The Khalas Tv Blog Punjab ਪੰਜਾਬ ਦੀ ਆਰਥਿਕ ਹਾਲਤ ਸੁਧਾਰਨ ਲਈ ਰਿਟਾਇਡ ਅਫਸਰ ਦੀ ਨਿਯੁਕਤੀ ! ‘ਤੁਸੀਂ ਫੇਲੀਅਰ ਕਬੂਲ ਕਰ ਲਿਆ’
Punjab

ਪੰਜਾਬ ਦੀ ਆਰਥਿਕ ਹਾਲਤ ਸੁਧਾਰਨ ਲਈ ਰਿਟਾਇਡ ਅਫਸਰ ਦੀ ਨਿਯੁਕਤੀ ! ‘ਤੁਸੀਂ ਫੇਲੀਅਰ ਕਬੂਲ ਕਰ ਲਿਆ’

ਬਿਉਰੋ ਰਿਪੋਰਟ – ਪੰਜਾਬ ਦੀ ਮਾਨ ਸਰਕਾਰ ਇਸ ਵੇਲੇ ਵੱਡੇ ਬਦਲਾਅ ਦੇ ਦੌਰ ਤੋਂ ਗੁਜ਼ਰ ਰਹੀ ਹੈ । ਵਜ਼ਾਰਤ ਅਤੇ ਸੂਬੇ ਦੇ ਪ੍ਰਸ਼ਾਸਨਿਕ ਬਦਲਾਅ ਵਿਚਾਲੇ ਹੁਣ ਪੰਜਾਬ ਦੀ ਆਰਥਿਕ ਹਾਲਤ ਠੀਕ ਕਰਨ ਦੇ ਲਈ ਬਾਹਰ ਤੋਂ ਰਿਟਾਇਡ ਅਧਿਕਾਰੀ ਦੀ ਨਿਯੁਕਤੀ ਕੀਤੀ ਗਈ ਹੈ । ਜਿਸ ਨੂੰ ਲੈਕੇ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ (SUKHPAL SINGH KHAIRA) ਨੇ ਸੂਬਾ ਸਰਕਾਰ ਤੋਂ 5 ਸਵਾਲ ਪੁੱਛੇ ਹਨ। ਦਰਸਅਲ ਨਵੇਂ ਚੀਫ ਸਕੱਤਰ ਕੈਪ ਸਿਨਹਾ (KAP SINHA) ਨੇ ਇੱਕ ਪੱਤਰ ਜਾਰੀ ਕਰਕੇ ਰਿਟਾਇਡ IRS ਅਧਿਕਾਰੀ ਅਰਬਿੰਦ ਮੋਦੀ (ARBIND MODI) ਨੂੰ ਵਿੱਤ ਮੰਤਰਾਲੇ ਵਿੱਚ ਫਿਜ਼ਕਲ ਅਫੇਅਰ ਦਾ ਚੀਫ ਸਲਾਹਕਾਰ (CHIEF ADVISOR) ਨਿਯੁਕਤ ਕੀਤਾ ਹੈ । ਉਨ੍ਹਾਂ ਨੂੰ ਕੈਬਨਿਟ ਮੰਤਰੀ (CABINET RANK) ਦੀ ਰੈਂਕ ਦਿੱਤੀ ਗਈ ਹੈ,ਇਸ ਦੇ ਨਾਲ ਮੰਤਰੀਆਂ ਵਾਂਗ TA,DA,ਸਟਾਫ,ਦਫਤਰ,ਘਰ ਹੋਰ ਜ਼ਰੂਰੀ ਚੀਜ਼ਾ ਵੀ ਦਿੱਤੀਆਂ ਜਾਣਗੀਆਂ । ਇਸ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਉਹ ਪੰਜਾਬ ਸਰਕਾਰ ਨੂੰ ਆਪਣੀ ਸੇਵਾਵਾਂ ਦੇ ਨਾਲ ਪ੍ਰੋਫੈਸ਼ਨਲ ਕੰਮ ਵੀ ਜਾਰੀ ਰੱਖ ਸਕਦੇ ਹਨ ।


ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅਰਵਿੰਦ ਮੋਦੀ ਦੀ ਨਿਯੁਕਤੀ ਨੂੰ ਲੈਕੇ ਸਵਾਲ ਕੀਤੇ ਹਨ । ਉਨ੍ਹਾਂ ਕਿਹਾ ਕਿਸੇ ਗੈਰ ਪੰਜਾਬੀ (NON PUNJABI) ਨੂੰ ਅਰਬਿੰਦ ਕੇਜਰੀਵਾਲ ਵੱਲੋਂ ਸਲਾਹਕਾਰ ਨਿਯੁਕਤ ਕੀਤੇ ਜਾਣ ਦਾ ਮਤਲਬ ਹੈ ਕਿ ਉਨ੍ਹਾਂ ਨੇ ਮੰਨ ਲਿਆ ਹੈ ਆਰਥਿਕ ਹਾਲਤ ਸੁਧਾਨਰ ਵਿੱਚ ਸਰਕਾਰ ਫੇਲ੍ਹ ਸਾਬਿਤ ਹੋਈ ਹੈ । ਜਦਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਅਸੀਂ ਕਰੱਪਸ਼ਨ ਨੂੰ ਖਤਮ ਕਰਕੇ 54 ਹਜ਼ਾਰ ਕਰੋੜ ਇਕੱਠੇ ਕਰਾਂਗੇ । ਇਸ ਤੋਂ ਇਲਾਵਾ ਗੈਰ ਕਾਨੂੰਨੀ ਮਾਇਨਿੰਗ ਨੂੰ ਖਤਮ ਕਰਕੇ 20 ਹਜ਼ਾਰ ਕਰੋੜ ਦੀ ਕਮਾਈ ਕਰਾਂਗੇ ।

ਖਹਿਰਾ ਨੇ ਦੂਜਾ ਸਵਾਲ ਕੀਤਾ ਕਿ ਸੂਬੇ ਦੇ ਵਿੱਤ ਵਿਭਾਗ ਵਿੱਚ ਸਕੱਤਰ ਪੱਧਰ ਦੇ ਕਈ ਅਧਿਕਾਰੀ ਮੌਜੂਦ ਹਨ ਬਾਹਰੋਂ ਲਿਆ ਕੇ ਤੁਸੀਂ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕਾਬਿਲ ਨਹੀਂ ਹਨ ।

ਮਾਨ ਸਰਕਾਰ ਨੇ ਇਹ ਫੈਸਲਾ ਲੈਕੇ ਸਾਡੇ ਅਰਥਸ਼ਾਸਤਰੀਆਂ ਦਾ ਅਪਮਾਨ ਕੀਤਾ ਹੈ । ਪੰਜਾਬ ਦੇ ਅਰਥਚਾਰੇ ਨੂੰ ਸੂਬੇ ਦੇ ਅਫਸਰ ਹੀ ਅਰਬਿੰਦ ਮੋਦੀ ਤੋਂ ਚੰਗੀ ਤਰ੍ਹਾਂ ਨਾਲ ਸਮਝ ਸਕਦੇ ਹਨ । ਸਿਰਫ ਇੰਨਾਂ ਹੀ ਨਹੀਂ ਮੋਦੀ ਪੰਜਾਬ ਦੀ ਸਥਾਨਕ ਭਾਸ਼ਾ ਨੂੰ ਵੀ ਨਹੀਂ ਸਮਝ ਦੇ ਹਨ ।

ਖਹਿਰਾ ਨੇ ਕਿਹਾ ਇਹ ਨਿਯੁਕਤੀਆਂ ਇੱਕ ਵਾਰ ਫਿਰ ਸਾਬਤ ਕਰਦੀਆਂ ਹਨ ਕਿ ਸੱਤਾ ਦਾ ਅਸਲ ਕੰਟਰੋਲ ਦਿੱਲੀ ਵਿਚ ਹੈ ਨਾ ਕਿ ਪੰਜਾਬ ਵਿੱਚ। ਖਹਿਰਾ ਨੇ ਅਖੀਰ ਵਿੱਚ ਕਿਹਾ ਕੈਬਨਿਟ ਦਾ ਦਰਜਾ ਅਤੇ ਭੱਤਿਆਂ ਨਾਲ ਪੰਜਾਬ ਦੇ ਅਰਥਚਾਰੇ ਤੇ ਹੋਰ ਬੋਝ ਵਧੇਗਾ ।

 

Exit mobile version