The Khalas Tv Blog Punjab ਪੰਜਾਬ ‘ਚ 17 ਤੇ 21 ਅਪ੍ਰੈਲ ਨੂੰ ਰਹੇਗੀ ਸਰਕਾਰੀ ਛੁੱਟੀ, ਵਿੱਦਿਅਕ ਤੇ ਹੋਰ ਅਦਾਰੇ ਰਹਿਣਗੇ ਬੰਦ
Punjab

ਪੰਜਾਬ ‘ਚ 17 ਤੇ 21 ਅਪ੍ਰੈਲ ਨੂੰ ਰਹੇਗੀ ਸਰਕਾਰੀ ਛੁੱਟੀ, ਵਿੱਦਿਅਕ ਤੇ ਹੋਰ ਅਦਾਰੇ ਰਹਿਣਗੇ ਬੰਦ

xr:d:DAGCXFZKRJQ:6,j:2002274851145299665,t:24041406

ਚੰਡੀਗੜ੍ਹ : ਪੰਜਾਬ ਵਿਚ 17 ਅਪ੍ਰੈਲ 2024 ਦਿਨ ਬੁੱਧਵਾਰ ਨੂੰ ਸਰਕਾਰੀ ਛੁੱਟੀ( public holiday) ਰਹਿਣ ਵਾਲੀ ਹੈ। ਇਸ ਦਿਨ ਸੂਬੇ ਭਰ ਦੇ ਸਕੂਲ, ਕਾਲਜ, ਵਿਦਿਅਕ ਅਤੇ ਹੋਰ ਅਦਾਰਿਆਂ ਵਿਚ ਛੁੱਟੀ ਰਹੇਗੀ।

ਦਰਅਸਲ 17 ਅਪ੍ਰੈਲ 2024 ਨੂੰ ਰਾਮ ਨੌਮੀ ਹੈ। ਇਸ ਦਿਨ ਸਰਕਾਰ ਨੇ ਛੁੱਟੀ ਐਲਾਨੀ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਵਿੱਚ ਰਾਮ ਨੌਮੀ ਦੇ ਤਿਓਹਾਰ ’ਤੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ। ਇਸ ਤੋਂ ਇਲਾਵਾ ਸਰਕਾਰੀ ਕਲੰਡਰ ਮੁਤਾਬਕ 21 ਅਪ੍ਰੈਲ ਨੂੰ ਮਹਾਵੀਰ ਜੈਯੰਤੀ ਕਾਰਨ ਸਰਕਾਰ ਛੁੱਟੀ ਹੈ, ਪਰ ਇਹ ਛੁੱਟ ਐਤਵਾਰ ਨੂੰ ਆ ਰਹੀ ਹੈ। ਇਸ ਦਿਨ ਸਰਕਾਰੀ ਸਕੂਲ, ਕਾਲਜ ਸਮੇਤ ਹੋਰ ਸਰਕਾਰੀ ਅਦਾਰੇ ‘ਚ ਛੁੱਟੀ ਰਹਿਣਗੇ।

 

Exit mobile version