ਏਪੀ ਢਿੱਲੋਂ ਪੰਜਾਬੀ ਸੰਗੀਤ ਦਾ ਮਸ਼ਹੂਰ ਸਿਤਾਰਾ ਹੈ। ਏਪੀ ਹਮੇਸ਼ਾ ਆਪਣੇ ਗੀਤਾਂ ਨੂੰ ਲੈ ਸੁਰਖੀਆਂ ਵਿੱਚ ਰਹਿੰਦਾ ਹੈ। ਪਰ ਇਸ ਵਾਰ ਉਸ ਦੇ ਚਰਚਾ ਵਿੱਚ ਆਉਣ ਦੀ ਵਜ੍ਹਾ ਕੁੱਝ ਹੋਰ ਹੈ। ਏਪੀ ਢਿੱਲੋਂ ਹਾਲ ਹੀ ਵਿੱਚ ਕੋਚੇਲਾ ‘ਚ ਪਰਫਾਰਮ ਕਰਦਾ ਨਜ਼ਰ ਆਇਆ। ਜਿਸ ਵਿੱਚ ਉਸ ਦੀ ਇੱਕ ਹਰਕਤ ਨੂੰ ਵੇਖ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਉਸ ਦੀ ਆਲੋਚਨਾ ਕੀਤੀ ਜਾ ਰਹੀ ਹੈ।
ਸੋਸ਼ਲ ਮੀਡੀਆ ਉੱਪਰ ਏਪੀ ਢਿੱਲੋਂ ਦੇ ਕਈ ਅਜਿਹੇ ਵੀਡੀਓ ਵਾਇਰਲ ਹੋ ਰਹੇ ਹਨ। ਜਿਨ੍ਹਾਂ ਵਿੱਚ ਉਸ ਦੇ ਪ੍ਰਸ਼ੰਸਕਾਂ ਏਪੀ ਦੇ ਸ਼ੋਅ ਵਿੱਚ ਦਿਲਜੀਤ ਦੋਸਾਂਝ ਦੇ ਨਾਂਅ ਦੇ ਨਾਅਰੇ ਲਗਾ ਰਹੇ ਹਨ।
ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਏਪੀ ਲਾਈਵ ਪਰਫਾਰਮਸ ਦੌਰਾਨ ਆਪਣਾ ਗਿਟਾਰ ਭੰਨਦਾ ਹੋਇਆ ਨਜ਼ਰ ਆ ਰਿਹਾ ਹੈ। ਇਨ੍ਹਾਂ ਵੀਡੀਓ ਨੂੰ ਵੇਖ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਵੱਲ਼ੋਂ ਏਪੀ ਦੀ ਇਸ ਹਰਕਤ ਉੱਪਰ ਕਈ ਕਮੈਂਟ ਕੀਤੇ ਜਾ ਰਹੇ ਹਨ।
ਇਸ ਤੋਂ ਇਲਾਵਾ ਏਪੀ ਢਿੱਲੋਂ ਦੇ ਗਿਟਾਰ ਭੰਨਦੇ ਹੋਏ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦਿਲਜੀਤ ਦੋਸਾਂਝ ਤੋਂ ਬਾਅਦ ਏਪੀ ਦੂਜਾ ਪੰਜਾਬੀ ਤੇ ਭਾਰਤੀ ਕਲਾਕਾਰ ਹੈ, ਜੋ ਕੋਚੇਲਾ ‘ਚ ਪਰਫਾਰਮ ਕਰ ਰਿਹਾ ਹੈ। ਪਰ ਉਸ ਦੌਰਾਨ ਦਿਲਜੀਤ ਦੇ ਨਾਂਅ ਤੇ ਏਪੀ ਢਿੱਲੋਂ ਦੀ ਇਸ ਹਰਕਤ ਉੱਪਰ ਪ੍ਰਸ਼ੰਸਕ ਵੀ ਹੈਰਾਨ ਹਨ।
ਏਪੀ ਢਿੱਲੋਂ ਦੀ ਇਸ ਹਰਕਤ ਤੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇੱਕ ਵਿਅਕਤੀ ਨੇ ਤਾਂ ਇੱਥੋਂ ਤੱਕ ਲਿੱਖ ਦਿੱਤਾ ਕਿ ਇਸ ਨੂੰ ਤਾਂ ਆਪਣੇ ਸਾਜ ਦੀ ਹੀ ਕਦਰ ਹੈਨੀ ਜਿਸ ਨਾਲ ਇਸਨੂੰ ਰੋਟੀ ਮਿਲਦੀ ਹੈ।