The Khalas Tv Blog India ਕੁਲਗਾਮ ‘ਚ ਫੌਜ ਨੇ ਚਲਾਇਆ ਸਰਚ ਅਭਿਆਨ, ਤਿੰਨ ਅੱਤਵਾਦੀ ਕੀਤੇ ਢੇਰ
India

ਕੁਲਗਾਮ ‘ਚ ਫੌਜ ਨੇ ਚਲਾਇਆ ਸਰਚ ਅਭਿਆਨ, ਤਿੰਨ ਅੱਤਵਾਦੀ ਕੀਤੇ ਢੇਰ

ਭਾਰਤੀ ਫੌਜ (Indian Army) ਨੇ ਜੰਮੂ ਕਸ਼ਮੀਰ (Jammu and Kashmir) ਦੇ ਕੁਲਗਾਮ ਵਿੱਚ ਚਲਾਏ ਅਪਰੇਸ਼ਨ ਦੌਰਾਨ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਅੱਤਵਾਦੀਆਂ ਦੇ ਲੁੱਕੇ ਹੋਣ ਦੀ ਸੂਚਨਾ ਮਿਲਣ ਤੋਂਂ ਬਾਅਦ ਫੌਜ ਨੇ ਇਲਾਕੇ ‘ਚ ਸਰਚ ਅਭਿਆਨ ਸ਼ੁਰੂ ਕੀਤਾ ਸੀ, ਜਿਸ ਨੂੰ ਮੁਕੰਮਲ ਕਰਦਿਆਂ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਮਾਰੇ ਗਏ ਅੱਤਵਾਦੀਆਂ ਵਿੱਚੋਂ ਬਸੀਤ ਡਰ ਵੀ ਸ਼ਾਮਲ ਹੈ, ਜੋ ਲਸ਼ਕਰ-ਏ-ਤੋਇਬਾ ਦੀ ਸ਼ਾਖਾ ਟੀਆਰਐੱਫ ਦਾ ਮੁਖੀ ਹੈ। ਸੁਰੱਖਿਆ ਬਲਾਂ ਨੇ ਕੁਲਗਾਮ ਦੇ ਰੇਦਵਾਨੀ ਇਲਾਕੇ ਵਿੱਚ ਇਸ ਨੂੰ ਮਾਰ ਮੁਕਾਇਆ। ਇਸ ‘ਤੇ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ।

ਸੁਰੱਖਿਆ ਬਲਾ ਦੇ ਜਵਾਨਾਂ ਵੱਲੋਂ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਲਿਆ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਬਾਰੇ ਹੋਣ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ – ਕਾਂਗਰਸ ਨੇ ਫਿਰੋਜ਼ਪੁਰ ਤੋਂ ਐਲਾਨਿਆ ਅਖ਼ੀਰਲਾ ਉਮੀਦਵਾਰ! 2 ਵਾਰ ਦੇ MP ਨੂੰ ਮਿਲੀ ਟਿਕਟ, 50 ਸਾਲ ਤੋਂ ਕਾਂਗਰਸ ਨਹੀਂ ਜਿੱਤੀ

 

Exit mobile version