The Khalas Tv Blog Khetibadi ਖਨੌਰੀ ਬਾਰਡਰ ਤੋਂ ਕਿਸਾਨਾਂ ਦੀ ਦੇਸ਼ਵਾਸੀਆਂ ਨੂੰ ਅਪੀਲ, 12 ਦਸੰਬਰ ਸ਼ਾਮ ਨੂੰ ਸਾਰੇ ਦੇਸ਼ਵਾਸੀ ਭੁੱਖ ਹੜਤਾਲ ‘ਚ ਸਾਥ ਦੇਣ
Khetibadi Punjab

ਖਨੌਰੀ ਬਾਰਡਰ ਤੋਂ ਕਿਸਾਨਾਂ ਦੀ ਦੇਸ਼ਵਾਸੀਆਂ ਨੂੰ ਅਪੀਲ, 12 ਦਸੰਬਰ ਸ਼ਾਮ ਨੂੰ ਸਾਰੇ ਦੇਸ਼ਵਾਸੀ ਭੁੱਖ ਹੜਤਾਲ ‘ਚ ਸਾਥ ਦੇਣ

ਖਨੌਰੀ ਬਾਰਡਰ : ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਕਾਫੀ ਲੰਮੇ ਸਮੇਂ ਤੋਂ ਪੰਜਾਬ ਹਰਿਆਣਾ ਦੀਆਂ ਬਰੂਹਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਖਨੌਰੀ ਸਰਹੱਦ ‘ਤੇ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 15ਵੇਂ ਦਿਨ ਵੀ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਅਭਿਮਨਿਊ ਕੋਹਾੜ ਨੇ ਦੱਸਿਆ ਕਿ 15 ਦਿਨਾਂ ਤੋਂ ਲਗਾਤਾਰ ਭੁੱਖ ਹੜਤਾਲ ਕਾਰਨ ਜਗਜੀਤ ਸਿੰਘ ਡੱਲੇਵਾਲ ਦਾ ਸਰੀਰ ਬੇਹਦ ਹੀ ਕਮਜ਼ੋਰ ਹੋ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ 3 ਨੌਜਵਾਨਾਂ ਦਾ ਸਹਾਰਾ ਲੈ ਕੈ ਅੱਜ ਉਨ੍ਹਾਂ ਨੂੰ ਮੋਰਚੇ ਦੇ ਪੰਡਾਲ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰੀਰ ਕਮਜ਼ੋਰ ਹੋਣ ਦੇ ਕਾਰਨ ਉਨ੍ਹਾਂ ਵਿੱਚ ਇੰਨੀ ਹਿੰਮਤੀ ਨਹੀਂ ਕਿ ਉਹ ਖੁਦ ਚਲ ਕੇ ਸਟੇਜ ਤੇ ਆ ਸਕਣ। ਇਸ ਲਈ ਉਨ੍ਹਾਂ ਨੂੰ ਸਟੇਜ ਕੇਲ ਹੇਠਾਂ ਹੀ ਪਾ ਦਿੱਤਾ ਗਿਆ ਹੈ।

ਕੋਹਾੜ ਨੇ ਦੱਸਿਆ ਨੇ ਡੱਲੇਵਾਲ ਸਾਬ੍ਹ ਦਾ ਅੱਜ ਤੱਕ 11 ਕਿਲੋਂ ਤੋਂ ਵੱਧ ਭਾਰ ਘਟ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਡਾਕਟਰਾਂ ਨੂੰ ਇਹ ਚਿੰਤਾ ਹੈ ਕਿ ਕਦੇ ਵੀ ਐਮਰਜੈਂਸੀ ਦੀ ਸਥਿਤੀ ਬਣ ਸਕਦੀ ਹੈ ਇਸ ਲਈ ਉਨ੍ਹਾਂ ਦੀ ਟੀਮ ਨੇ ਵਾਈਟਲਪੈਰਾਮੀਟਰ ਨੂੰ ਮੋਨੀਟਰ ਕਰਨ ਲਈ ਮਸ਼ੀਨਾਂ ਦਾ ਸਹਾਰਾ ਲਿਆ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਕਿਸਾਨ ਜੋ ਇਹ ਲੜਾਈ ਲੜ੍ਹ ਰਹੇ ਨੇ ਉਹ ਆਉਣਾ ਦੇਸ਼ ਦੀ ਜਨਤਾ ਦੀ ਆਉਣ ਵਾਲੀਆਂ ਪੀੜ੍ਹੀਆਂ ਲਈ ਹੈ ਅਤੇ ਸਭ ਦੇ ਸਾਥ ਨਾਲ ਹੀ ਇਹ ਲੜਾਈ ਜਿੱਤ ਸਕਦੇ ਹਾਂ। ਉਨ੍ਹਾਂ ਨੇ ਸਮੁੱਚੇ ਦੇਸ਼ ਨੂੰ ਅਪੀਲ ਕਰਦਿਆਂ ਕਿਹਾ ਕਿ 12 ਦਸੰਬਰ ਸ਼ਾਮ ਨੂੰ ਸਾਰੇ ਦੇਸ਼ਵਾਸੀ ਭੁੱਖ ਹੜਤਾਲ ‘ਚ ਸਾਥ ਦੇਣ। ਉਨ੍ਹਾਂ ਨੇ ਕਿਹਾ ਕਿ ਹਰ ਨਾਗਰਿਕ ਸ਼ਾਮ ਦਾ ਭੋਜਨ ਤਿਆਗ ਕੇ ਕਿਸਾਨਾਂ ਦਾ ਸਮਰਥਨ ਕਰਨ।

ਕੋਹਾੜ ਨੇ ਕਿਹਾ ਕਿ ਹਰ ਦੇਸ਼ ਵਾਸੀ ਨੂੰ ਇਹ ਵੀ ਅਪੀਲ ਕੀਤੀ ਕਿ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਦੇ ਵਿੱਚ ਪਰਿਵਾਰ ਸਮੇਤ ਤਸਵੀਰ ਸੋਸ਼ਲ ਮੀਡੀਆ ‘ਤੇ ਅਪਲੋਡ ਕਰੇ। ਉਨਾਂ ਨੇ #wesupportJagjeetSinghDallewal ਹੈਸ਼ਟੈਗ ਜਾਰੀ ਕੀਤਾ ਹੈ।

ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਇਕੱਲੇ ਨਹੀਂ ਸਗੋਂ ਲੱਖਾਂ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਮਪਨ ਵਰਤ ’ਤੇ ਬੈਠੇ ਹਨ। ਉਨਾਂ ਨੇ ਕਿਹਾ ਕਿ ਡੱਲੇਵਾਲ ਦੀ ਸਿਹਤਯਾਬੀ ਲਈ ਅਤੇ ਮੋਰਚੇ ਦੀ ਜਿੱਤ ਲਈ ਪੰਜਾਬ ਦੇ ਹਜ਼ਾਰਾਂ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਅਰਦਾਸ ਕੀਤੀ ਗਈ ਹੈ।

Exit mobile version