The Khalas Tv Blog Punjab ਮੁੱਖ ਮੰਤਰੀ ਪੰਜਾਬ ਨੇ ਵੰਡੇ ਨਿਯੁਕਤੀ ਪੱਤਰ
Punjab

ਮੁੱਖ ਮੰਤਰੀ ਪੰਜਾਬ ਨੇ ਵੰਡੇ ਨਿਯੁਕਤੀ ਪੱਤਰ

ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚਾਰ ਵਿਭਾਗਾਂ ਦੇ 2373 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ।ਇਸ ਸਮੇਂ ਉਹਨਾਂ ਦੇ ਨਾਲ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਤੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵੀ ਸ਼ਿਰਕਤ ਕੀਤੀ।

ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਨਵ-ਨਿਯੁਕਤ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਲਈ ਹਰਾ ਪੈਨ ਚਲਾਉਣ ਵਾਲਾ ਵਾਅਦਾ ਨਿਭਾਇਆ ਹੈ।ਉਹਨਾਂ ਐਲਾਨ ਕੀਤਾ ਕਿ ਸਿੱਖਿਆ ਵਿਭਾਗ ਵਿੱਚ ਵੀ ਪੋਸਟਾਂ ਜਲਦੀ ਹੀ ਕੱਢੀਆਂ ਜਾਣਗੀਆਂ। ਉਹਨਾਂ ਦਾਅਵਾ ਕੀਤਾ ਕਿ ਨਵੀਂ ਸਰਕਾਰ ਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਹੈ।

ਉਹਨਾਂ ਤੋਂ ਬਾਅਦ ਸਿਹਤ ਮੰਤਰੀ ਡਾ.ਵਿਜੈ ਸਿੰਗਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਦੀ ਪਹਿਲੀ ਕੈਬਨਿਟ ਦੀ ਮੀਟਿੰਗ ਵਿੱਚ ਹੀ ਸਰਕਾਰ ਨੇ 25000 ਨੋਕਰੀਆਂ ਵਾਲਾ ਐਲਾਨ ਕੀਤਾ ਸੀ ਤੇ ਇਹ ਨਿਯੁਕਤੀਆਂ ਉਸੇ ਕੜੀ ਅਧੀਨ ਕੱਢੀਆਂ ਗਈਆਂ ਹਨ । ਇਹਨਾਂ ਤੋਂ ਇਲਾਵਾ ਪਹਿਲਾਂ ਤੋਂ ਬਕਾਇਆ ਪਈਆਂ ਪੋਸਟਾਂ ਦੀ ਸੂਚੀ ਵੀ ਧਿਆਨ ਵਿੱਚ ਹੈ। ਸਿੰਗਲਾ ਨੇ ਕਿਹਾ ਕਿ ਸਭ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਭ ਨੂੰ ਯੋਗਤਾ ਅਨੁਸਾਰ ਨਿਯੁਕਤੀ ਪੱਤਰ ਮਿਲਣਗੇ ਅਤੇ ਅਸੀਂ ਪੰਜਾਬ ਦੀਆਂ ਸਿਹਤ ਸੇਵਾਵਾਂ ਨੂੰ ਸੁਧਾਰਨ ਲਈ ਟੀਚੇ ਤੋਂ ਜਿਆਦਾ ਭਰਤੀਆਂ ਕਰ ਰਹੇ ਹਾਂ।ਇਸ ਲਈ 710 ਸਟਾਫ਼ ਨਰਸਾਂ,239 ਸੀਐਚਓ,421 ਵਾਰਡ ਅਟੈਂਡੈਂਟ ਤੇ ਹੋਰ ਵੀ ਕਈ ਨਿਯੁਕਤੀਆਂ ਦੇ ਪੱਤਰ ਅੱਜ ਦਿੱਤੇ ਜਾਣਗੇ।ਉਹਨਾਂ ਨੇ ਸਭ ਨੂੰ ਬੇਨਤੀ ਕੀਤੀ ਕਿ ਹੁਣ ਇਕ ਸਾਲ ਬਦਲੀ ਲਈ ਬੇਨਤੀ ਨਾ ਕਰਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਟੇਜ ਤੇ ਆਉਂਦਿਆਂ ਹੀ ਸਾਰੇ ਨਵ-ਨਿਯੁਕਤ ਕਰਮਚਾਰੀਆਂ ਨੂੰ ਮੁਬਾਰਕਾਂ ਦਿੱਤੀਆਂ ਤੇ ਆਪਣੇ ਸੰਬੋਧਨ ਵਿੱਚ ਬੇਰੋਜਗਾਰੀ ਨੂੰ ਸਭ ਤੋਂ ਵੱਡੀ ਅਲਾਮਤ ਦੱਸਿਆ।ਉਹਨਾਂ ਪਹਿਲੀਆਂ ਸਰਕਾਰਾਂ ਤੇ ਵਰਦਿਆਂ ਕਿਹਾ ਕਿ ਉਹਨਾਂ ਦੀ ਨਿਯਤ ਖਰਾਬ ਸੀ,ਇਸ ਲਈ ਉਹਨਾਂ ਬੇਰੁਜ਼ਗਾਰ ਨੌਜਵਾਨਾਂ ਲਈ ਕੁੱਝ ਨੀ ਕੀਤਾ।
ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਐਲਾਨੀਆਂ ਗਈਆਂ 26454 ਨੋਕਰੀਆਂ ਦਾ ਇਹ ਨਿਯੁਕਤੀਆਂ ਇੱਕ ਹਿੱਸਾ ਹਨ ਤੇ ਇਸੇ ਅਧੀਨ ਐਸਡੀਓ,ਨਰਸਾਂ,ਟਿਊਬਲ ਉਪਰੇਟਰ,ਕਮਿਉਨਿਟੀ ਹੈਲਥ ਅਫ਼ਸਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਮਾਨ ਨੇ ਕਿਹਾ ਕਿ ਸਾਡੀ ਸਰਕਾਰ ਦੀ ਕੋਸ਼ਿਸ਼ ਹੈ ਕਿ ਨਿਯੁਕਤੀਆਂ ਤੁਹਾਡੇ ਇਲਾਕੇ ਵਿੱਚ ਹੀ ਹੋਣ ਤੇ ਤੁਹਾਨੂੰ ਜਿਆਦਾ ਦੂਰ ਨਾ ਜਾਣਾ ਪਵੇ ਤੇ ਨਾ ਹੀ ਬਦਲੀਆਂ ਦੀ ਲੋੜ ਪਵੇ। ਉਹਨਾਂਨ ਨੇ ਸਾਰੇ ਨਵ-ਨਿਯੁਕਤ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਏਨੀ ਮਿਹਨਤ ਨਾਲ ਹਾਸਲ ਕੀਤੀ ਨੌਕਰੀ ਨੂੰ ਪੂਰੀ ਤਨਦੇਹੀ ਨਾਲ ਕਰਨ। ਦੇਸ਼ ਲਈ ਕੰਮ ਕਰਨ ਲਈ ਦੂਰੀ ਮਾਈਨੇ ਨੀ ਰੱਖਦੀ
ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦੀ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਨੇ ਆਪਣਾ ਖੂ ਨ ਡੋਲ ਕੇ ਵੋਟਾਂ ਦਾ ਹੱਕ ਦਿਤਾ ਹੈ,ਉਹਦਾ ਸੌਦਾ ਕਰਕੇ ਸ਼ਹੀ ਦਾਂ ਦੇ ਖੂ ਨ ਦਾ ਸੌਦਾ ਨਾ ਕਰੋ।

