The Khalas Tv Blog India ਕੋਰਟ ‘ਚ ਮੁਆਫ਼ੀ ਮੰਗਣਾ ਆਪਣੇ- ਆਪ ਨੂੰ ਧੋਖਾ ਦੇਣ ਦੇ ਬਰਾਬਰ : ਪ੍ਰਸ਼ਾਂਤ ਭੂਸ਼ਨ
India

ਕੋਰਟ ‘ਚ ਮੁਆਫ਼ੀ ਮੰਗਣਾ ਆਪਣੇ- ਆਪ ਨੂੰ ਧੋਖਾ ਦੇਣ ਦੇ ਬਰਾਬਰ : ਪ੍ਰਸ਼ਾਂਤ ਭੂਸ਼ਨ

‘ਦ ਖ਼ਾਲਸ ਬਿਊਰੋ :- ਸੂਪਰੀਮ ਕੋਰਟ ਦੇ ਖ਼ਿਲਾਫ ਵਕੀਲ ਪ੍ਰਸ਼ਾਂਤ ਭੂਸ਼ਣ ਵੱਲੋਂ ਕੀਤੇ ਗਏ ਦੋ ਟਵੀਟਾਂ ‘ਤੇ ਕੋਰਟ ਵੱਲੋਂ ਭੂਸ਼ਨ ਨੂੰ ਇਕਰਾਰ ਨਾਮਾਂ ਤੇ ਮੁਆਫੀ ਮੰਗਣ ਲਈ ਕਿਹਾ ਗਿਆ, ਪਰ ਪ੍ਰਸ਼ਾਂਤ ਭੂਸ਼ਣ ਨੇ ਮੁਆਫ਼ੀ ਮੰਗਣ ਤੋਂ ਸਾਫ਼ ਨਾਂਹ ਕਰ ਦਿੱਤੀ ਹੈ। ਭੂਸ਼ਣ ਨੇ ਕਿਹਾ ਕਿ ਇਨ੍ਹਾਂ ਟਵੀਟਾਂ ‘ਚ ਉਨ੍ਹਾਂ ਕੁੱਝ ਗਲਤ ਨਹੀਂ ਲਿਖਿਆ ਹੈ।

ਭੂਸ਼ਣ ਨੇ ਸੁਪਰੀਮ ਕੋਰਟ ‘ਚ ਆਪਣੇ ਸਪਲੀਮੈਂਟਰੀ ਬਿਆਨ ‘ਚ ਕਿਹਾ ਸੀ, ਕਿ ਜੇਕਰ ਉਹ ਇਨ੍ਹਾਂ ਟਵੀਟਾਂ ਲਈ ਮੁਆਫ਼ੀ ਮੰਗਦੇ ਹਨ, ਤਾਂ ਉਨ੍ਹਾਂ ਦਾ ਇੰਝ ਕਰਨਾ ਆਪਣੇ- ਆਪ ਨੂੰ ਧੋਖਾ ਦੇਣਾ ਹੈ।

ਹਾਲਾਂਕਿ ਸੁਪਰੀਮ ਕੋਰਟ ਨੇ ਭੂਸ਼ਣ ਨੂੰ ਚਾਰ ਦਿਨ ਦਾ ਸਮਾਂ ਦਿੱਤਾ ਸੀ, ਕਿ ਜੇਕਰ ਉਹ ਆਪਣੇ ਟਵੀਟ ਸਬੰਧੀ ਮੁਆਫ਼ੀ ਮੰਗਣ ਲਈ ਤਿਆਰ ਹੈ ਤਾਂ ਅਦਾਲਤ ਇਸ ਕੇਸ ਵਿੱਚ ਉਨ੍ਹਾਂ ਨਾਲ ਕੁੱਝ ਨਰਮੀ ਵਰਤਣ ਬਾਰੇ ਸੋਚ ਸਕਦੀ ਹੈ। ਇਸ ਤੋਂ ਪਹਿਲਾਂ ਸਿਖਰਲੀ ਅਦਾਲਤ ਨੇ 14 ਅਗਸਤ ਨੂੰ ਇਸ ਮਾਮਲੇ ਵਿੱਚ ਸੁਣਾਏ ਗਏ ਫੈਸਲੇ ‘ਚ ਭੂਸ਼ਣ ਨੂੰ ਦੋਸ਼ੀ ਕਰਾਰ ਦਿੱਤਾ ਸੀ।

Exit mobile version