾਲ ਸਲੈਬ ਟੁੱਟ ਗਈ ਤੇ ਲੋਕ ਖੂਹ ਵਿੱਚ ਜਾ ਡਿੱਗੇ।