The Khalas Tv Blog Punjab ਰਕਮ ਦੇ ਭੁਗਤਾਨ ਨੂੰ ਲੈ ਕੇ ਆੜ੍ਹਤੀਏ ਤੇ ਕਿਸਾਨ ਦਾ ਵਿਵਾ ਦ
Punjab

ਰਕਮ ਦੇ ਭੁਗਤਾਨ ਨੂੰ ਲੈ ਕੇ ਆੜ੍ਹਤੀਏ ਤੇ ਕਿਸਾਨ ਦਾ ਵਿਵਾ ਦ

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਕਿਸਾਨ ਅਤੇ ਆੜ੍ਹਤੀਏ ਦ ਰਿਸ਼ਤਾ ਕਾਫ਼ੀ ਪੁਰਾਣਾ ਹੈ ਤੇ ਰਕਮਾਂ ਦੇ ਭੁਗਤਾਨ ਨੂੰ ਲੈ ਕੇ ਅਕਸਰ ਹੀ ਵਿ ਵਾਦ ਸਾਹਮਣੇ ਆਉਂਦਾ ਰਹਿੰਦਾ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਮਾਨਸਾ ਦੇ ਪਿੰਡ ਨੰਗਲ ਖੁਰਦ ਵਿੱਖੇ ,ਜਿਥੇ ਕਣਕ ਦੀ ਵਾਢੀ ਨੂੰ ਲੈ ਕੇ ਕਿਸਾਨ ਅਤੇ ਆੜ੍ਹਤੀਏ ਦੋਨਾਂ ਵਿੱਚ ਬਹਿਸ ਹੋ ਗਈ। ਕਿਸਾਨ ਨੇ ਦੋਸ਼ ਲਗਾਇਆ ਹੈ ਕਿ ਉਸ ਨੇ ਆੜਤੀਏ ਦੇ ਪੈਸੇ ਦੇਣੇ ਹਨ,ਜਿਸਦੇ ਬਾਰੇ ਪੰਚਾਇਤੀ ਸਮਝੌਤਾ ਵੀ ਹੋਇਆ ਹੈ ਪਰ ਅੱਜ ਜਦੋਂ ਉਹ ਕਣਕ ਵੱਢਣ ਲੱਗਿਆ ਤਾਂ ਆੜ੍ਹਤੀਏ ਨੇ ਆ ਕੇ ਕਣਕ ਵੱਢਣ ਤੋਂ ਰੋਕ ਦਿੱਤਾ।

