The Khalas Tv Blog India ਅਜਿਹਾ ਕੀ ਲਿਖ ਦਿੱਤਾ ਟਵਿੱਟਰ ‘ਤੇ ਅਨੁਪਮ ਖੇਰ ਨੇ, ਲੋਕ ਕਰ ਰਹੇ ਹਨ ਚੰਗੀ ਝਾੜਝੰਭ
India

ਅਜਿਹਾ ਕੀ ਲਿਖ ਦਿੱਤਾ ਟਵਿੱਟਰ ‘ਤੇ ਅਨੁਪਮ ਖੇਰ ਨੇ, ਲੋਕ ਕਰ ਰਹੇ ਹਨ ਚੰਗੀ ਝਾੜਝੰਭ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਦਾਕਾਰ ਅਨੁਪਮ ਖੇਰ ਅਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਦੇ ਪਤੀ ਅਨੁਪਮ ਖੇਰ ਨੂੰ ਟਵਿੱਟਰ ਤੇ ਆਪਣੇ ਇੱਕ ਟਵੀਟ ਕਾਰਣ ਲੋਕਾਂ ਦੀਆਂ ਤਲਖ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਬਿਗੜੇ ਹਾਲਾਤਾਂ ਕਾਰਨ ਇੱਕ ਪਾਸੇ ਦੇਸ਼ ਮੋਦੀ ਸਰਕਾਰ ਦੀ ਅਲੋਚਨਾ ਕਰ ਰਿਹਾ ਹੈ, ਦੂਜੇ ਪਾਸੇ ਅਨੁਪਮ ਨੇ ਮੋਦੀ ਸਰਕਾਰ ਦੀ ਉਸਤਤ ਦੇ ਕਸੀਦੇ ਗਾ ਦਿੱਤੇ ਹਨ। ਅਸਲ ਵਿੱਚ ਅਨੁਪਮ ਨੇ ਇਹ ਟਵੀਟ ਸ਼ੇਖਰ ਗੁਪਤਾ ਦੇ ਟਵੀਟ ਦੇ ਜਵਾਬ ਵਿੱਚ ਕੀਤਾ ਸੀ, ਪਰ ਆਪ ਹੀ ਟਵਿੱਟਰ ਵਾਰ ਵਿੱਚ ਫਸ ਗਏ।


ਦੱਸਦਈਏ ਕਿ ਸ਼ੇਖਰ ਗੁਪਤਾ ਨੇ ਟਵੀਟ ਕੀਤਾ ਸੀ ਕਿ 60 ਸਾਲ ਤੋਂ ਮੈਂ ਕਈ ਸੰਕਟ ਦੇਖੇ, ਜਿਨ੍ਹਾਂ ਵਿੱਚ 3 ਯੁੱਧ, ਖਾਣ ਦੀ ਕਮੀ ਤੇ ਹੋਰ ਮੁਸੀਬਤਾਂ ਸ਼ਾਮਿਲ ਹਨ। ਇਹ ਸਾਡੀ ਵੰਡ ਤੋਂ ਬਾਅਦ ਦਾ ਸਭ ਤੋਂ ਵੱਡਾ ਸੰਕਟ ਹੈ ਤੇ ਭਾਰਤ ਵਿਚ ਕਦੇ ਨਹੀਂ ਦੇਖਿਆ ਗਿਆ ਕਿ ਸਰਕਾਰ ਇਸ ਤਰ੍ਹਾਂ ਗਾਇਬ ਹੈ। ਕਾਲ ਕਰਨ ਲਈ ਕੋਈ ਕੰਟਰੋਲ ਰੂਮ ਨਹੀਂ ਹੈ, ਕੋਈ ਜਵਾਬਦੇਹ ਨਹੀਂ ਹੈ।

ਇਸਦੇ ਜਵਾਬ ਵਿੱਚ ਅਨੁਪਮ ਖੇਰ ਨੇ ਟਵੀਟ ਕੀਤਾ ਕਿ ਸਤਿਕਾਰਯੋਗ ਸ਼ੇਖਰ ਗੁਪਤਾ ਜੀ, ਇਹ ਕੁੱਝ ਜਿਆਦਾ ਹੋ ਗਿਆ, ਤੁਹਾਡੇ ਸਟੈਂਡਰਡ ਤੋਂ ਵੀ। ਕੋਰੋਨਾ ਇਕ ਮੁਸੀਬਤ ਹੈ ਪੂਰੀ ਦੁਨੀਆਂ ਲਈ ਅਸੀਂ ਇਸ ਮਹਾਂਮਾਰੀ ਦਾ ਸਾਹਮਣਾ ਪਹਿਲਾਂ ਕਦੇ ਨਹੀਂ ਕੀਤਾ। ਸਰਕਾਰ ਦੀ ਅਲੋਚਨਾ ਜ਼ਰੂਰੀ ਹੈ। ਉਨ੍ਹਾਂ ਤੇ ਇਲਜ਼ਾਮ ਲਗਾਓ। ਪਰ ਇਸ ਨਾਲ ਜੂਝਣਾ ਸਾਡੀ ਸਾਰਿਆਂ ਦੀ ਜਿੰਮੇਦਾਰੀ ਹੈ। ਉਂਝ ਘਬਰਾਓ ਨਾ, ਆਵੇਗਾ ਤੇ ਮੋਦੀ ਹੀ, ਜੈ ਹੋ। ਇਸ ਦੇ ਜਵਾਬ ਵਿੱਚ ਲੋਕਾਂ ਵੱਲੋਂ ਵੀ ਅਨੁਪਮ ਖੇਰ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀ ਖੂਬ ਅਲੋਚਨਾ ਹੋ ਰਹੀ ਹੈ।

ਟਵਿੱਟਰ ‘ਤੇ ਅਸੀਂ ਕੁੱਝ ਟਵੀਟ ਸਾਂਝੇ ਕਰ ਰਹੇ ਹਾਂ, ਜਿਸ ਤੋਂ ਤੁਸੀਂ ਅੰਦਾਜਾ ਲਗਾ ਸਕਦੇ ਹੋ ਕਿ ਅਨੁਪਮ ਖੇਰ ਜੋ ਸੋਚ ਰਹੇ ਹਨ, ਜਨਤਾ ਉਸ ‘ਤੇ ਕੀ ਸੋਚ ਰਹੀ ਰਹੀ ਹੈ…

Exit mobile version