The Khalas Tv Blog India ਸਰਹੱਦ ‘ਤੇ ਤਾਇਨਾਤ ਫੌਜੀ ਦਾ 2 ਸਾਲ ਪਹਿਲਾਂ ਵਿਆਹ ਹੋਇਆ! ਦੁਸ਼ਮਣ ਦੀ ਗੋਲੀ ਨੇ ਨਹੀਂ ਅੰਦਰ ਦੇ ਡਰ ਨੇ ਜਾਨ ਲੈ ਲਈ!
India Punjab

ਸਰਹੱਦ ‘ਤੇ ਤਾਇਨਾਤ ਫੌਜੀ ਦਾ 2 ਸਾਲ ਪਹਿਲਾਂ ਵਿਆਹ ਹੋਇਆ! ਦੁਸ਼ਮਣ ਦੀ ਗੋਲੀ ਨੇ ਨਹੀਂ ਅੰਦਰ ਦੇ ਡਰ ਨੇ ਜਾਨ ਲੈ ਲਈ!

ਬਿਉਰੋ ਰਿਪੋਰਟ – ਜਲੰਧਰ ਦੇ ਇੱਕ ਫੌਜੀ ਜਵਾਨ ਨੂੰ ਲੈਕੇ ਮਾੜੀ ਖ਼ਬਰ ਸਾਹਮਣੇ ਆਈ ਹੈ। ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ਵਿੱਚ ਤਾਇਨਾਤ ਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਖਤਮ ਕਰ ਲਈ ਹੈ। ਮੇਜਰ ਦੀ ਪਛਾਣ ਮੁਬਾਰਕ ਸਿੰਘ ਪੁੱਡਾ ਦੇ ਰੂਪ ਵਿੱਚ ਹੋਈ ਹੈ। ਮੁਬਾਰਕ ਸਿੰਘ ਦੇ ਜੱਦੀ ਘਰ ਜਲੰਧਰ ਵਿੱਚ ਉਸ ਦਾ ਫੌਜੀ ਸਨਮਾਨ ਦੇ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।

ਮੁਬਾਰਕ ਸਿੰਘ ਦੇ ਨਾਲ ਤਾਇਨਾਤ ਮੇਜਰ ਰਮਿਤ ਸਿੰਘ ਨੇ ਕਿਹਾ ਮੇਜਰ ਪੁੱਡਾ ਦੀ ਉਸ ਦੇ ਨਾਲ ਪੋਸਟਿੰਗ ਸੀ। ਦੋਵਾਂ ਨੇ ਇਕੱਠੇ ਟ੍ਰੇਨਿੰਗ ਕੀਤੀ ਸੀ ਅਤੇ ਦੋਵੇ ਇਕੱਠੇ ਹੀ ਫੌਜ ਵਿੱਚ ਭਰਤੀ ਹੋਏ। ਜਿਸ ਦੇ ਬਾਅਦ ਮੁਬਾਰਕ ਸਿੰਘ ਪੁੱਡਾ ਉਤਰਾਖੰਡ ਵਿੱਚ ਤਾਇਨਾਤ ਸੀ। ਉਸ ਤੋਂ ਬਾਅਦ ਵੈਸਟ ਬੰਗਾਲ ਵਿੱਚ ਤਾਇਨਾਤ ਹੋਇਆ ਅਤੇ ਫਿਰ ਜੰਮੂ ਕਸ਼ਮੀਰ ਪੋਸਟਿੰਗ ਹੋਈ। ਮੇਜਰ ਰਮਿਤ ਨੇ ਦੱਸਿਆ ਕਿ ਮੇਜਰ ਮੁਬਾਰਕ ਸਿੰਘ ਨੇ ਇਹ ਕਦਮ ਕਿਉਂ ਚੁੱਕਿਆ ਇਸ ਬਾਰੇ ਹੁਣ ਤੱਕ ਪਤਾ ਨਹੀਂ ਚੱਲਿਆ ਹੈ। ਫੌਜ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ

ਜਾਣਕਾਰੀ ਮੁਤਾਬਕ ਮੇਜਰ ਮੁਬਾਰਕ ਸਿੰਘ ਪੁੱਡਾ ਦਾ ਵਿਆਹ 2 ਸਾਲ ਪਹਿਲਾਂ ਹੋਇਆ ਸੀ। ਵਿਆਹੁਤਾ ਜੀਵਨ ਵੀ ਚੰਗਾ ਚੱਲ ਰਿਹਾ ਸੀ, ਹਾਲਾਂਕਿ ਉਸ ਦੀ ਫਿਲਹਾਲ ਕੋਈ ਸੰਤਾਨ ਨਹੀਂ ਸੀ। ਮੁਬਾਰਕ ਦਾ ਇੱਕ ਭਰਾ ਸੀ ਜੋ ਭਾਰਤੀ ਫੌਜ ਵਿੱਚ ਕੰਮ ਕਰਦਾ ਹੈ। ਉਧਰ ਪਰਿਵਾਰ ਨੇ ਕਿਹਾ ਉਨ੍ਹਾਂ ਨੂੰ ਨਹੀਂ ਪਤਾ ਕਿ ਪੁੱਤਰ ਨੇ ਅਜਿਹਾ ਕਿਉਂ ਕੀਤਾ ਹੈ। ਮੁਬਾਰਕ ਪਰੇਸ਼ਾਨ ਵੀ ਨਹੀਂ ਰਹਿੰਦਾ ਸੀ ਅਤੇ ਉਸ ਨੇ ਅਜਿਹੀ ਕੋਈ ਗੱਲ ਵੀ ਨਹੀਂ ਕੀਤੀ ਸੀ।

ਬੰਦ ਕਮਰੇ ਵਿੱਚ ਮਾਰੀ ਗੋਲੀ

ਮੇਜਰ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਅਤੇ ਗੋਲੀ ਮਾਰ ਲਈ। ਗੋਲੀ ਦੀ ਅਵਾਜ਼ ਸੁਣਨ ਤੋਂ ਬਾਅਦ ਜਵਾਨ ਮੌਕੇ ‘ਤੇ ਪਹੁੰਚੇ। ਦਰਵਾਜ਼ਾ ਤੋੜ ਕੇ ਮੇਜਰ ਨੂੰ ਹਸਪਤਾਲ ਪਹੁੰਚਾਇਆ ਗਿਆ। ਵਿਗੜੀ ਹਾਲਤ ਦੀ ਵਜ੍ਹਾ ਕਰਕੇ ਹੈਲੀਕਾਪਟਰ ਦੇ ਜ਼ਰੀਏ ਉਧਮਪੁਰ ਕਮਾਨ ਹਸਤਪਾਲ ਲਿਜਾਇਆ ਗਿਆ। ਪਰ ਉਹ ਬਚ ਨਹੀਂ ਸਕਿਆ।

ਇਹ ਵੀ ਪੜ੍ਹੋ – ਮੁਹਾਲੀ ਦੇ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼!155 ਗ੍ਰਿਫ਼ਤਾਰ, 79 ਕੰਪਿਊਟਰ, 206 ਲੈਪਟਾਪ ਤੇ ਕਈ ਮੋਬਾਈਲ ਫ਼ੋਨ ਜ਼ਬਤ

 

Exit mobile version