The Khalas Tv Blog Punjab ਵਲਟੋਹਾ ਦੀ ਪੇਸ਼ੀ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ
Punjab Religion

ਵਲਟੋਹਾ ਦੀ ਪੇਸ਼ੀ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ

ਅੰਮ੍ਰਿਤਸਰ : ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਵਲਟੋਹਾ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਹਿਬਾਨਾਂ ਸਾਹਮਣੇ ਹੋਈ ਪੇਸ਼ੀ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ।  ਅਕਾਲੀ ਦਲ ਨੂੰ ਜੱਥੇਦਾਰ ਨੇ ਵਲਟੋਹਾ ਦੀ ਮੈਂਬਰਸ਼ਿਪ ਖ਼ਤਮ ਕਰਨ ਦਾ ਹੁਕਮ ਦਿੱਤਾ ਸੀ। ਜਿਸ ਤੋਂ ਬਾਅਦ ਵਲਟੋਹਾ ਨੇ ਖੁਦ ਹੀ ਆਪਣੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।

ਜਿਸ ਤੋਂ ਬਾਅਦ ਹੁਣ ਜਥੇਦਾਰ ਸਾਹਿਬਾਨਾਂ ਅੱਗੇ ਵਿਰਸਾ ਸਿੰਘ ਵਲਟੋਹਾ ਦੀ ਪੇਸ਼ੀ ਦੀ ਇੱਕ ਹੋ ਵੀਡੀਓ ਸਾਹਮਣੇ ਆਈ ਹੈ ਵਿੱਚ ਤਤਕਾਲੀ ਜਥੇਦਾਰ ਕੁਝ ਹੋਰ ਗੱਲਾਂ ਵੀ ਕਹਿੰਦੇ ਨਜ਼ਰ ਆ ਰਹੇ ਹਨ।’

ਅਮਿਤ ਸ਼ਾਹ ਨਾਲ ਵੀ ਹੋਈ ਗੱਲ

ਵਾਇਰਲ ਹੋ ਰਹੀ ਵੀਡੀਓ ਵਿੱਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਹ ਕਹਿ ਰਹੇ ਹਨ ਕਿ ਉਹਨਾਂ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਗੱਲ ਬਾਤ ਹੋਈ ਹੈ। ਉਹਨਾਂ ਨੇ ਕਿਹਾ ਕਿ ਮੇਰਾ (ਗਿਆਨੀ ਹਰਪ੍ਰੀਤ ਸਿੰਘ ਦਾ) ਨੰਬਰ ਅਮਿਤ ਸ਼ਾਹ ਦੇ ਪੀ.ਏ. ਕੋਲ ਚਲਾ ਗਿਆ ਅਤੇ ਉਹਨਾਂ ਦਾ (ਅਮਿਤ ਸ਼ਾਹ ਦਾ) ਨੰਬਰ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਆ ਗਿਆ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੇਰਾ ਤਾਂ ਕਾਂਗਰਸੀ ਮੁੱਖ ਮੰਤਰੀਆਂ ਨਾਲ ਵੀ ਪਿਆਰ ਸੀ। ਤਤਕਾਲੀ ਜੱਥੇਦਾਰ ਨੇ ਕਿਹਾ ਕਿ ਹੋਰਨਾਂ ਜੱਥੇਦਾਰਾਂ ਨਾਲ ਕੋਈ ਗੱਲ ਨਹੀਂ ਸੀ ਸਿਰਫ਼ ਉਹੀ ਲੀਡਰਾਂ ਨਾਲ ਗੱਲਬਾਤ ਕਰਦੇ ਸੀ। ਲੀਡਰਾਂ ਨਾਲ ਰਿਸ਼ਤੇ ਉਹ ਉਹਨਾਂ ਦੀ ਆਪਣੀ ਕਾਬਲੀਅਤ ਹੈ।

ਨਾਲ ਹੀ ਗਿਆਨੀ ਗਰਪ੍ਰੀਤ ਸਿੰਘ ਸਪੱਸ਼ਟ ਕਰਦੇ ਹਨ ਕਿ ਉਹਨਾਂ ਦੀ ਇਹਨਾਂ ਲੀਡਰਾਂ ਨਾਲ ਗੱਲਬਾਤ ਰੋਜ਼ ਨਹੀਂ ਪਰ ਕਦੇ ਕਦੇ ਸਾਲ- ਛੇ ਮਹੀਨਿਆਂ ਵਿੱਚ ਹੁੰਦੀ ਸੀ।

 

Exit mobile version