The Khalas Tv Blog International ਐਪਲ ਨੇ ਲਿਆ ਰੂਸ ਵਿੱਚ ਉਤਪਾਦਾਂ ਦੀ ਵਿਕਰੀ ਰੋਕਣ ਦਾ ਫ਼ੈਸਲਾ
International

ਐਪਲ ਨੇ ਲਿਆ ਰੂਸ ਵਿੱਚ ਉਤਪਾਦਾਂ ਦੀ ਵਿਕਰੀ ਰੋਕਣ ਦਾ ਫ਼ੈਸਲਾ

‘ਦ ਖ਼ਾਲਸ ਬਿਊਰੋ :ਯੂਕਰੇਨ ਦੇ ਅਧਿਕਾਰੀਆਂ ਦੁਆਰਾ ਰੂਸ ਦੇ ਹਮਲੇ ਦੇ ਜਵਾਬ ਵਿੱਚ ਦੇਸ਼ ਦੇ ਖਿਲਾਫ਼ ਕਾਰਵਾਈ ਕਰਨ ਦੀਆਂ ਬੇਨਤੀਆਂ ਨੂੰ ਮੰਨਦੇ ਹੋਏ ਐਪਲ ਨੇ ਰੂਸ ਵਿੱਚ ਸਾਰੇ ਉਤਪਾਦਾਂ ਦੀ ਵਿਕਰੀ ਨੂੰ ਰੋਕ ਲਾਉਣ ਦਾ ਫ਼ੈਸਲਾ ਲਿਆ ਹੈ।
ਐਪਲ ਕੰਪਨੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਸੀਂ ਯੂਕਰੇਨ ਉੱਤੇ ਰੂਸੀ ਹਮਲੇ ਨੂੰ ਲੈ ਕੇ ਡੂੰਘੀ ਚਿੰਤਾ ਵਿੱਚ ਹਾਂ ਅਤੇ ਹਿੰਸਾ ਦੇ ਨਤੀਜੇ ਵਜੋਂ ਪੀੜਤ ਸਾਰੇ ਲੋਕਾਂ ਦੇ ਨਾਲ ਖੜ੍ਹੇ ਹਾਂ।
ਕੰਪਨੀ ਨੇ ਹਮਲੇ ਦੇ ਜਵਾਬ ਵਿੱਚ ਕਈ ਕਾਰਵਾਈਆਂ ਦੀ ਰੂਪਰੇਖਾ ਤਿਆਰ ਕੀਤੀ, ਜਿਸ ਵਿੱਚ ਦੇਸ਼ ਵਿੱਚ ਆਪਣੇ ਵਿਕਰੀ ਚੈਨਲਾਂ ਵਿੱਚ ਸਾਰੇ ਨਿਰਯਾਤ ਨੂੰ ਰੋਕਣਾ ਸ਼ਾਮਲ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਐਪਲ ਪੇਅ ਅਤੇ ਹੋਰ ਸੇਵਾਵਾਂ ਨੂੰ ਸੀਮਤ ਕਰ ਦਿੱਤਾ ਗਿਆ ਹੈ ਅਤੇ ਰੂਸੀ ਰਾਜ ਮੀਡੀਆ, ਆਰਟੀ ਨਿਊਜ਼ ਅਤੇ ਸਪੁਤਨਿਕ ਨਿਊਜ਼, ਹੁਣ ਰੂਸ ਤੋਂ ਬਾਹਰ ਐਪਲ ਸਟੋਰ ਤੋਂ ਡਾਊਨਲੋਡ ਕਰਨ ਲਈ ਉਪਲਬਧ ਨਹੀਂ ਹਨ।

Exit mobile version