The Khalas Tv Blog India ਜਲੰਧਰ ਪੱਛਮੀ ਸੀਟ ਤੋਂ ਇਲਾਵਾ ਇਨ੍ਹਾਂ ਰਾਜਾਂ ‘ਚ ਵੀ ਹੋ ਰਹੀਆਂ ਹਨ ਜ਼ਿਮਨੀ ਚੋਣਾਂ
India Others Punjab

ਜਲੰਧਰ ਪੱਛਮੀ ਸੀਟ ਤੋਂ ਇਲਾਵਾ ਇਨ੍ਹਾਂ ਰਾਜਾਂ ‘ਚ ਵੀ ਹੋ ਰਹੀਆਂ ਹਨ ਜ਼ਿਮਨੀ ਚੋਣਾਂ

ਜਲੰਧਰ ਪੱਛਮੀ ਜ਼ਿਮਨੀ ਚੋਣ (Jalandhar West By Election) ਦੇ ਨਾਲ-ਨਾਲ ਸੱਤ ਹੋਰ ਰਾਜਾਂ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ, ਜਿਨ੍ਹਾਂ ਦੇ ਵਿੱਚ ਪੱਛਮੀ ਬੰਗਾਲ ਦੀਆਂ ਰਾਏਗੰਜ, ਰਾਨਾਘਾਟ ਦੱਖਣ, ਬਗਦਾ ਅਤੇ ਮਾਨਿਕਤਲਾ ਸੀਟ ਉੱਤੇ ਵੀ ਚੋਣਾਂ ਹੋ ਰਹੀਆਂ ਹਨ। ਇਸ ਦੇ ਨਾਲ ਹੀ ਉਤਰਾਖੰਡ ਦੀ ਬਦਰੀਨਾਥ ਅਤੇ ਮੰਗਲੌਰ, ਹਿਮਾਚਲ ਪ੍ਰਦੇਸ਼ ਵਿੱਚ ਡੇਹਰਾ, ਹਮੀਰਪੁਰ ਅਤੇ ਨਾਲਾਗੜ੍ਹ ਵਿੱਚ ਵੀ ਜ਼ਿਮਨੀ ਚੋਣ ਹੋ ਰਹੀ ਹੈ। ਬਿਹਾਰ ਵਿੱਚ ਰੁਪੌਲੀ ਅਤੇ ਤਾਮਿਲਨਾਡੂ ਦੀ ਵਿਕਰਵੰਡੀ ਅਤੇ ਮੱਧ ਪ੍ਰਦੇਸ਼ ਵਿੱਚ ਅਮਰਵਾੜਾ ਸੀਟ ਉੱਤੇ ਚੋਣ ਹੋ ਰਹੀ ਹੈ। ਦੱਸ ਦੇਈਏ ਕਿ ਇਹ ਚੋਣਾਂ ਮੌਜਦਾ ਮੈਂਬਰਾਂ ਦੀਆਂ ਮੌਤਾਂ ਅਤੇ ਅਸਤੀਫਿਆਂ ਕਾਰਨ ਖਾਲੀ ਹੋਇਆਂ ਸਨ।

ਪੰਜਾਬ ਵਿੱਚ ਜਲੰਧਰ ਪੱਛਮੀ ਚੋਣ ਲਈ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਸੀਟ ਸ਼ੀਤਲ ਅੰਗੁਰਾਲ ਵੱਲੋਂ ਭਾਜਪਾ ‘ਚ ਸ਼ਮੂਲੀਅਤ ਕਰਨ ਤੋਂ ਬਾਅਦ ਖਾਲੀ ਹੋਈ ਸੀ। ਉਨ੍ਹਾਂ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ ਸੀ।

ਇਹ ਵੀ ਪੜ੍ਹੋ –  ਜਲੰਧਰ ਪੱਛਮੀ ਸੀਟ ਲਈ ਵੋਟਿੰਗ ਅੱਜ, ਸੁਰੱਖਿਆ ਦੇ ਪੁਖਤਾ ਪ੍ਰਬੰਧ

 

Exit mobile version