The Khalas Tv Blog India ਆਮ ਆਦਮੀ ਪਾਰਟੀ ਦੇ ਨਾਮ ‘ਤੇ ਲੱਗਿਆ ਇੱਕ ਹੋਰ ਘਪਲਾ, ਦਿੱਲੀ ਦੀ CM ਨੇ ਕੀਤਾ ਦਾਅਵਾ
India

ਆਮ ਆਦਮੀ ਪਾਰਟੀ ਦੇ ਨਾਮ ‘ਤੇ ਲੱਗਿਆ ਇੱਕ ਹੋਰ ਘਪਲਾ, ਦਿੱਲੀ ਦੀ CM ਨੇ ਕੀਤਾ ਦਾਅਵਾ

ਆਪਣੇ ਆਪ ਨੂੰ ਇਮਾਨਦਾਰੀ ਸਰਕਾਰ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਦਿੱਲੀ ਦੀ ਭਾਜਪਾ ਸਰਕਾਰ ਨੇ ਬੁੱਧਵਾਰ ਨੂੰ ਕੋਵਿਡ ਸਮੇਂ ਦੌਰਾਨ ਇੱਕ ਹੋਰ ਗੰਭੀਰ ਘੁਟਾਲਾ ਕਰਨ ਦਾ ਇਲਜ਼ਾਮ ਲਗਾਇਆ। ਭਾਜਪਾ ਨੇ ਬਾਬਾ ਸਾਹਿਬ ਅੰਬੇਡਕਰ ਦੇ ਨਾਮ ‘ਤੇ ਚਲਾਈ ਜਾ ਰਹੀ ‘ਜੈ ਭੀਮ ਮੁੱਖ ਮੰਤਰੀ ਪ੍ਰਤਿਭਾ ਵਿਕਾਸ ਯੋਜਨਾ’ ਵਿੱਚ 145 ਕਰੋੜ ਰੁਪਏ ਦੇ ਕਥਿਤ ਘੁਟਾਲੇ ਦਾ ਦਾਅਵਾ ਕੀਤਾ ਹੈ।

ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਫ਼ਾਰਸ਼ ‘ਤੇ, LG VK ਸਕਸੈਨਾ ਨੇ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ (ACB) ਦੁਆਰਾ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਰੇਖਾ ਗੁਪਤਾ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ, ‘ਸਾਲ 2020-21 ਵਿੱਚ ‘ਆਪ’ ਸਰਕਾਰ ਵੱਲੋਂ ਚਲਾਈ ਜਾ ਰਹੀ ਜੈ ਭੀਮ ਮੁੱਖ ਮੰਤਰੀ ਪ੍ਰਤਿਭਾ ਵਿਕਾਸ ਯੋਜਨਾ ਵਿੱਚ ਗੰਭੀਰ ਵਿੱਤੀ ਬੇਨਿਯਮੀਆਂ ਸਾਹਮਣੇ ਆਈਆਂ ਹਨ।’ ਸੋ ਹੁਣ ਆਮ ਆਦਮੀ ਪਾਰਟੀ ਨੂੰ ਮੁੜ ਤੋਂ ਦਿੱਲੀ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ‘ਇਸ ਯੋਜਨਾ ਦਾ ਬਜਟ ਸਿਰਫ਼ 15 ਕਰੋੜ ਰੁਪਏ ਸੀ, ਪਰ ‘ਆਪ’ ਸਰਕਾਰ ਨੇ 145 ਕਰੋੜ ਰੁਪਏ ਤੋਂ ਵੱਧ ਦੇ ਜਾਅਲੀ ਬਿੱਲਾਂ ਨਾਲ ਫਾਈਲਾਂ ਅੱਗੇ ਭੇਜੀਆਂ। ‘ਆਪ’ ਨੇ ਦਲਿਤਾਂ ਦੇ ਨਾਮ ‘ਤੇ ਸੱਤਾ ਹਥਿਆ ਕੇ ਦਲਿਤ ਬੱਚਿਆਂ ਦੇ ਭਵਿੱਖ ਨੂੰ ਲੁੱਟਿਆ ਹੈ। ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ (ACB) ਹੁਣ ਇਨ੍ਹਾਂ ਵਿੱਤੀ ਬੇਨਿਯਮੀਆਂ ਦੀ ਜਾਂਚ ਕਰੇਗੀ। ਬਹੁਤ ਜਲਦੀ ਸੱਚ ਸਾਹਮਣੇ ਆ ਜਾਵੇਗਾ।’

Exit mobile version