The Khalas Tv Blog Punjab ‘ਆਪ’ ਦੇ ਫਰਾਰ ਵਿਧਾਇਕ ਦਾ ਇੱਕ ਹੋਰ ਵੀਡੀਓ ਆਇਆ ਸਾਹਮਣੇ
Punjab

‘ਆਪ’ ਦੇ ਫਰਾਰ ਵਿਧਾਇਕ ਦਾ ਇੱਕ ਹੋਰ ਵੀਡੀਓ ਆਇਆ ਸਾਹਮਣੇ

ਆਮ ਆਦਮੀ ਪਾਰਟੀ ਦੇ ਸਨੌਰ ਦੇ ਫਰਾਰ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੇ ਫਿਰ ਤੋਂ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਕੇ ਆਪਣੇ ਹੀ ਪਾਰਟੀ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹੰਢਾਣਾ ’ਤੇ ਤਿੱਖਾ ਹਮਲਾ ਬੋਲਿਆ ਹੈ। ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਰਣਜੋਧ ਸਿੰਘ ਹੰਢਾਣਾ ਦਾ  ਬਿਨਾਂ ਨਾਂ ਲਏ ਨਿਸ਼ਾਨਾ ਬਣਾਉਂਦਿਆਂ ਪਠਾਨ ਮਾਜਰਾ ਨੇ ਕਿਹਾ ਕਿ ਜਿਹੜੇ ਪ੍ਰੋਜੈਕਟਾਂ (ਸੜਕਾਂ, ਸਟੇਡੀਅਮ, ਪੇਹਵਾ ਰੋਡ ਆਦਿ) ਦਾ ਰਣਜੋਧ ਸਿੰਘ ਉਦਘਾਟਨ ਕਰ ਰਿਹਾ ਹੈ ਤੇ ਖੁਸ਼ੀ ਮਨਾ ਰਿਹਾ ਹੈ, ਉਹ ਸਾਰੇ ਪਹਿਲਾਂ ਹੀ ਮੇਰੇ ਵੱਲੋਂ ਮਨਜ਼ੂਰ ਕਰਵਾਏ ਹੋਏ ਹਨ। ਮਾਜਰਾ ਨੇ ਕਿਹਾ ਕਿ “ਮੇਰੀ ਮਿਹਨਤ ’ਤੇ ਤੁਸੀਂ ਸ਼ੇਖੀ ਮਾਰ ਰਹੇ ਹੋ। ਸ਼ੇਰ ਨੂੰ ਮਾਰ ਕੇ ਦੂਜਾ ਵਿਅਕਤੀ ਸ਼ਾਬਾਸ਼ੀ ਲੈ ਰਿਹਾ ਹੈ

ਉਸ ਨੇ ਰਣਜੋਧ ਸਿੰਘ ਵੱਲ ਇਸ਼ਾਰਾ ਕਰਦਿਆਂ ਕਿਹਾ, “ਪੁੱਤਰ, ਸਮਾਂ ਬਰਬਾਦ ਨਾ ਕਰੋ। ਜਿਹੜੇ ਪ੍ਰੋਜੈਕਟ ਮੈਂ ਪਾਸ ਕਰਵਾਏ ਸਨ, ਉਨ੍ਹਾਂ ਦੇ ਰਿਬਨ ਕੱਟਣ ਨਾਲ ਕੁਝ ਨਹੀਂ ਹੁੰਦਾ। ਹੁਣ ਆਪਣੀ ਪਹੁੰਚ ਵਰਤ ਕੇ ਨਵੇਂ ਪ੍ਰੋਜੈਕਟ ਲਿਆਓ, ਫਿਰ ਮੈਂ ਖੁਦ ਤੁਹਾਡੀ ਵਾਹ-ਵਾਹ ਕਰਾਂਗਾ।” ਉਸ ਨੇ ਇਹ ਵੀ ਦਾਅਵਾ ਕੀਤਾ ਕਿ ਹਲਕੇ ਨੂੰ ਮਿਲੇ 100 ਕਰੋੜ ਰੁਪਏ ਵੀ ਉਸੇ ਦੀ ਦੌੜ-ਧੂਪ ਕਾਰਨ ਆਏ ਹਨ।

ਪਠਾਨ ਮਾਜਰਾ ਨੇ ਆਪਣੇ ਉੱਤੇ ਦਰਜ ਦੋ ਕੇਸਾਂ ਦਾ ਜ਼ਿਕਰ ਕਰਦਿਆਂ ਕਿਹਾ, “ਸਾਨੂੰ ਜਾਣ-ਬੁੱਝ ਕੇ ਫਸਾ ਕੇ ਬਾਹਰ ਕੱਢ ਦਿੱਤਾ ਗਿਆ। ਸਮਾਂ ਆਉਣ ’ਤੇ ਸਭ ਸਾਹਮਣੇ ਆ ਜਾਵੇਗਾ।”

ਦੱਸ ਦਈਏ ਕਿ ਪਟਿਆਲਾ ’ਚ ਇੱਕ ਔਰਤ ਨਾਲ ਬਲਾਤਕਾਰ ਦੇ ਦੋਸ਼ ਹੇਠ 2 ਸਤੰਬਰ ਨੂੰ ਪਠਾਨ ਮਾਜਰਾ ਵਿਰੁੱਧ ਮਾਮਲਾ ਦਰਜ ਹੋਇਆ ਸੀ। ਉਹ ਪਹਿਲਾਂ ਹਰਿਆਣਾ ਆਪਣੇ ਰਿਸ਼ਤੇਦਾਰਾਂ ਕੋਲ ਗਿਆ, ਫੇਸਬੁੱਕ ਲਾਈਵ ਕੀਤਾ ਤੇ ਪੁਲਿਸ ਪਹੁੰਚਣ ਤੋਂ ਪਹਿਲਾਂ ਫਰਾਰ ਹੋ ਗਿਆ। ਤਿੰਨ ਮਹੀਨਿਆਂ ਤੋਂ ਪੰਜਾਬ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਪਰ ਅਸਫਲ ਹੈ। ਇਸ ਦੌਰਾਨ ਉਹ ਨਿਯਮਿਤ ਤੌਰ ’ਤੇ ਫੇਸਬੁੱਕ, ਇੰਸਟਾਗ੍ਰਾਮ ’ਤੇ ਵੀਡੀਓ ਪਾ ਰਿਹਾ ਹੈ, ਲਾਈਵ ਹੋ ਰਿਹਾ ਹੈ ਤੇ ਕਈ ਯੂਟਿਊਬ ਚੈਨਲਾਂ ਨੂੰ ਇੰਟਰਵਿਊ ਵੀ ਦੇ ਚੁੱਕਾ ਹੈ।

 

 

Exit mobile version