ਉਹਨਾਂ ਇਸ ਗੱਲ ਤੇ ਵੀ ਖੁੱਸ਼ੀ ਪ੍ਰਗਟ ਕੀਤੀ ਕਿ ਅੱਜ ਵਾਲੀਆਂ ਨਿਯੁਕਤੀਆਂ ਵਿੱਚ ਕੁੜੀਆਂ ਜਿਆਦਾ ਹਨ।ਪੰਜਵੀ ਜਮਾਤ ਦੇ ਨਤੀਜਿਆਂ ਵਿੱਚ ਵੀ ਪਹਿਲੀਆਂ ਤਿੰਨ ਪੁਜੀਸ਼ਨਾਂ ਕੁੜੀਆਂ ਨੇ ਹੀ ਲਈਆਂ ਤੇ ਤਿੰਨਾਂ ਨੇ 500 ‘ਚੋਂ 500 ਨੰਬਰ ਲਏ ਹਨ।ਇਹਨਾਂ ਨੂੰ ਦੇਖ ਕੇ ਹੀ ਲੋਕਾਂ ਨੂੰ ਪ੍ਰੇਰਣਾ ਮਿਲੇਗੀ ਤੇ ਭਰੂ ਣ ਹ ਤਿਆ ਤੇ ਰੋਕ ਲਗੇਗੀ।ਉਹਨਾਂ ਕੁੜੀਆਂ ਨੂੰ ਆਤ ਮ ਨਿਰਭਰ ਬਣਾਉਣ ਤੇ ਜ਼ੋਰ ਦਿੱਤਾ।
ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਸਾਡੀ ਸਰਕਾਰ ਜਲਦੀ ਕਰੇਗੀ ।ਜਿਨਾਂ ਨੇ ਸਾਨੂੰ ਵੋਟਾਂ ਨਹੀਂ ਪਾਈਆ,ਮੈਂ ਉਹਨਾਂ ਦਾ ਵੀ ਮੁੱਖ ਮੰਤਰੀ ਹਾਂ ।
ਉਹਨਾਂ ਨੇ ਦਾਅਵਾ ਕੀਤਾ ਕਿ ਸਮੇਂ-ਸਮੇਂ ਤੇ ਇਸ ਤਰਾਂ ਦੇ ਨਿਯੁਕਤੀ ਪੱਤਰ ਮਿਲਦੇ ਰਹਿਣਗੇ,ਸੋ ਨੌਜਵਾਨ ਧਰਨਿਆਂ ਤੋਂ ਗੁਰੇਜ਼ ਕਰਨ।
ਸਰਕਾਰਾਂ ਜੋ ਕੰਮ ਆਖਰੀ 2 ਮਹੀਨਿਆਂ ਚ ਕਰਦੀਆਂ,ਅਸੀਂ ਉਹ ਪਹਿਲੇ ਦੋ ਮਹੀਨਿਆਂ ਵਿੱਚ ਹੀ ਸ਼ੁਰੂ ਕਰ ਦਿੱਤਾ ਹੈ ।
ਉਹਨਾਂ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਬੱਜਟ ਵਿੱਚ ਕੁੱਝ ਨਵੀਆਂ ਰਾਹਤਾਂ ਮਿਲਣਗੀਆਂ ਤੇ ਖਜਾਨਾ ਖਾਲੀ ਕਰਨ ਵਾਲਿਆਂ ਤੇ ਵੀ ਕਾਰਵਾਈ ਕਰਾਂਗੇ ।

Exit mobile version