ਦੂਜੇ ਪਾਸੇ ਆੜ੍ਹਤੀਏ ਨੇ ਕਿਸਾਨ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਕਾਰਿਆ ਹੈ ਤੇ ਉਸ ਦਾ ਕਹਿਣਾ ਹੈ ਕਿ ਉਸਨੇ ਕਣਕ ਵੱਢਣ ਤੋਂ ਰੋਕਿਆ ਨਹੀਂ ਸਿਰਫ਼ ਹਿਸਾਬ ਕਰਨ ਨੂੰ ਕਿਹਾ ਹੈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੀ ਪੀੜਤ ਕਿਸਾਨ ਦੀ ਮਦਦ ਕਰਨ ਲਈ ਆ ਗਈ ।
ਇਸ ਮਾਮਲੇ ਵਿੱਚ ਮਾਨਸਾ ਦੇ ਪਿੰਡ ਨੰਗਲ ਖੁਰਦ ਦੇ ਵਿਚ ਇਕ ਕਿਸਾਨ ਹਰਜੀਤ ਸਿੰਘ ਨੇ ਆੜ੍ਹਤੀਏ ਦਾ 3.50 ਲੱਖ ਰੁਪਏ ਦੇਣਾ ਸੀ । ਇਸ ਕਿਸਾਨ ਦੇ ਦੋਸ਼ ਹੈ ਕਿ ਜੱਦ ਉਹ ਆਪਣੀ ਕਣਕ ਵੱਢ ਰਿਹਾ ਸੀ ਤਾਂ ਆੜਤੀਏ ਨੇ ਆ ਕੇ ਉਸ ਨੂੰ ਰੋਕ ਦਿੱਤਾ ।
ਜੇ ਗੱਲ ਕਰੀਏ ਦੂਜੇ ਪੱਖ ਦੀ ਤਾਂ ਆੜ੍ਹਤੀਏ ਰਾਮਨਾਥ ਦਾ ਕਹਿਣਾ ਹੈ ਕਿ ਹਰਜੀਤ ਸਿੰਘ ਪੁੱਤਰ ਸ਼ਗਨ ਸਿੰਘ ਪਿੰਡ ਨੰਗਲ ਖੁਰਦ ਤੋਂ ਉਸ ਨੇ ਸਾਢੇ ਤਿੰਨ ਲੱਖ ਰੁਪਏ ਲੈਣਾ ਹੈ,ਜਿਸ ਦਾ ਪੰਚਾਇਤ ਵਿਚ ਸਮਝੌਤਾ ਹੋਇਆ ਸੀ ਅਤੇ ਤੇ ਇਸ ਕਿਸਾਨ ਨੇ ਸਾਰਾ ਪੈਸਾ ਕਿਸ਼ਤਾਂ ਵਿੱਚ ਮੋੜਨ ਦੀ ਗੱਲ ਰਹੀ ਸੀ ਪਰ ਪਿਛਲੇ ਦੋ ਸਾਲ ਤੋਂ ਲਾਰੇ ਲਾ ਰਿਹਾ ਹੈ।
ਪੀੜਤ ਕਿਸਾਨ ਦੀ ਹਮਾਇਤ ਤੇ ਆਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮਾਮਲਾ ਪਿੰਡ ਨੰਗਲ ਖੁਰਦ ਦੇ ਕਿਸਾਨ ਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕੱਤੀ ਦਿਨਾਂ ਤੋਂ ਜ਼ਿਲ੍ਹਾ ਕਚਹਿਰੀ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਅੱਜ ਪ੍ਰਦਰਸ਼ਨ ਦੇ ਦੌਰਾਨ ਸਾਡੇ ਕੋਲ ਦੋ ਕਿਸਾਨ ਗਏ ਅਤੇ ਉਨ੍ਹਾਂ ਦੱਸਿਆ ਕਿ ਸਾਡੇ ਪਿੰਡ ਦੇ ਕਿਸਾਨ ਨੂੰ ਆੜ੍ਹਤੀਆ ਕਣਕ ਵੱਢਣ ਤੋਂ ਰੋਕ ਰਿਹਾ ਹੈ ਅਤੇ ਕੰਬਾਈਨ ਨਹੀਂ ਚੱਲਣ ਦੇ ਰਿਹਾ ।
ਕਿਸਾਨ ਜਥੇਬੰਦੀਆਂ ਇਹ ਮਾਮਲਾ ਨਬੇੜਣ ਲਈ ਇਹ ਹੱਲ ਦਿੱਤਾ ਹੈ ਕਿ ਇਸ ਕਿਸਾਨ ਦਾ ਆੜਤੀਏ ਦੇ ਨਾਲ ਬੈਠ ਕੇ ਹਿਸਾਬ ਕਰਵਾਇਆ ਜਾਵੇਗਾ ।ਅਸੀਂ ਕਿਸੇ ਦੇ ਵੀ ਪੈਸੇ ਮਾਰਨ ਦੇ ਹੱਕ ਵਿੱਚ ਨਹੀਂ ਹਾਂ ਪਰ ਇਸ ਤਰਾਂ ਇੱਕ ਕਿਸਾਨ ਨੂੰ ਕਣਕ ਵੱਢਣ ਤੋਂ ਰੋਕਣਾ ਗ਼ਲਤ ਗੱਲ ਹੈ।

Exit mobile version